ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਖੇਤੀਬਾੜੀ ਵਿਭਾਗ ਵਲੋਂ ਪਿੰਡ ਨਸੀਬਪੁਰਾ ਵਿਖੇ ਆਤਮਾ ਸਕੀਮ ਅਧੀਨ ਲਗਾਈ ‘ਫਾਰਮ ਸਕੂਲ’ ਦੀ ਕਲਾਸ

Ad Position 21
No active advertisement
ਅਜੀਤ ਡੈਸਕ 26-06-2026

ਤਲਵੰਡੀ ਸਾਬੋ, 25 ਜੂਨ (ਰਣਜੀਤ ਸਿੰਘ ਰਾਜੂ)- ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਹਰਪ੍ਰੀਤਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ, ਪ੍ਰੋਜੈਕਟ ਡਾਇਰੈਕਟਰ ‘ਆਤਮਾ’ ਤੇਜਦੀਪ ਕੌਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਤਲਵੰਡੀ ਸਾਬੋ ਦੀ ਰਹਿਨੁਮਾਈ ਹੇਠ ਪਿੰਡ ਨਸੀਬਪੁਰਾ ਵਿਖੇ ‘ਆਤਮਾ’ ਸਕੀਮ ਅਧੀਨ ‘ਫਾਰਮ ਸਕੂਲ’ ਦੀ ਕਲਾਸ ਲਗਾਈ ਗਈ। ਕਲਾਸ ਦੀ ਸ਼ੁਰੂਆਤ ਵਿਚ ਡਾ.ਜੋਰਾ ਸਿੰਘ ਬਲਾਕ ਤਕਨੀਕੀ ਮੈਨੇਜਰ ਆਤਮਾ ਵੱਲੋਂ ਪਹੁੰਚੇ ਕਿਸਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਫਾਰਮ ਸਕੂਲ ਦੀ ਕਲਾਸ ਦੇ ਵਿਸ਼ੇ ਦੇ ਨਾਲ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ। ਕਲਾਸ ਵਿਚ ਡਾ. ਗੁਰਪਿੰਦਰ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਨਰਮੇ ਦੀ ਫ਼ਸਲ ਦੀ ਕਾਸ਼ਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਡਾਕਟਰ ਸਿੱਧੂ ਨੇ ਦੱਸਿਆ ਕਿ ਕੁਝ ਖੇਤਾਂ ਵਿਚ ਨਰਮੇ ਉਪਰ ਭੂਰੀ ਜੂੰ ਅਤੇ ਚਿੱਟੀ ਮੱਖੀ ਦਾ ਹਲਕਾ ਹਮਲਾ ਦੇਖਿਆ ਗਿਐ ਪਰ ਇਹ ਅਜੇ ਆਰਥਿਕ ਕੰਗਾਰ ਪੱਧਰ ਤੋਂ ਬਹੁਤ ਘੱਟ ਹੈ ਅਤੇ ਕਿਸਾਨਾਂ ਨੂੰ ਬੇਲੋੜੀ ਸਪਰੇਅ ਤੋਂ ਬਚਣ ਸਬੰਧੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਹਾਲੇ ਫ਼ਸਲ ‘ਤੇ ਕਿਸੇ ਵੀ ਮਹਿੰਗੀ ਜਾਂ ਜ਼ਹਿਰੀਲੀ ਕੀਟਨਾਸ਼ਕ ਸਪਰੇਅ ਦੀ ਲੋੜ ਨਹੀਂ ਹੈ ਬਲਕਿ ਘਰੇ ਨਿੰਮ ਦੀ ਸਪਰੇਅ ਬਣਾ ਕੇ ਛਿੜਕਾਅ ਕਰੋ। ਅਜਿਹਾ ਕਰਨ ਨਾਲ ਮਿੱਤਰ ਕੀੜੇ ਨਹੀਂ ਮਰਦੇ ਅਤੇ ਖ਼ਰਚਾ ਵੀ ਘਟਦਾ ਹੈ । ਕਲਾਸ ਦੌਰਾਨ ਲਾਭ ਸਿੰਘ ਸਹਾਇਕ ਤਕਨੀਕੀ ਮੈਨੇਜਰ ਵਲੋਂ ਵੱਖ-ਵੱਖ ਫ਼ਸਲਾਂ ਉਪਰ ਸਪਰੇਅ ਕਰਨ ਦੀ ਤਕਨੀਕ ਸਬੰਧੀ ਜਾਣੂ ਕਰਵਾਇਆ ਗਿਆ। ਸਹਾਇਕ ਤਕਨੀਕੀ ਮੈਨੇਜਰ ਵਿਕਾਸ ਸਿੰਗਲਾ ਵਲੋਂ ਕਿਸਾਨਾਂ ਨੂੰ ਮਿੱਟੀ ਤੇ ਪਾਣੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ, ਸੈਂਪਲ ਲੈਣ ਬਾਰੇ ਦੱਸਿਆ ਅਤੇ ਜ਼ਮੀਨ ਵਿਚ ਜੈਵਿਕ ਮਾਦਾ ਵਧਾਉਣ ਤੋਂ ਇਲਾਵਾ ਮਿੱਤਰ ਕੀੜੇ ਬਚਾਉਣ ਸਬੰਧੀ ਨੁਕਤੇ ਸਾਂਝੇ ਕੀਤੇ ਗਏ। ਇਸ ਕਲਾਸ ਵਿੱਚ ਕਿਸਾਨਾਂ ਨੂੰ ਸਟੇਸ਼ਨਰੀ ਕਿੱਟਾਂ ਅਤੇ ਰਿਫ੍ਰੈਸ਼ਮੈਟ ਵੰਡੀ ਗਈ। ਅੰਤ ਵਿਚ ਜਗਤਾਰ ਸਿੰਘ ਸਹਾਇਕ ਤਕਨੀਕੀ ਮੈਨੇਜਰ ਨੇ ਕਿਸਾਨਾਂ ਨੂੰ ਨਿੰਮ ਦੀ ਸਪਰੇਅ ਦਾ ਘੋਲ ਘਰੇ ਤਿਆਰ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ।

Ad Position 22
No active advertisement
ਪਿਛਲੀ ਖ਼ਬਰ ਹਰਦੀਪ ਸਿੰਘ (ਦੀਪ ਜੰਡੂ) ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਖਾਲਸਾ ਏਡ ਦੇ ਸਹਿਯੋਗ ਨਾਲ ਚੱਲ ਰਹੀ ਗੁਰਮਤਿ ਸੰਗੀਤ ਅਕੈਡਮੀ ਦਾ ਸਾਲਾਨਾ ਸਮਾਗਮ
Ad Position 24
No active advertisement