ਬਰੇਟਾ, 30 ਜੂਨ (ਜੀਵਨ ਸ਼ਰਮਾ)- ਸਥਾਨਕ ਸ਼ਹਿਰ ’ਚ ਟੁੱਟੀਆਂ ਸੜਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਬਾਜ਼ਾਰ ਦੇ ਕ੍ਰਿਸ਼ਨਾ ਮੰਦਰ ਤੋਂ ਲੈ ਕੇ ਦਿਆਲਪੁਰਾ ਰੋਡ ਤੱਕ ਦੀ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਕਾਰਨ ਨਿੱਤ-ਰੋਜ਼ ਹਾਦਸੇ ਵਾਪਰਦੇ ਰਹਿੰਦੇ ਹਨ । ਗਊਸ਼ਾਲਾ ਰੋਡ, ਸਰਕਾਰੀ ਰੋਡ, ਨਗਰ ਕੌਂਸਲ ਰੋਡ, ਜਾਖ਼ਲ ਬਾਈਪਾਸ ਵਰਗੀਆਂ ਸੜਕਾਂ ਦੀ ਹਾਲਤ ਵੀ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਵੀ ਮਸਲੇ ਦਾ ਹੱਲ ਨਹੀਂ ਹੋਇਆ ।
ਬੀਬੜੀਆਂ ਵਾਲੇ ਟੋਭੇ ਨਜ਼ਦੀਕ ਹਾਲਾਤ ਬਣੇ ਗੰਭੀਰ
ਸਥਾਨਕ ਬੀਬੜੀਆਂ ਵਾਲੇ ਟੋਭੇ ਅਤੇ ਸਰਕਾਰੀ ਮਿਡਲ ਸਕੂਲ ਨਜ਼ਦੀਕ ਨਵੀਂ ਬਣੀ ਸੜਕ ’ਤੇ ਨਾਲੀਆਂ ਦਾ ਪਾਣੀ ਝੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ। ਭਾਵੇਂ ਪਿੰਡ ’ਚ ਸੀਵਰੇਜ ਵੀ ਪੈ ਚੁੱਕਿਆ ਹੈ ਪਰ ਹਾਲੇ ਵੀ ਨਾਲੀਆਂ ਦਾ ਪਾਣੀ ਸੜਕਾਂ ’ਤੇ ਵਹਿ ਰਿਹਾ ਹੈ, ਜਿਸ ਨਾਲ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਹਰ ਪਾਸੇ ਬਦਬੂ ਮਾਰ ਰਹੀ ਹੈ ਅਤੇ ਬਿਮਾਰੀਆਂ ਫੈਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ 3 ਵਾਰ ਬਣ ਚੁੱਕੀ ਹੈ ਪਰ ਕਦੇ ਵੀ ਸਹੀ ਨਿਯਮਾਂ ਨਾਲ ਨਹੀਂ ਬਣੀ। ਲੋਕਾਂ ਦੀ ਮੰਗ ਹੈ ਕਿ ਉਪਰੋਕਤ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।
ਬਰੇਟਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ
ਅਜੀਤ ਡੈਸਕ
01-07-2026