03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਕੌਂਸਲ ਮਾਨਸਾ 'ਚ 'ਆਪ' ਉਮੀਦਵਾਰ ਸ਼ਾਨਦਾਰ ਜਿੱਤ ਹਾਸਿਲ ਕਰਨਗੇ-ਭੁੱਚਰ <br/>

Ad Position 21
No active advertisement
ਮਾਨਸਾ ਦੇ ਵਾਰਡ ਨੰਬਰ 19 'ਚ ਉਮੀਦਵਾਰ ਮੰਜੂ ਦੇ ਹੱਕ 'ਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ 'ਆਪ' ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ | ਤਸਵੀਰਾਂ : ਸੇਮੀ ਮਾਨਸਾ <br/> 22-05-2026
ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਦਾਅਵਾ ਕੀਤਾ ਹੈ ਕਿ ਨਗਰ ਕੌਂਸਲ ਮਾਨਸਾ 'ਚ 'ਆਪ' ਦੇ ਉਮੀਦਵਾਰ ਬਹੁਸੰਮਤੀ ਨਾਲ ਸ਼ਾਨਦਾਰ ਜਿੱਤ ਹਾਸਲ ਕਰਨਗੇ | ਵੱਖ-ਵੱਖ ਵਾਰਡਾਂ 'ਚ ਚੋਣ ਪ੍ਰਚਾਰ 'ਚ ਰੁੱਝੇ ਸ: ਭੁੱਚਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 27 ਵਾਰਡਾਂ 'ਚੋਂ 24 ਵਾਰਡਾਂ 'ਚ ਪਾਰਟੀ ਦੇ ਨਿਸ਼ਾਨ 'ਤੇ ਉਮੀਦਵਾਰ ਉਤਾਰੇ ਹੋਏ ਹਨ ਅਤੇ 3 ਵਾਰਡਾਂ 'ਚ ਆਜ਼ਾਦ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਗਈ ਹੈ | ਬੀਤੀ ਸ਼ਾਮ ਵਾਰਡ ਨੰਬਰ 19 ਤੋਂ ਉਮੀਦਵਾਰ ਮੰਜੂ ਦੇ ਹੱਕ 'ਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਲਈ 'ਆਪ' ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ | ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦਾ ਵਿਕਾਸ ਜਿਨ੍ਹਾਂ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਹੈ, ਉਨ੍ਹਾਂ ਪਿਛਲੀਆਂ ਸਰਕਾਰਾਂ ਮੌਕੇ ਨਹੀਂ ਹੋਇਆ | ਭੁੱਚਰ ਨੇ ਅੱਜ ਵਾਰਡ ਨੰਬਰ 17 ਤੋਂ ਉਮੀਦਵਾਰ ਇੰਦਰਜੀਤ ਕੌਰ ਕਿਰਤੀ ਦੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ | ਇਸ ਮੌਕੇ ਕਿਸਾਨ ਵਿੰਗ ਦੇ ਸੂਬਾ ਆਗੂ ਚਰਨਜੀਤ ਸਿੰਘ ਅੱਕਾਂਵਾਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਾ ਸਿੰਘ ਖਿਆਲਾ, ਰਮੇਸ਼ ਕੁਮਾਰ ਖਿਆਲਾ, ਕਿਰਤਪਾਲ ਸਿੰਘ ਕਿਰਤੀ, ਇੰਦਰਜੀਤ ਸਿੰਘ ਉੱਭਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਆਈ. ਜੀ. (ਇੰਟੈਲੀਜੈਂਸ) ਸੁਖਵੰਤ ਸਿੰਘ ਗਿੱਲ ਮਾਨਸਾ ਜ਼ਿਲੇ੍ਹ 'ਚ ਆਬਜ਼ਰਵਰ ਤਾਇਨਾਤ <br/> ਅਗਲੀ ਖ਼ਬਰ ਮਾਨਸਾ ਦੇ ਵਾਰਡ ਨੰਬਰ 12 'ਚ ਤਿਕੋਣੇ ਮੁਕਾਬਲੇ ਦੇ ਬਣਦੇ ਜਾ ਰਹੇ ਆਸਾਰ <br/>
Ad Position 24