ਸ਼ਾਮ ਤੱਕ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ � ਕਾਰਜਕਾਰੀ ਇੰਜੀਨੀਅਰ
ਭੀਖੀ, 21 ਜੂਨ (ਬਲਕਾਰ ਸਿੰਘ ਸਹੋਤਾ)- ਭੀਖੀ ਡਿਸਟਰੀਬਿਊਟਰੀ ‘ਚ ਧਲੇਵਾਂ ਵਾਲੀ ਸੜਕ ਕੋਲ ਪਏ ਪਾੜ ਨਾਲ ਨਜਿੱਠਣ ਲਈ ਸਿੰਚਾਈ ਵਿਭਾਗ ਇੱਕ ਹਫ਼ਤੇ ਤੋਂ ਜੂਝ ਰਿਹਾ ਹੈ ਅਤੇ ਆਪਣਾ ਪੂਰਾ ਜ਼ੋਰ ਲਗਾਉਂਦਿਆਂ ਇੰਜੀਨੀਅਰਾਂ ਨੇ ਨਹਿਰ ਦੇ ਬੈੱਡ ਨੂੰ ਬੀਮ ਅਤੇ ਸਾਈਡਾਂ ਨੂੰ ਸਰੀਏ ਦਾ ਜਾਲ ਪਾ ਕੇ ਸੰਢਿਆਂ । ਤਵੱਕੋ ਰੱਖੀ ਕਿ ਹੁਣ ਇੱਥੋਂ ਨਹਿਰ ‘ਚ ਪਾੜ ਨਹੀਂ ਪਵੇਗਾ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਵਲੋਂ ਨਹਿਰ ਹੇਠ ਪਾਈ ਜ਼ਮੀਨਦੋਜ਼ ਪਾਈਪਲਾਈਨ ਕਾਰਨ 13 ਜੂਨ ਨੂੰ ਨਹਿਰ ‘ਚ ਪਾੜ ਪੈ ਗਿਆ ਸੀ, ਮੁਰੰਮਤ ਉਪਰੰਤ ਦੁਬਾਰਾ ਪਾਣੀ ਛੱਡਿਆਂ ਗਿਆ ਤਾਂ ਮੁੜ ਫਿਰ ਪਾੜ ਪੈ ਗਿਆ। ਜਿੱਥੇ ਇਸ ਨਾਲ ਕਿਸਾਨਾਂ ਅਤੇ ਲੋਕਾਂ ਦਾ ਨੁਕਸਾਨ ਹੋਇਆ, ਉੱਥੇ ਸਿੰਚਾਈ ਵਿਭਾਗ ਨੂੰ ਵੀ ਨਮੋਸ਼ੀ ਝੱਲਣੀ ਪਈ। ਆਪਣੀ ਇਸ ਦੁਰਗਤੀ ‘ਚੋਂ ਨਿਕਲਣ ਲਈ ਪਾੜ ਨੂੰ ਪੂਰਨ ਲਈ ਵਿਭਾਗ ਨੇ ਕਈ ਅਧਿਕਾਰੀਆਂ ਦੀ ਟੀਮ ਬਣਾ ਕੇ ਸਰੀਏ ਦੀ ਵਿਸ਼ੇਸ਼ ਡਰਾਇੰਗ ਤਿਆਰ ਕਰ ਕੇ ਨਹਿਰ ‘ਚ ਪਲਾਂਟ ਕੀਤੀ ਉਪਰੰਤ ਸੀਮਿੰਟ ਕੰਕਰੀਟ ਰਾਹੀਂ ਇਸ ਨੂੰ ਪੂਰ ਦਿੱਤਾ। ਪਟੜੀ ‘ਤੇ ਪਾਈ ਮਿੱਟੀ ਨੂੰ ਹਾਈਡਰੋਲਿਕ ਰੋਡ ਰੋਲਰਾਂ ਨਾਲ ਲਤੜਿਆ ਗਿਆ। ਕਾਰਜਕਾਰੀ ਇੰਜੀਨੀਅਰ ਗੁਰਸਾਗਰ ਸਿੰਘ ਚਹਿਲ ਨੇ ਦੱਸਿਆ ਕਿ ਧਲੇਵਾਂ ਰੋਡ ਕੋਲ ਨਹਿਰ ‘ਚ ਪਏ ਪਾੜ ਨੂੰ ਪੂਰ ਲਿਆ ਗਿਆ ਹੈ ਅਤੇ ਇੱਥੇ ਵਿਸ਼ੇਸ਼ ਤੌਰ ‘‘ਤੇ ਸਰੀਆ ਪਾ ਕੇ ਸੀ.ਸੀ. ਪਾਈ ਗਈ ਹੈ, ਤੋਂ ਇਲਾਵਾ ਨੇੜਲੇ ਪਿੰਡ ਸਮਾ� ਦੇ ਸਾਈਫ਼ਨ ਪੁਲ ਕੋਲ ਲਗਾਏ ਕੱਟ ਦੀ ਵੀ ਮੁਰੰਮਤ ਕਰ ਦਿੱਤੀ ਜਾਵੇਗੀ ਉਪਰੰਤ ਸੋਮਵਾਰ ਸ਼ਾਮ ਨੂੰ ਕੁਝ ਹੱਦ ਤੱਕ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।
ਸਾਈਫ਼ਨ ਕੋਲ ਲਗਾਏ ਕੱਟ ਦੀ ਮੁਰੰਮਤ ਮੁਕੰਮਲ
ਅਜੀਤ ਡੈਸਕ
22-06-2026