ਮਾਨਸਾ, 21 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਭਾਵੇਂ ਤਿੱਖੜ ਗਰਮੀ ਤੇ ਲੂ ਨੇ ਜਨ-ਜੀਵਨ ਨੂੰ ਬਰੇਕਾਂ ਲਗਾ ਰੱਖੀਆਂ ਹਨ ਪਰ ਇਸ ਦੇ ਬਾਵਜੂਦ ਕੌਂਸਲ ਚੋਣਾਂ 'ਚ ਸਰਗਰਮੀ ਵਧੀ ਨਜ਼ਰ ਆਉਣ ਲੱਗੀ ਹੈ | ਵਾਰਡ ਨੰ. 5 ਜੋ ਬੱਸ ਅੱਡੇ ਤੋਂ ਮਾਨਸਾ ਖ਼ੁਰਦ ਨਜ਼ਦੀਕ ਖੱਬੇ ਹੱਥ ਲੰਬੀ ਪੱਟੀ ਹੈ, ਅÏਰਤ ਵਰਗ ਲਈ ਰਾਖਵਾਂ ਹੈ | ਇੱਥੇ 4 ਉਮੀਦਵਾਰ ਚੋਣ ਮੈਦਾਨ 'ਚ ਹਨ | ਵਾਰਡ 'ਚ ਕੁੱਲ ਵੋਟਾਂ 2727 ਹਨ, ਜਿਨ੍ਹਾਂ 'ਚ ਪੁਰਸ਼ ਵੋਟਰ 1416 ਜਦਕਿ ਅÏਰਤ ਵੋਟਰ 1311 ਹਨ | ਕਾਂਗਰਸ ਪਾਰਟੀ ਵਲੋਂ ਕੁਲਵਿੰਦਰ ਕੌਰ ਮਹਿਤਾ, ਆਮ ਆਦਮੀ ਪਾਰਟੀ ਵਲੋਂ ਅਮਰਜੀਤ ਕੌਰ ਰਹਿਮਤ, ਸ਼ੋ੍ਰਮਣੀ ਅਕਾਲੀ ਦਲ ਵਲੋਂ ਰਮਨਦੀਪ ਕੌਰ ਤੇ ਭਾਜਪਾ ਵਲੋਂ ਮੰਜੂ ਰਾਣੀ ਚੋਣ ਪਿੜ 'ਚ ਹਨ | ਕੁਲਵਿੰਦਰ ਕੌਰ ਮਹਿਤਾ ਇਸ ਤੋਂ ਪਹਿਲਾ ਐਮ.ਸੀ. ਰਹਿ ਚੁੱਕੇ ਹਨ ਤੇ ਉਹ ਦੂਜੀ ਵਾਰ ਫਿਰ ਐਮ.ਸੀ. ਬਣਨ ਲਈ ਪੱਬਾਂ ਭਾਰ ਹਨ | ਅਮਰਜੀਤ ਕੌਰ ਰਹਿਮਤ ਪਿਛਲੀ ਵਾਰ ਆਜ਼ਾਦ ਚੋਣ ਲੜ ਕੇ ਹਾਰ ਗਏ ਸਨ ਅਤੇ ਇਸ ਵਾਰ 'ਆਪ' ਵਲੋਂ ਚੋਣ ਲੜ ਕੇ ਐਮ.ਸੀ. ਦੀ ਕੁਰਸੀ 'ਤੇ ਬਿਰਾਜਮਾਨ ਹੋਣ ਲਈ ਤਤਪਰ ਹਨ | ਰਮਨਦੀਪ ਕੌਰ ਤੇ ਮੰਜੂ ਰਾਣੀ ਇਸ ਵਾਰਡ 'ਚੋਂ ਪਹਿਲੀ ਵਾਰ ਕਿਸਮਤ ਅਜ਼ਮਾ ਰਹੀਆਂ ਹਨ | ਉਮੀਦਵਾਰਾਂ ਦੀ ਸਰਗਰਮੀ, ਹਮਾਇਤੀਆਂ ਵਲੋਂ ਉਤਸ਼ਾਹ ਤੇ ਪਾਰਟੀ ਆਗੂਆਂ ਦੀ ਫੇਰੀ ਨਾਲ ਵਾਰਡ ਦਾ ਚੋਣ ਅਖਾੜਾ ਭਖਣ ਲੱਗ ਪਿਆ ਹੈ | ਸਾਰੇ ਹੀ ਉਮੀਦਵਾਰ ਸਵੇਰੇ-ਸ਼ਾਮ ਵੋਟਰਾਂ ਦੇ ਦਰਾਂ 'ਤੇ ਦਸਤਕ ਦੇ ਰਹੇ ਹਨ ਅਤੇ ਕੁਝ ਗਰਮੀ ਘਟਣ 'ਤੇ ਸ਼ਾਮ ਵੇਲੇ ਨੁੱਕੜ ਮੀਟਿੰਗਾਂ ਕਰ ਰਹੇ ਹਨ | ਮਹਿਤਾ ਦੀ ਹਮਾਇਤ 'ਚ ਬਲਕੌਰ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂ ਵੋਟਰਾਂ ਨਾਲ ਸੰਪਰਕ ਸਾਧ ਰਹੇ ਹਨ | ਰਹਿਮਤ ਦੇ ਹੱਕ 'ਚ ਵਿਧਾਇਕ ਡਾ. ਵਿਜੇ ਸਿੰਗਲਾ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ, ਰਮਨਦੀਪ ਕੌਰ ਦੀ ਹਮਾਇਤ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੁੱਕੜ ਮੀਟਿੰਗਾਂ ਕਰ ਰਹੇ ਹਨ ਜਦਕਿ ਮੰਜੂ ਰਾਣੀ ਦੀ ਹਮਾਇਤ 'ਚ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, ਮੰਗਤ ਰਾਏ ਬਾਂਸਲ ਅਤੇ ਬੱਬੀ ਦਾਨੇਵਾਲੀਆ ਤੇ ਹੋਰ ਆਗੂ ਉੱਤਰੇ ਹਨ | ਆਉਂਦੇ ਦਿਨਾਂ 'ਚ ਚੋਣ ਅਖਾੜਾ ਇਸ ਤੋਂ ਵੀ ਵਧੇਰੇ ਭਖਣ ਦੀ ਉਮੀਦ ਹੈ |