ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਰਦੂਲਗੜ੍ਹ ਤੇ ਬਠਿੰਡਾ ਸੇਵਾ ਕਮੇਟੀ ਵਲੋਂ ਸਾਲਾਨਾ ਲੰਗਰ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 01-07-2026

ਸਰਦੂਲਗੜ੍ਹ, 30 ਜੂਨ (ਜੀ.ਐਮ. ਅਰੋੜਾ)- ਸਥਾਨਕ ਸ਼ਹਿਰ, ਬਠਿੰਡਾ ਦੇ ਸੇਵਾਦਾਰਾਂ ਅਤੇ ਮਾਂ ਚਿੰਤਪੂਰਨੀ ਲੰਗਰ ਕਮੇਟੀ ਵਲੋਂ ਸਾਵਣ ਮਹੀਨੇ ਦੌਰਾਨ ਮਾਤਾ ਸ੍ਰੀ ਚਿੰਤਪੂਰਨੀ ਧਾਮ ਹਿਮਾਚਲ ਪ੍ਰਦੇਸ਼ ਵਿਖੇ ਲਗਾਏ ਜਾਣ ਵਾਲੇ 27ਵੇਂ ਸਾਲਾਨਾ 9 ਰੋਜ਼ਾ ਲੰਗਰ ਸੰਬੰਧੀ ਮੀਟਿੰਗ ਸਥਾਨਕ ਰਿਜ਼ੋਰਟ ਵਿਖੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਰਮੇਸ਼ ਕੁਮਾਰ ਨੇ ਦੱਸਿਆ ਕਿ ਮੀਟਿੰਗ ’ਚ ਲੰਗਰ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਅਜੈ ਪਾਲ ਗਰਗ ਅਤੇ ਗੌਰਵ ਮਿੱਤਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ 27ਵੇਂ ਸਾਲਾਨਾ ਲੰਗਰ ਦਾ ਅਧਿਕਾਰਤ ਪੋਸਟਰ ਵੀ ਜਾਰੀ ਕੀਤਾ ਗਿਆ। ਲੰਗਰ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ 13 ਤੋਂ 21 ਅਗਸਤ ਤੱਕ ਲਗਾਇਆ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਨ ਸਮੱਗਰੀ ਜਾਂ ਦਾਨ ਰਾਸ਼ੀ 12 ਅਗਸਤ ਤੱਕ ਜਮਾ ਕਰਵਾ ਕੇ ਸੇਵਾ ’ਚ ਆਪਣਾ ਯੋਗਦਾਨ ਪਾਉਣ । ਇਸ ਮੌਕੇ ਭੂਸ਼ਨ ਗਰਗ, ਓਮ ਪ੍ਰਕਾਸ਼ ਹਾਂਡਾ, ਪ੍ਰਮੋਦ ਕੁਮਾਰ ਗਰਗ, ਧਰਮ ਚੰਦ ਸਿੰਗਲਾ, ਦਵਿੰਦਰ ਕੁਮਾਰ ਮੁਨਸ਼ੀ, ਸੁਭਾਸ਼ ਗਰਗ, ਮਾ. ਮਥਰਾਂਦਾਸ, ਅਜੇ ਕੁਮਾਰ, ਗੋਰਾ ਲਾਲ, ਸੰਜੀਵ ਸਿੰਗਲਾ, ਰਾਕੇਸ਼ ਕੁਮਾਰ ਸੋਨੀ, ਬੀਰੂ ਸ਼ਰਮਾ, ਪੰਕਜ ਗਰਗ, ਗੁਲਸ਼ਨ ਸੋਨੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੀੜਤ ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਨਾਂਅ ਭੇਜੇ ਗਏ ਪਾਰਸਲ ਅਗਲੀ ਖ਼ਬਰ ਬਰੇਟਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ
Ad Position 24
No active advertisement