ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸ੍ਰੀ ਕਾਲੀ ਮਾਤਾ ਮੰਦਰ ਦੀ ਇਮਾਰਤ ਦੀ ਛੱਤ ਪਾਈ

Ad Position 21
No active advertisement
ਅਜੀਤ ਡੈਸਕ 26-06-2026

ਭੀਖੀ, 25 ਜੂਨ (ਬਲਕਾਰ ਸਿੰਘ ਸਹੋਤਾ)- ਸ੍ਰੀ ਕਾਲੀ ਮਾਤਾ ਚੈਰੀਟੇਬਲ ਅਤੇ ਵੈੱਲਫੇਅਰ ਕਮੇਟੀ ਵਲੋਂ ਨਿਰਮਾਣ ਅਧੀਨ ਸ੍ਰੀ ਕਾਲੀ ਮਾਤਾ ਮੰਦਰ ਦੀ ਇਮਾਰਤ ਦੀ ਛੱਤ ਦੇ ਲੈਂਟਰ ਦੀ ਸ਼ੁਰੂਆਤ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਲੋਕਾਂ ਨੂੰ ਅਹਿਦ ਕੀਤਾ ਕਿ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਇਨਸਾਨ ’ਚ ਧਾਰਮਿਕ ਭਾਵਨਾ ਅਤੇ ਰੁਚੀ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਵੱਖ-ਵੱਖ ਧਾਰਮਿਕ ਸੰਸਥਾਵਾਂ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਧਾਰਮਿਕ ਕਾਰਜਾਂ ’ਚ ਅੱਗੇ ਹੋ ਕੇ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਅਰਾਜਕਤਾ ਦੇ ਮਾਹੌਲ ’ਚ ਮਾਨਸਿਕ ਇਕਾਗਰਤਾ ਅਤੇ ਸ਼ਾਂਤੀ ਲਈ ਧਾਰਮਿਕ ਕਾਰਜਾਂ ’ਚ ਸ਼ਮੂਲੀਅਤ ਅਹਿਮ ਹੈ। ਉਨ੍ਹਾਂ ਮੰਦਰ ਕਮੇਟੀ ਨੂੰ ਵਿੱਤੀ ਸਹਾਇਤਾ ਵੀ ਕੀਤੀ। ਭਾਜਪਾ ਮੰਡਲ ਪ੍ਰਧਾਨ ਵਿਵੇਕ ਜੈਨ ਬੱਬੂ ਨੇ ਕਿਹਾ ਕਿ ਮੰਦਰ ਦੀ ਵਿਸ਼ਾਲਤਾ ਲਈ ਸੰਸਥਾ ਵਲੋਂ ਪ੍ਰਤੀਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਦਰ ਕੰਪਲੈਕਸ ’ਚ ਮੰਦਰ ਤੋਂ ਇਲਾਵਾ ਹੋਰ ਕਮਰਿਆਂ ਦੀ ਕਾਰ ਸੇਵਾ ਵੀ ਆਰੰਭ ਹੈ। ਇਸ ਮੌਕੇ ਅਮਨ ਮਿੱਤਲ, ਜਤਿੰਦਰ ਵਿੱਕੀ ਮੋੜੀਗੱਡ, ਰਿੰਕੂ ਗੋਇਲ, ਰਵਿੰਦਰ ਗਰਗ ਮੋੜੀਗੱਡ, ਚਿੰਕੂ ਸਿੰਗਲਾ, ਦੀਪੂ ਅਲੀਸ਼ੇਰ, ਜਸਪਾਲ ਸਿੰਘ ਮਿੱਤਲ, ਨਿਤਨ ਮਿੱਤਲ, ਪ੍ਰਸ਼ੋਤਮ ਗੋਇਲ ਬਿੱਲੂ, ਮਨੋਜ ਮੋਜੀ, ਸੁਨੀਲ ਕੁਮਾਰ ਨੀਟਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨਿਰਜਲਾ ਇਕਾਦਸ਼ੀ ਮੌਕੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਅਗਲੀ ਖ਼ਬਰ ਮਨਰੇਗਾ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ 25ਵੇਂ ਦਿਨ ’ਚ ਦਾਖਲ
Ad Position 24
No active advertisement