ਮਾਨਸਾ, 14 ਜੂਨ (ਰਵੀ)- ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਭਗਵਤ ਕਥਾ ਦੇ 7ਵੇਂ ਦਿਨ ਜੋਤੀ ਪ੍ਰਚੰਡ ਸੁਰੇਸ਼ ਕੁਮਾਰ ਬਾਲਿਆਂ ਵਾਲੀ ਅਤੇ ਪੰਡਿਤ ਨਵਰਾਜ ਸ਼ਾਸਤਰੀ ਵਲੋਂ ਵਿਧੀ ਅਨੁਸਾਰ ਪੂਜਾ ਕਰਵਾਈ ਗਈ | ਪੰਡਿਤ ਅਸ਼ਵਨੀ ਕੁਮਾਰ ਸ਼ਰਮਾ ਨੇ ਕਥਾ ਸੁਣਾਉਂਦਿਆਂ ਦੱਸਿਆ ਕਿ ਮਨੁੱਖ ਨੂੰ ਸੱਚੇ ਮਨ ਨਾਲ ਕਰਮ ਕਰਨੇ ਚਾਹੀਦੇ ਹਨ ਤਾਂ ਹੀ ਮੋਕਸ਼ ਦੀ ਪ੍ਰਾਪਤੀ ਹੋ ਸਕਦੀ ਹੈ | ਇਸ ਮੌਕੇ ਬਿੰਦਰਪਾਲ ਗਰਗ, ਨਿਸ਼ਾ ਹੰਸ, ਕਿ੍ਸ਼ਨ ਲਾਲ ਮਦਾਨ, ਭਗਵਾਨ ਦਾਸ, ਵਿਜੇ ਕੁਮਾਰ, ਵਿਨੋਦ ਕੁਮਾਰ ਬਾਂਸਲ ਆਦਿ ਅਤੇ ਇਸਤਰੀ ਸਤਿਸੰਗ ਸਭਾ ਦੇ ਸਾਰੇ ਮੈਂਬਰ ਹਾਜ਼ਰ ਸਨ |