ਝੁਨੀਰ, 21 ਜੂਨ (ਸੰਜੀਵ ਸਿੰਗਲਾ)- ਕਸਬੇ ‘ਚ ਜੂਸ ਦਾ ਕੰਮ ਕਰਦੇ ਬੱਬੂ ਰਾਮ ਗੁਪਤਾ ਬੀਤੀ ਸ਼ਾਮ ਦੁਕਾਨ ਬੰਦ ਕਰਨ ਸਮੇਂ 1 ਲੱਖ 50 ਹਜ਼ਾਰ ਰੁਪਏ ਸਮੇਤ ਬੈਗ ਦੁਕਾਨ ਅੱਗੇ ਰੱਖ ਕੇ ਭੁੱਲ ਆਇਆ। ਰਾਤ ਦੀ ਡਿਊਟੀ ਕਰਦਿਆਂ ਪੁਲਿਸ ਮੁਲਾਜ਼ਮ ਬਲਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਇਹ ਬੈਗ ਮਿਲ ਗਿਆ ਅਤੇ ਉਨ੍ਹਾਂ ਇਮਾਨਦਾਰੀ ਦਿਖਾਉਂਦਿਆਂ ਪੈਸਿਆਂ ਵਾਲਾ ਬੈਗ ਬੱਬੂ ਰਾਮ ਨੂੰ ਮੁਨਸ਼ੀ ਦੀਦਾਰ ਸਿੰਘ ਛੀਨਾ, ਨੌਹਰ ਚੰਦ ਤਾਇਲ ਪ੍ਰਧਾਨ ਵਪਾਰ ਮੰਡਲ ਝੁਨੀਰ, ਗਗਨਦੀਪ ਸਿੰਘ, ਰਾਮਪਾਲ ਗੋਇਲ, ਨਰਿੰਦਰ ਗਰਗ ਅਤੇ ਵਿੱਕੀ ਕੁਮਾਰ ਦੀ ਹਾਜ਼ਰੀ ‘ਚ ਵਾਪਸ ਕਰ ਦਿੱਤਾ।
ਡੇਢ ਲੱਖ ਰੁਪਏ ਨਕਦੀ ਵਾਲਾ ਬੈਗ ਵਾਪਸ ਮੋੜਿਆ
ਅਜੀਤ ਡੈਸਕ
22-06-2026