ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਭੀਖੀ ਥਾਣੇ ਅੱਗੇ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 01-07-2026

ਮਾਨਸਾ, 30 ਜੂਨ (ਸ.ਰਿ.)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਥਾਣਾ ਭੀਖੀ ਅੱਗੇ ਧਰਨਾ ਲਗਾਇਆ ਗਿਆ । ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਮੋਹਰ ਸਿੰਘ ਵਾਲਾ ’ਚ ਕੁਝ ਸਮਾਂ ਪਹਿਲਾਂ ਇਕ ਵਿਅਕਤੀ ਦਾ ਕਤਲ ਹੋਇਆ ਸੀ, ਜਿਸ ਨੂੰ ਪੁਲਿਸ ਵਲੋਂ ਐਕਸੀਡੈਂਟ ਵਿਚ ਬਦਲ ਦਿੱਤਾ ਗਿਆ । ਪਰਿਵਾਰ ਵਾਰ-ਵਾਰ ਗੇੜੇ ਮਾਰ ਕਿ ਥੱਕ ਚੁੱਕਿਆ ਸੀ ਪਰ ਗੱਲ ਨਹੀਂ ਸੁਣੀ ਗਈ। ਮਾਮਲਾ ਜਥੇਬੰਦੀ ਕੋਲ ਪੁੱਜਿਆ ਤਾਂ ਆਗੂਆਂ ਨੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਲਾਰਿਆਂ ਤੋਂ ਸਿਵਾਏ ਪੱਲੇ ਕੁਝ ਨਹੀਂ ਪਿਆ, ਜਿਸ ਕਰ ਕੇ ਥਾਣੇ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ 2 ਦਿਨਾਂ ’ਚ ਸੰਬੰਧਿਤ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਜਥੇਬੰਦੀ ਨੇ ਐਲਾਨ ਕੀਤਾ ਕਿ ਜੇਕਰ ਦਿੱਤੇ ਗਏ ਸਮੇਂ ’ਚ ਮਸਲਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਰਾਜ ਸਿੰਘ, ਰਾਜਪਾਲ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ, ਗੁਰਬਖਸ਼ ਸਿੰਘ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ ਬਿਜਲੀ ਦੇ ਲੰਬੇ ਕੱਟਾਂ ਨੇ ਲੋਕਾਂ ਦੇ ਕੱਢੇ ਵੱਟ ਅਗਲੀ ਖ਼ਬਰ ਅਨਾਥ ਗਊ ਆਸ਼ਰਮ ਭਾਈਰੂਪਾ ਵਿਖੇ ਪੰਜਵਾਂ ਖ਼ੂਨਦਾਨ ਕੈਂਪ ਲਗਾਇਆ
Ad Position 24
No active advertisement