16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਰਜਵਾਹੇ 'ਚ ਚੱਲ ਰਹੀ ਪਾਣੀ ਦੀ ਬੰਦੀ ਕਾਰਨ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਪਵੇਗਾ ਤਰਸਣਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਬਰੇਟਾ, 31 ਮਈ (ਜੀਵਨ ਸ਼ਰਮਾ)- ਨੇੜਿਉਂ ਲੰਘਦੇ ਰਜਵਾਹੇ 'ਚ ਪਿਛਲੇ ਦਿਨਾਂ ਤੋਂ ਚੱਲ ਰਹੀ ਪਾਣੀ ਦੀ ਬੰਦੀ ਕਾਰਨ ਇਲਾਕੇ ਦੇ ਸਾਰੇ ਵਾਟਰ-ਵਰਕਸ ਜੋ ਇਸ ਰਜਵਾਹੇ 'ਤੇ ਹੀ ਨਿਰਭਰ ਹਨ, 'ਚੋਂ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ | ਜਿਸ ਕਾਰਨ ਅਗਲੇ ਦਿਨਾਂ 'ਚ ਇਸ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਵੀ ਤਰਸਣਾ ਪਵੇਗਾ | ਗਰਮੀ ਦੇ ਮੌਸਮ 'ਚ ਜਦੋਂ ਕਿ ਇਸ ਵਕਤ ਲੋਕਾਂ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ, 'ਚ ਸ਼ੁਰੂ ਹੋਈ ਪਾਣੀ ਦੀ ਬੰਦੀ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਖੇਤਰ 'ਚ ਧਰਤੀ ਹੇਠਲਾ ਪਾਣੀ ਸਿਹਤ ਲਈ ਬੇਹੱਦ ਮਾੜਾ ਹੈ | ਲੋਕਾਂ ਨੂੰ ਮਾੜਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਣੀ ਪਵੇਗੀ ਅਤੇ ਬਿਮਾਰੀਆਂ ਦਾ ਸ਼ਿਕਾਰ ਹੋਣਾ ਪਵੇਗਾ |
ਝੋਨੇ ਦੀ ਪਨੀਰੀ ਲਈ ਨਹਿਰੀ ਪਾਣੀ ਜ਼ਰੂਰੀ
ਇਸ ਸਮੇਂ ਝੋਨੇ ਦੀ ਪਨੀਰੀ ਦੀ ਬਿਜਾਈ ਦਾ ਕੰਮ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਪਰ ਨਹਿਰੀ ਪਾਣੀ ਦੀ ਘਾਟ ਕਾਰਨ ਪਨੀਰੀ ਦੀ ਬਿਜਾਈ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ | ਜ਼ਿਆਦਾ ਗਰਮੀ ਹੋਣ ਕਾਰਨ ਪਨੀਰੀ ਮੱਚ ਰਹੀ ਹੈ ਜਦ ਕਿ ਨਹਿਰੀ ਪਾਣੀ ਨਾਲ ਪਨੀਰੀ ਵਧੀਆ ਤਰੀਕੇ ਨਾਲ ਆਪਣਾ ਵਿਕਾਸ ਕਰ ਸਕਦੀ ਹੈ | ਇਸ ਤੋਂ ਇਲਾਵਾ ਨਹਿਰੀ ਪਾਣੀ ਦੀ ਘਾਟ ਨਾਲ ਹਰੇ ਚਾਰੇ ਤੇ ਹੋਰ ਫ਼ਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ | ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਰਜਵਾਹੇ 'ਚ ਜਲਦ ਤੋਂ ਜਲਦ ਪਾਣੀ ਛੱਡਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਬੱਲ੍ਹੋ ਨੇ ਹਾਸਿਲ ਕੀਤਾ 'ਹਾਈ ਪਰਫਾਰਮੈਂਸ ਸਕੂਲ' ਦਾ ਵੱਕਾਰੀ ਖ਼ਿਤਾਬ <br/> ਅਗਲੀ ਖ਼ਬਰ ਨਗਰ ਨਿਗਮ ਤੇ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਸਰਕਾਰ ਵਲੋਂ ਕੀਤੇ ਕੰਮਾਂ ਦੀ ਜਿੱਤ-ਵਿਜੈ ਦਾਨਵ
Ad Position 24