ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਨਿਊ ਢੁਡਾਲ ਨਹਿਰ ਨੂੰ ਮਿਲਣ ਵਾਲਾ 400 ਕਿਊਸਕ ਪਾਣੀ ਹਰਿਆਣਾ ਵਲੋਂ ਬੰਦ

Ad Position 21
No active advertisement
ਅਜੀਤ ਡੈਸਕ 03-07-2026

ਸਰਦੂਲਗੜ੍ਹ, 2 ਜੁਲਾਈ (ਜੀ.ਐਮ. ਅਰੋੜਾ)- ਪਿਛਲੇ ਤਕਰੀਬਨ 40 ਸਾਲਾਂ ਤੋਂ ਭਾਖੜਾ ਮੇਨ ਬਰਾਂਚ ‘ਚੋਂ ਫ਼ਤਿਹਪੁਰ ਪਿੰਡ ਕੋਲੋਂ ਨਿਕਲਦੀ ਨਿਊ ਢੁਡਾਲ ਨਹਿਰ ਟੇਲਾਂ ‘ਤੇ ਪੈਂਦੇ ਪਿੰਡਾਂ ਨੂੰ ਪਾਣੀ ਦੇਣ ਤੋਂ ਅਸਮਰਥ ਰਹਿੰਦੀ ਸੀ, ਜਿਸ ਕਾਰਨ ਆਪ ਸਰਕਾਰ ਵਲੋਂ ਨਹਿਰ ਨੂੰ ਨਵੀਂ ਬਣਾ ਦਿੱਤਾ ਸੀ। ਟੇਲਾਂ ‘ਤੇ ਪੈਂਦੇ ਪਿੰਡ ਝੰਡਾ ਕਲਾਂ, ਮਾਨਖੇੜਾ, ਕਰੰਡੀ, ਨਾਹਰਾਂ, ਝੰਡਾ ਖ਼ੁਰਦ, ਰਾਜ ਰਾਣਾ, ਸੰਘਾ, ਰੋੜਕੀ ਤੇ ਹੋਰ ਕਈ ਪਿੰਡਾਂ ਦੀਆਂ ਫ਼ਸਲਾਂ ਸਿੰਚਾਈ ਤੋਂ ਪ੍ਰਭਾਵਿਤ ਰਹਿੰਦੀਆਂ ਸਨ ਉੱਥੇ ਨਹਿਰ ਵਿਚੋਂ ਵਾਟਰ ਵਰਕਸਾਂ ਨੂੰ ਜਾਣ ਵਾਲਾ ਪਾਣੀ ਬੰਦ ਹੋਣ ਕਾਰਨ ਲੋਕਾਂ ਨੂੰ ਵਾਟਰ ਸਪਲਾਈ ਨਹੀਂ ਮਿਲਦੀ ਸੀ। ਆਪ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜਦੇ ਹੋਏ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਹੱਕ ਦਾ ਜੋ ਪਾਣੀ 400 ਕਿਊਸਕ ਪਾਣੀ ਹਰਿਆਣਾ ਵਰਤ ਰਿਹਾ ਸੀ, ਨੂੰ ਛਡਾ ਲਿਆ ਸੀ, ਜਿਸ ਕਾਰਨ ਇਹ ਨਹਿਰ ਪੂਰਾ ਮਹੀਨਾ ਚੱਲਣ ਲੱਗ ਪਈ। ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਸੀ ਪਰ ਕਿਸਾਨਾਂ ਦੇ ਚਿਹਰੇ ਉਸ ਵੇਲੇ ਮੁਰਝਾ ਗਏ ਜਦੋਂ ਹਰਿਆਣਾ ਸਰਕਾਰ ਨੇ ਦਿੱਤਾ 400 ਕਿਊਸਕ ਪਾਣੀ ਬੰਦ ਕਰ ਦਿੱਤਾ, ਜਿਸ ਨਾਲ ਝੋਨੇ ਦੀ ਬਿਜਾਈ, ਨਰਮੇ ਦੀ ਫ਼ਸਲ ਤੇ ਵਾਟਰ ਸਪਲਾਈ ਪ੍ਰਭਾਵਿਤ ਹੋਈ। ਪਾਣੀ ਦੀ ਬੰਦੀ ਹੋਣ ਕਾਰਨ ਲੋਕ ਆਪਣੀਆਂ ਫ਼ਸਲਾਂ ਬੀਜਣ ਤੋਂ ਪਛੜ ਰਹੇ ਹਨ ਕਿਉਂਕਿ ਇਸ ਇਲਾਕੇ ਦੀ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਉਹ ਵਰਤ ਨਹੀਂ ਸਕਦੇ। ਕਿਸਾਨ ਦਰਸ਼ਨ ਸਿੰਘ ਅਤੇ ਮਾਸਟਰ ਬਲਜੀਤ ਪਾਲ ਸਿੰਘ ਝੰਡਾ ਕਲਾਂ ਨੇ ਕਿਹਾ ਕਿ ਟੋਹਾਣਾ ਤੋਂ ਹਰਿਆਣਾ ਨੂੰ ਚੱਲਣ ਵਾਲੀਆਂ ਸਾਰੀਆਂ ਨਹਿਰਾਂ ਵਿਚ ਪਾਣੀ ਚੱਲ ਰਿਹਾ ਹੈ ਪਰ ਸਿਰਫ਼ ਭਾਖੜਾ ਮੇਨ ਬਰਾਂਚ ਨੂੰ ਹੀ ਬੰਦ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਹਿੱਸੇ ਆਉਂਦਾ ਪਾਣੀ ਛੁਡਾਇਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਪ੍ਰਭਾਵਿਤ ਨਾ ਹੋਣ। ਇਸ ਮੌਕੇ ਕਿਸਾਨ ਗੁਰਵਿੰਦਰ ਸਿੰਘ ਨਾਹਰਾਂ, ਸਰਪੰਚ ਸ਼ਰਨਜੀਤ ਸਿੰਘ ਅਤੇ ਗੁਰਦੀਪ ਸਿੰਘ ਮਾਨਖੇੜਾ, ਦਰਸ਼ਨ ਸਿੰਘ, ਗੁਰਦੇਵ ਸਿੰਘ, ਨਿਸ਼ਾਨ ਸਿੰਘ ਝੰਡਾ ਕਲਾਂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੜਕ ਚੌੜੀ ਕਰਨ ਲਈ ਚੌਂਤਰੇ ਹਟਾਉਣ ਦੀ ਮੰਗ ਅਗਲੀ ਖ਼ਬਰ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮਾਂ ਨੇ ਪੰਜਾਬ ਸਰਕਾਰ ’ਤੇ ਲਗਾਏ ਮੰਗਾਂ ਨਾ ਮੰਨਣ ਦੇ ਦੋਸ਼
Ad Position 24
No active advertisement