ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸੱਤਪਾਲ ਸਿੰਘ ਸਹਿਕਾਰੀ ਖੇਤੀਬਾੜੀ ਸਭਾ ਕਾਹਨਗੜ੍ਹ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 01-07-2026

ਬਰੇਟਾ, 30 ਜੂਨ (ਪਾਲ ਸਿੰਘ ਮੰਡੇਰ)- ਕਾਹਨਗੜ੍ਹ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਕਾਹਨਗੜ੍ਹ ਕਮੇਟੀ ਦੀ ਚੋਣ ’ਚ ਸੱਤਪਾਲ ਸਿੰਘ ਨੰਬਰਦਾਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਦਰਸ਼ਨ ਸਿੰਘ ਅਤੇ ਰਘਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ, ਜਦਕਿ ਪਾਲ ਕੌਰ ਬਖਸ਼ੀਵਾਲਾ, ਜਰਨੈਲ ਸਿੰਘ ਕਾਹਨਗੜ੍ਹ, ਅਮਰੀਕ ਸਿੰਘ ਕਾਹਨਗੜ੍ਹ ਅਤੇ ਜਸਵਿੰਦਰ ਕੌਰ ਕਾਹਨਗੜ੍ਹ ਨੂੰ ਮੈਂਬਰ ਬਣਾਇਆ ਗਿਆ । ਨਵ-ਨਿਯੁਕਤ ਪ੍ਰਧਾਨ ਸੱਤਪਾਲ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਭਾ ਦੀ ਬਿਹਤਰੀ ਲਈ ਹਮੇਸ਼ਾ ਤਤਪਰ ਰਹਿਣਗੇ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਖੱਤਰੀਵਾਲਾ ਸਭਾ ਦੇ ਸਕੱਤਰ ਮੇਹਰ ਚੰਦ ਅਤੇ ਥਾਣਾ ਬਰੇਟਾ ਮੁਖੀ ਗੁਲੇਸ਼ਵਰ ਕੁਮਾਰ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕਮਿਊਨਿਸਟ ਆਗੂਆਂ ਵਲੋਂ ਬਿਜਲੀ ਕੱਟਾਂ ਤੇ ਮਨਰੇਗਾ ਕਾਨੂੰਨ ਸੰਬੰਧੀ ਪੰਜਾਬ ਸਰਕਾਰ ਦੀ ਆਲੋਚਨਾ ਅਗਲੀ ਖ਼ਬਰ ਪੀੜਤ ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਨਾਂਅ ਭੇਜੇ ਗਏ ਪਾਰਸਲ
Ad Position 24
No active advertisement