10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਾਨਸਾ ਦੇ ਅÏਰਤਾਂ ਲਈ ਰਾਖਵੇਂ ਵਾਰਡ ਨੰਬਰ 3 'ਚ ਚੋਣ ਸਰਗਰਮੀਆਂ ਸਿਖਰ 'ਤੇ

Ad Position 21
No active advertisement
ਅਜੀਤ ਡੈਸਕ 23-05-2026
ਮਾਨਸਾ, 22 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨਗਰ ਕੌਂਸਲ ਮਾਨਸਾ ਦੇ ਅÏਰਤਾਂ ਲਈ ਰਾਖਵੇਂ ਨੰਬਰ 3 'ਚ ਚੋਣ ਸਰਗਰਮੀਆਂ ਸਿਖਰ 'ਤੇ ਹਨ | ਉਮੀਦਵਾਰਾਂ ਵਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਜਦਕਿ ਰਾਜਸੀ ਧਿਰਾਂ ਦੇ ਆਗੂ ਉਨ੍ਹਾਂ ਦੇ ਹੱਕ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਕੇ ਵੱਡੇ-ਵੱਡੇ ਵਾਅਦੇ ਕਰ ਰਹੇ ਹਨ | ਵਾਰਡ ਦੀਆਂ ਕੁੱਲ 1629 ਵੋਟਾਂ ਹਨ, ਜਿਨ੍ਹਾਂ 'ਚ 852 ਮਰਦ ਅਤੇ 777 ਅÏਰਤ ਵੋਟਰ ਹਨ | ਵੋਟਾਂ ਦੇ ਭੁਗਤਾਨ ਲਈ 2 ਬੂਥ ਬਣਾਏ ਗਏ ਹਨ | ਦੱਸ ਦੇਈਏ ਕਿ ਇਸ ਵਾਰਡ 'ਚੋਂ ਆਮ ਆਦਮੀ ਪਾਰਟੀ ਨੇ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਰਾਮਗੜ੍ਹੀਆ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ | ਉਨ੍ਹਾਂ ਦੀ ਸਫਲਤਾ ਲਈ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਸਰਗਰਮ ਹਨ | ਸ਼ੋ੍ਰਮਣੀ ਅਕਾਲੀ ਦਲ ਵਲੋਂ ਗੁਰਜੀਤ ਕੌਰ ਫਫੜੇ ਭਾਈਕੇ ਨੂੰ ਉਮੀਦਵਾਰ ਬਣਾਇਆ ਗਿਆ ਹੈ | ਟਕਸਾਲੀ ਪਰਿਵਾਰ ਨਾਲ ਸੰਬੰਧਿਤ ਇਸ ਉਮੀਦਵਾਰ ਨੂੰ ਜਿਤਾਉਣ ਲਈ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਤੇ ਹੋਰ ਆਗੂ ਦਿਨ-ਰਾਤ ਇੱਕ ਕਰ ਰਹੇ ਹਨ | ਕਾਂਗਰਸ ਪਾਰਟੀ ਮਨਜੀਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ, ਨੂੰ ਜਿਤਾਉਣ ਲਈ ਪਾਰਟੀ ਆਗੂ ਜਲਸਿਆਂ ਨੂੰ ਸੰਬੋਧਨ ਕਰ ਰਹੇ ਹਨ | ਭਾਰਤੀ ਜਨਤਾ ਪਾਰਟੀ ਵਲੋਂ ਰਿੰਪਲ ਰਾਣੀ ਚੋਣ ਮੈਦਾਨ 'ਚ ਹਨ, ਨੇ ਵੀ ਚੋਣ ਮੁਹਿੰਮ ਭਖਾਈ ਹੋਈ ਹੈ | ਉਨ੍ਹਾਂ ਦੇ ਸਮਰਥਕ ਵੀ ਸਰਗਰਮ ਹਨ | ਪਰਮਜੀਤ ਕੌਰ ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਹਨ | ਸਾਰੇ ਉਮੀਦਵਾਰ ਜਿੱਤ ਲਈ ਆਸਵੰਦ ਹਨ, ਵਲੋਂ ਕੌਂਸਲਰ ਬਣਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਅਧਿਕਾਰੀਆਂ ਵਲੋਂ ਮਾਨਸਾ ਤੇ ਬੁਢਲਾਡਾ ਦੇ ਪੋਲਿੰਗ ਬੂਥਾਂ ਦਾ ਨਿਰੀਖਣ ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਵਾਰਡ ਨੰ. 11 'ਚ ਕਮਲਜੀਤ ਕੌਰ ਦੇ ਹੱਕ 'ਚ ਚੋਣ ਜਲਸਾ
Ad Position 24