10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਧਾਇਕ ਬੁੱਧ ਰਾਮ ਵਲੋਂ ਵਾਰਡ ਨੰ. 11 'ਚ ਕਮਲਜੀਤ ਕੌਰ ਦੇ ਹੱਕ 'ਚ ਚੋਣ ਜਲਸਾ

Ad Position 21
No active advertisement
ਅਜੀਤ ਡੈਸਕ 23-05-2026
ਬੋਹਾ, 22 ਮਈ (ਰਮੇਸ਼ ਤਾਂਗੜੀ)- ਸਥਾਨਕ ਵਾਰਡ ਨੰਬਰ 11 'ਚ ਹਲਕਾ ਵਿਧਾਇਕ ਬੁੱਧ ਰਾਮ ਨੇ ਇੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਮਲਜੀਤ ਕੌਰ ਪਤਨੀ ਮਨਜੀਤ ਸਿੰਘ ਦੇ ਹੱਕ 'ਚ ਚੋਣ ਜਲਸੇ ਨੂੰ ਸੰਬੋਧਨ ਕੀਤਾ | ਔਰਤਾਂ ਨੇ ਵਾਰਡਾਂ 'ਚ ਗੰਦੇ ਪਾਣੀ ਦੇ ਨਿਕਾਸ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉਠਾਉਂਦਿਆਂ ਕਿਹਾ ਕਿ ਬਰਸਾਤ ਦੇ ਦਿਨਾਂ 'ਚ ਬਰਸਾਤ ਦਾ ਪਾਣੀ ਘਰਾਂ 'ਚ ਦਾਖਲ ਹੋ ਜਾਂਦਾ ਹੈ ਅਤੇ ਕਈ ਵਾਰ ਚੁੱਲੇ ਅੱਗੇ ਨਹੀਂ ਬਲਦੀ | ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਹ ਪਾਣੀ ਦੇ ਨਿਕਾਸ ਦੀ ਮੰਗ ਕਰਦੇ ਆ ਰਹੇ ਹਨ ਪਰ ਪਾਣੀ ਦਾ ਨਿਕਾਸ ਨਹੀਂ ਹੁੰਦਾ | ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਵਾਰਡ ਦੇ ਪਾਣੀ ਦੇ ਨਿਕਾਸ ਲਈ 5 ਲੱਖ ਰੁਪਿਆ ਛੇਤੀ ਭੇਜ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ ਬੋਹਾ ਦੀਆਂ ਸੜਕਾਂ, ਗਲੀਆਂ, ਨਾਲੀਆਂ ਆਦਿ ਦੀ ਹਾਲਤ ਬਹੁਤ ਮਾੜੀ ਸੀ ਅਤੇ ਉਨ੍ਹਾਂ ਨੇ ਸਾਰੇ ਮਾਮਲੇ ਮੁੱਖ ਮੰਤਰੀ ਦੇ ਧਿਆਨ 'ਚ ਲਿਆ ਕੇ ਅਨੇਕਾਂ ਮਸਲੇ ਹੱਲ ਕਰਵਾਏ | ਆਮ ਆਦਮੀ ਦੀ ਸਰਕਾਰ ਨੇ ਜਨਰਲ ਵਰਗ ਦੇ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਮੁਆਫ਼ ਕੀਤੇ | ਹੁਣ ਜਦੋਂ ਸਫ਼ਾਈ ਸੇਵਕਾਂ ਦੀ ਹੜਤਾਲ ਖੁੱਲ੍ਹ ਗਈ ਹੈ ਤਾਂ 3 ਦਿਨਾਂ 'ਚ ਸਫ਼ਾਈ ਸਾਰੇ ਵਾਰਡ 'ਚ ਹੋਵੇਗੀ | ਵਿਧਾਇਕ ਨੇ ਹਲਕੇ ਤੇ ਵਾਰਡ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ | ਜ਼ਿਕਰਯੋਗ ਹੈ ਕਿ ਇਸ ਵਾਰਡ 'ਚ 'ਆਪ' ਉਮੀਦਵਾਰ ਕਮਲਜੀਤ ਕੌਰ, ਸੁਨੀਲ ਗੋਇਲ ਤੇ ਗੁਰਮੀਤ ਕੌਰ ਪਤਨੀ ਕਾਲਾ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਹੁਣ ਦਿਨੋ ਦਿਨ ਚੋਣ ਪ੍ਰਚਾਰ ਤੇਜ਼ ਹੋਣ ਦੇ ਨਾਲ ਹੀ ਚੋਣ ਰੈਲੀਆਂ ਵੀ ਹੋਣ ਲੱਗੀਆਂ ਹਨ | ਇਸ ਮੌਕੇ ਕਾ. ਜਗਨ ਨਾਥ, ਤਰਸੇਮ ਚੰਦ, ਕਮਲਜੀਤ ਸਿੰਘ ਬਾਵਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨਸਾ ਦੇ ਅÏਰਤਾਂ ਲਈ ਰਾਖਵੇਂ ਵਾਰਡ ਨੰਬਰ 3 'ਚ ਚੋਣ ਸਰਗਰਮੀਆਂ ਸਿਖਰ 'ਤੇ ਅਗਲੀ ਖ਼ਬਰ ਨਗਰ ਕੌਂਸਲ ਮਾਨਸਾ ਦੇ ਵਾਰਡ ਨੰਬਰ 6 'ਚੋਂ 6 ਉਮੀਦਵਾਰ ਚੋਣ ਮੈਦਾਨ 'ਚ
Ad Position 24