ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੀੜਤ ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਨਾਂਅ ਭੇਜੇ ਗਏ ਪਾਰਸਲ

Ad Position 21
No active advertisement
ਅਜੀਤ ਡੈਸਕ 01-07-2026

ਬਰੇਟਾ, 30 ਜੂਨ (ਪਾਲ ਸਿੰਘ ਮੰਡੇਰ)- ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਪੀੜਤ ਕਿਸਾਨ ਐਕਸ਼ਨ ਕਮੇਟੀ ਵਲੋਂ ਕਨਵੀਨਰ ਗੁਰਜੀਤ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਦੀ ਅਗਵਾਈ ਹੇਠ ਪਿੰਡ ਧਰਮਪੁਰਾ ਵਿਖੇ ਮੁੱਖ ਮੰਤਰੀ ਪੰਜਾਬ ਦੀ ਲੋਕ ਮਿਲਣੀ ’ਤੇ ਮੰਗ ਪੱਤਰ ਦਿੱਤਾ ਗਿਆ ਸੀ ਪਰ ਸੁਰੱਖਿਆ ਪ੍ਰਬੰਧਾਂ ਕਾਰਨ ਉਸ ਦੇ ਨਾਲ ਡਿਮਾਂਡ ਨੋਟਿਸ ਅਤੇ 2016 ਤੋਂ ਪਹਿਲਾਂ ਭਰੀਆਂ ਸਕਿਉਰਿਟੀਆਂ ਦੀਆਂ ਰਸੀਦਾਂ ਦਿੱਤੀਆਂ ਨਹੀਂ ਜਾ ਸਕੀਆਂ । ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਸੌਂਦਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਇਹ ਡਿਮਾਂਡ ਨੋਟਿਸ ਅਤੇ ਸਕਿਉਰਿਟੀਆਂ ਦੀਆਂ ਰਸੀਦਾਂ ਨੂੰ ਮੱਖ ਮੰਤਰੀ ਪੰਜਾਬ ਦੇ ਨਾਂਅ ‘ਤੇ ਰਜਿਸਟਰਡ ਪਾਰਸਲ ਭੇਜਿਆ ਜਾਵੇਗਾ। ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਖ਼ਾਸ ਕਰ ਕੇ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਦੇਣ ਲਈ ਕੱਟੇ ਡਿਮਾਂਡ ਨੋਟਿਸਾਂ ਨੂੰ ਰਿਵਾਈਜ਼ ਕਰਨ ਲਈ ਕੋਈ ਫ਼ੈਸਲਾ ਨਹੀਂ ਲੈ ਰਹੀ ਜਦੋਂ ਕਿ ਚੇਅਰਮੈਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮੈਨੇਜਮੈਂਟ ਵਲੋਂ ਦੱਸਿਆ ਗਿਆ ਕਿ 2018 ਵਿਚ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਦੇਣ ’ਤੇ ਰੋਕ ਨਹੀਂ ਸੀ। ਇਸ ਤੋਂ ਅੱਗੇ ਡਿਮਾਂਡ ਨੋਟਿਸ ਕੱਟਣ ’ਤੇ ਰੋਕ ਸੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮੈਨੇਜਮੈਂਟ ਨਾਲ ਹੋਈ ਮੀਟਿੰਗ ’ਚ ਮੰਗਾਂ ’ਤੇ ਸਹਿਮਤੀ ਬਾਰੇ ਜਾਣੂ ਕਰਵਾਇਆ ਕਿ 2014- 15- 16 ਨੂੰ ਕੱਟੇ ਡਿਮਾਂਡ ਨੋਟਿਸਾਂ ਨੂੰ 2027 ਤੱਕ ਰਿਵਾਈਜ਼ ਕੀਤਾ ਜਾਵੇ ਕਿਉਂਕਿ ਡਿਮਾਂਡ ਨੋਟਿਸਾਂ ਦੀ ਮਿਆਦ ਸਾਢੇ ਦਸ ਸਾਲ ਹੈ। ਇਸ ਲਈ 2024 ’ਚ ਕੁਨੈਕਸ਼ਨ ਦਿੱਤੇ ਸਨ। ਉਸ ਸਮੇਂ ਕਈ ਪੀੜਤ ਕਿਸਾਨ ਇਸ ਤੋਂ ਵਾਂਝੇ ਰਹਿ ਗਏ ਸਨ । ਉਨ੍ਹਾਂ ਦੇ ਡਿਮਾਂਡ ਨੋਟਿਸਾਂ ਨੂੰ ਰਿਵਾਈਜ਼ ਕਰ ਕੇ ਕੁਨੈਕਸ਼ਨ ਜਾਰੀ ਕੀਤੇ ਜਾਣ। ਇਸ ਨਾਲ ਹਜ਼ਾਰਾਂ ਕਿਸਾਨਾਂ ਨੂੰ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਮਿਲ ਸਕਦੇ ਹਨ। 2014 ‘ਚ ਕੱਟੇ ਗਏ ਡਿਮਾਂਡ ਨੋਟਿਸਾਂ ਨੂੰ ਰਿਵਾਈਜ਼ ਕਰ ਕੇ ਅਕਾਲੀ-ਭਾਜਪਾ ਸਰਕਾਰ ਵਲੋਂ 2016 ਵਿਚ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਦਿੱਤੇ ਗਏ। ਪੰਜਾਬ ਸਰਕਾਰ ਚਾਰ ਸਾਲਾਂ ਤੋਂ ਇਨ੍ਹਾਂ ਨੂੰ ਰਿਵਾਈਜ਼ ਕਿਉਂ ਨਹੀਂ ਕਰ ਰਹੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਨਾਂਅ ‘ਤੇ 2016 ਤੋਂ ਪਹਿਲਾਂ ਕੱਟੇ ਡਿਮਾਂਡ ਨੋਟਿਸ ਅਤੇ ਸਕਿਉਰਿਟੀਆਂ ਦਾ ਰਜਿਸਟਰਡ ਪਾਰਸਲ ਭੇਜੇ ਗਏ। ਆਗੂਆਂ ਨੇ ਕਿਹਾ ਕਿ ਇਸ ਸਾਲ ਰਹਿੰਦੇ ਕੁਨੈਕਸ਼ਨ ਛੇਤੀ ਤੋਂ ਛੇਤੀ ਦਿੱਤੇ ਜਾਣ। ਇਸ ਮੌਕੇ ਹਰਦੀਪ ਕੁਮਾਰ ਸ਼ਰਮਾ, ਤਾਲਾ ਸਿੰਘ ਮੰਡੇਰ, ਅਜੈਬ ਸਿੰਘ ਬੱਛੋਆਣਾ, ਬਲਵਿੰਦਰ ਸਿੰਘ ਮੰਡੇਰ, ਜਰਨੈਲ ਸਿੰਘ ਖੱਤਰੀਵਾਲਾ, ਮਾਲਵਿੰਦਰ ਸਿੰਘ ਮੰਘਾਣੀਆਂ ਕਰਮਜੀਤ ਸਿੰਘ ਬਖਸ਼ੀਵਾਲਾ, ਸਤਨਾਮ ਸਿੰਘ ਖੁਡਾਲ ਕਲਾਂ, ਕਾਕਾ ਸਿੰਘ ਕਾਕੂ ਬਰੇਟਾ, ਜਗਤਾਰ ਸਿੰਘ ਖੁਡਾਲ ਕਲਾਂ, ਬਲਵਿੰਦਰ ਸਿੰਘ ਕਿਸ਼ਨਗੜ੍ਹ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੱਤਪਾਲ ਸਿੰਘ ਸਹਿਕਾਰੀ ਖੇਤੀਬਾੜੀ ਸਭਾ ਕਾਹਨਗੜ੍ਹ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਸਰਦੂਲਗੜ੍ਹ ਤੇ ਬਠਿੰਡਾ ਸੇਵਾ ਕਮੇਟੀ ਵਲੋਂ ਸਾਲਾਨਾ ਲੰਗਰ ਦਾ ਪੋਸਟਰ ਜਾਰੀ
Ad Position 24
No active advertisement