ਭਗਤਾ ਭਾਈਕਾ, 31 ਮਈ (ਸੁਖਪਾਲ ਸਿੰਘ ਸੋਨੀ)- ਨਗਰ ਪੰਚਾਇਤ ਭਗਤਾ ਭਾਈਕਾ ਵਿਖੇ ਕੌਂਸਲਰ ਦੀਆਂ ਅਕਾਲੀ ਦਲ ਨੇ ਸੱਤ ਸੀਟਾਂ, ਕਾਂਗਰਸ ਦੇ ਪੰਜ ਸੀਟਾਂ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਹੈ, ਜਦਕਿ ਸੱਤਾਧਾਰੀ ਧਿਰ 'ਆਪ' ਨੂੰ ਸਿਰਫ਼ ਇਕ ਸੀਟ ਉੇਪਰ ਹੀ ਸਬਰ ਕਰਨਾ ਪਿਆ ਹੈ¢ ਗਿਣਤੀ ਸ਼ੁਰੂ ਹੁੰਦਿਆਂ ਹੀ ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕਾਂ ਦਾ ਤਾਂਤਾ ਲੱਗ ਗਿਆ¢ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਵਲੋਂ ਖੁਸੀ ਦੇ ਜਸ਼ਨ ਮਨਾਏ ਗਏ¢ ਇਕ ਦੂਜੇ ਉਪਰ ਰੰਗ ਖਿਲਾਰੇ ਗਏ ਅਤੇ ਪਟਾਕੇਬਾਜ਼ੀ ਕੀਤੀ ਗਈ¢ ਨਗਰ ਪੰਚਾਇਤ ਭਗਤਾ ਭਾਈਕਾ ਦੇ 13 ਵਾਰਡਾਂ ਉਪਰ ਕਿਸਮਤ ਅਜ਼ਮਾ ਰਹੇ 50 ਉਮੀਦਵਾਰਾਂ ਵਿਚੋਂ ਵਾਰਡ ਨੰਬਰ-1 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਅਮਨਦੀਪ ਕੌਰ ਗਰੇਵਾਲ ਪਤਨੀ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਨੇ ਆਪ ਦੇ ਮਥਲੇਸ ਵਰਮਾ ਨੂੰ ਕਰੀਬ 395 ਵੋਟਾਂ ਦੇ ਫ਼ਰਜ਼ ਨਾਲ ਹਰਾਇਆ¢ ਵਾਰਡ ਨੰਬਰ-2 ਤੋਂ ਕਾਂਗਰਸ ਦੇ ਬੂਟਾ ਸਿੰਘ ਸਿੱਧੂ ਨੇ ਆਪ ਦੇ ਸੁਖਮੰਦਰ ਸਿੰਘ ਨੂੰ ਕਰੀਬ 418 ਵੋਟਾਂ ਦੇ ਫ਼ਰਕ ਨਾਲ ਹਰਾਇਆ¢ ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਰਣਜੀਤ ਕÏਰ ਪਤਨੀ ਬਲਰਾਜ ਸਿੰਘ ਬਿੱਟੂ ਨੇ ਕਾਂਗਰਸ ਦੇ ਰਮਨਦੀਪ ਕÏਰ ਘਾਰੂ ਨੂੰ ਕਰੀਬ 16 ਵੋਟਾਂ ਦੇ ਫ਼ਰਕ ਨਾਲ ਹਰਾਇਆ¢ ਵਾਰਡ-4 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਘਾਰੂ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਗੁਰਵਿੰਦਰ ਕੌਰ ਨੂੰ ਕਰੀਬ 154 ਵੋਟਾਂ ਦੇ ਫ਼ਰਕ ਨਾਲ ਹਰਾਇਆ¢ ਵਾਰਡ ਨੰਬਰ-5 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਮਨਜੀਤ ਕÏਰ ਸਿੱਧੂ ਪਤਨੀ ਸਤਵਿੰਦਰਪਾਲ ਸਿੰਘ ਪਿੰਦਰ ਸਿੱਧੂ ਨੇ ਕਾਂਗਰਸ ਦੀ ਜਸਵੀਰ ਕÏਰ ਨੂੰ ਕਰੀਬ 188 ਵੋਟਾਂ ਦੇ ਫ਼ਰਕ ਨਾਲ ਹਰਾਇਆ¢ ਵਾਰਡ ਨੰਬਰ 6 ਤੋਂ ਕਾਂਗਰਸ ਦੇ ਰਾਜਵਿੰਦਰ ਸਿੰਘ ਰਾਜਾ ਨੇ ਆਪ ਦੇ ਏਕਮ ਸਿੰਘ ਨੂੰ ਕਰੀਬ 15 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ¢ ਵਾਰਡ ਨੰਬਰ 7 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਚਰਨਜੀਤ ਕÏਰ ਪੁਰੀ ਪਤਨੀ ਗੁਰਚਰਨ ਸਿੰਘ ਪੁਰੀ ਸਾਬਕਾ ਕÏਾਸਲਰ ਨੇ ਆਪ ਦੇ ਦਿਲਜੀਤ ਕÏਰ ਨੂੰ 74 ਵੋਟਾਂ ਦੇ ਫ਼ਰਕ ਨਾਲ ਹਰਾਇਆ¢ ਵਾਰਡ ਨੰਬਰ 8 ਤੋਂ ਕਾਂਗਰਸ ਦੇ ਸੁਖਦੀਪ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਹਰਜਿੰਦਰ ਸਿੰਘ ਨੂੰ ਕਰੀਬ 9 ਵੋਟਾਂ ਦੇ ਫ਼ਰਕ ਨਾਲ ਹਰਾਉਣ ਵਿਚ ਸਫਲਤਾ ਹਾਸਲ ਕੀਤੀ¢ ਵਾਰਡ ਨੰਬਰ 9 ਤੋਂ ਅਕਾਲੀ ਦਲ ਦੇ ਗੀਤਾ ਰਾਣੀ ਗਰਗ ਪਤਨੀ ਜਗਮੋਹਣ ਲਾਲ ਗਰਗ ਪ੍ਰਧਾਨ ਨੇ ਆਪ ਦੀ ਸੀਮਾ ਰਾਣੀ ਨੂੰ 469 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ¢ ਵਾਰਡ ਨੰਬਰ 10 ਤੋਂ ਕਾਂਗਰਸ ਦੇ ਲਖਵੀਰ ਸਿੰਘ ਲੱਖਾ ਨੇ ਅਕਾਲੀ ਦਲ ਦੇ ਰਘਬੀਰ ਸਿੰਘ ਕਾਕਾ ਨੂੰ ਕਰੀਬ 50 ਵੋਟਾਂ ਦੇ ਫ਼ਰਕ ਨਾਲ ਹਰਾਇਆ, ਵਾਰਡ ਨੰਬਰ 11 ਤੋਂ ਅਕਾਲੀ ਦਲ ਦੀ ਚੈਰੀ ਬਾਲਾ ਗਰਗ ਪਤਨੀ ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨੇ ਆਪ ਦੀ ਪੁਸ਼ਪਾ ਰਾਣੀ ਪਿੰਕੀ ਨੂੰ ਕਰੀਬ 299 ਵੋਟਾਂ ਦੇ ਫ਼ਰਕ ਨਾਲ ਹਰਾਇਆ¢ ਵਾਰਡ ਨੰਬਰ 12 ਤੋਂ ਆਪ ਦੇ ਜਗਸੀਰ ਸਿੰਘ ਪੰਨੂੰ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਕਰਨਦੀਪ ਸਿੰਘ ਦੂਆ ਨੂੰ ਕਰੀਬ17 ਵੋਟਾਂ ਦੇ ਫ਼ਰਕ ਨਾਲ ਹਰਾਇਆ¢ ਵਾਰਡ ਨੰਬਰ 13 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਧੁੰਨਾ ਨੇ ਕਾਂਗਰਸ ਦੇ ਜਸਵਿੰਦਰ ਸਿੰਘ ਸੀਰਾ ਨੂੰ ਕਰੀਬ 6 ਵੋਟਾਂ ਦੇ ਫ਼ਰਕ