ਬੁਢਲਾਡਾ, 25 ਜੂਨ (ਸਵਰਨ ਸਿੰਘ ਰਾਹੀ)- ਨਿਰਜਲਾ ਇਕਾਦਸ਼ੀ ਦਿਹਾੜੇ ਮੌਕੇ ਸਥਾਨਕ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਥਾਨਕ ਬੱਸ ਅੱਡਾ ਵਿਖੇ ਰਾਹਗੀਰਾਂ ਅਤੇ ਸਵਾਰੀਆਂ ਦੀ ਸਹੂਲਤ ਲਈ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ । ਸੰਸਥਾ ਦੇ ਮੁਖੀ ਮਾ. ਕੁਲਵੰਤ ਸਿੰਘ ਅਤੇ ਸੀਨੀਅਰ ਆਗੂ ਸੁਖਦਰਸ਼ਨ ਸਿੰਘ ਕੁਲਾਣਾ ਨੇ ਦੱਸਿਆ ਕਿ ਸੰਸਥਾ ਵਲੋਂ ਕਈ ਸਾਲਾਂ ਤੋਂ ਗਰਮੀਆਂ ਦੇ ਦਿਨਾਂ ’ਚ ਲਗਾਤਾਰ ਠੰਢੇ ਪਾਣੀ ਦਾ ਪਿਆਓ ਚਲਾਇਆ ਜਾ ਰਿਹਾ ਹੈ। ਇਸ ਮੌਕੇ ਪਰਮਜੀਤ ਸਿੰਘ ਅਨੇਜਾ, ਬਲਬੀਰ ਸਿੰਘ ਕੈਂਥ, ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ.ਓ., ਨਰੇਸ਼ ਕੁਮਾਰ ਬੰਸੀ, ਰਜਿੰਦਰ ਸਿੰਘ ਭੋਲਾ, ਕੀਰਤਨ ਸਿੰਘ, ਵਿਸਾਖਾ ਸਿੰਘ ਦੋਦੜਾ, ਹੇਮ ਰਾਜ ਸ਼ਰਮਾ, ਸੁਰਜੀਤ ਸਿੰਘ ਟੀਟਾ, ਅਮਰਜੀਤ ਸਿੰਘ ਜੀਤੀ, ਨੱਥਾ ਸਿੰਘ, ਮਨਿੰਦਰ ਸਿੰਘ ਲੱਕੀ, ਮਹਿੰਦਰਪਾਲ ਸਿੰਘ ਅਨੰਦ, ਕਮਲਪ੍ਰੀਤ ਸਿੰਘ ਆਦਿ ਹਾਜ਼ਰ ਸਨ।