ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਇੱਟਾਂ ਦੇ ਭਾਅ ’ਚ ਤੇਜ਼ੀ, ਹਜ਼ਾਰ ਇੱਟ ਹੋਈ 10 ਹਜ਼ਾਰ ਦੀ..., ਆਮ ਆਦਮੀ ਨੂੰ ਨਵਾਂ ਮਕਾਨ ਬਣਾਉਣਾ ਔਖਾ

Ad Position 21
No active advertisement
ਅਜੀਤ ਡੈਸਕ 03-07-2026

ਭੀਖੀ, 2 ਜੁਲਾਈ (ਬਲਕਾਰ ਸਿੰਘ ਸਹੋਤਾ)- ਇਲਾਕੇ ਦੇ ਭੱਠਿਆਂ ਦੀ ਇੱਟ ਦਾ ਰੇਟ ਘੱਟ ਹੋਣ ਕਾਰਨ ਚੰਡੀਗੜ੍ਹ, ਕਾਲਕਾ, ਜ਼ੀਰਕਪੁਰ, ਮੋਹਾਲੀ, ਲੁਧਿਆਣਾ ਅਤੇ ਜਲੰਧਰ ਆਦਿ ਥਾਵਾਂ ’ਤੇ ਤੂਤੀ ਬੋਲਦੀ ਸੀ ਪਰ ਹੁਣ ਇੱਟਾਂ ਦੇ ਉਤਪਾਦਨ ਦੀ ਵਧੀ ਲਾਗਤ ਕਾਰਨ ਇੱਥੇ ਵੀ ਹਜ਼ਾਰ ਇੱਟ ਦਾ ਭਾਅ 10 ਹਜ਼ਾਰ ਦੇ ਰਿਕਾਰਡ ਦੇ ਮੁੱਲ ’ਤੇ ਪੈਣ ਲੱਗ ਚੁੱਕਾ ਹੈ। ਦੱਸਣਯੋਗ ਹੈ ਕਿ ਇਸ ਇਲਾਕੇ ’ਚ ਕਦੇ ਵੀ ਇਸ ਭਾਅ ’ਤੇ ਇੱਟ ਨਹੀਂ ਵਿਕੀ। ਸਟੀਲ, ਸੀਮਿੰਟ ਅਤੇ ਰੇਤਾ ਬਜਰੀ ਦੇ ਵਧੇ ਭਾਅ ਕਰ ਕੇ ਨਵਾਂ ਮਕਾਨ ਬਣਾਉਣਾ ਜਿੱਥੇ ਆਮ ਲੋਕਾਂ ਦੇ ਵਿੱਤ ਤੋਂ ਪਹਿਲਾ ਹੀ ਬਾਹਰ ਸੀ, ਹੁਣ ਇੱਟ ਦਾ ਭਾਅ ਵਧਣ ਨਾਲ ਆਮ ਆਦਮੀ ਨੂੰ ਘਰ ਬਣਾਉਣਾ ਹੋਰ ਵੀ ਔਖਾ ਹੋ ਗਿਆ ਹੈ। ਇੱਟਾਂ ਦੇ ਵਧੇ ਭਾਅ ਮਗਰ ਜੀ.ਐਸ.ਟੀ. ਦੀਆਂ ਕੀਮਤਾਂ, ਮਿੱਟੀ ਦੀ ਅਣਹੋਂਦ, ਸਰਕਾਰੀ ਫ਼ੀਸਾਂ ਅਤੇ ਮਹਿੰਗੀ ਉਜਰਤ ਪ੍ਰਮੁੱਖ ਹਨ। ਜਾਣਕਾਰੀ ਮੁਤਾਬਿਕ ਇੱਕ ਭੱਠੇ ਨੂੰ ਜਿੱਥੇ ਪਹਿਲਾ ਮਾਈਨਿੰਗ ਫ਼ੀਸ 61 ਹਜ਼ਾਰ ਦੇ ਕਰੀਬ ਭਰਨੀ ਪੈਂਦੀ ਸੀ, ਸਰਕਾਰ ਨੇ ਵਧਾ ਕੇ 2 ਲੱਖ 18 ਹਜ਼ਾਰ ਤੋਂ ਵੱਧ ਦੀ ਕਰ ਦਿੱਤੀ ਹੈ। ਜੀ.ਐਸ.ਟੀ. 5 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਹੋ ਗਿਆ ਹੈ ਅਤੇ ਨਾਲ ਹੀ ਇੱਟਾਂ ਦੀ ਪਥਾਈ, ਭਰਾਈ ਤੇ ਜਲਾਈ ਦੇ ਮਜ਼ਦੂਰੀ ਰੇਟਾਂ ’ਚ ਵੀ ਕਾਫ਼ੀ ਵਾਧਾ ਹੋ ਗਿਆ ਹੈ। ਸਭ ਤੋਂ ਵੱਧ ਸਮੱਸਿਆ ਕੋਲੇ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ ਉੱਥੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪਰਾਲੀ ਤੋਂ ਬਣੇ ਠੋਸ ਈਧਣ ਦੀ ਵਰਤੋਂ ਵੀ ਭੱਠਾ ਮਾਲਕਾ ਦੇ ਜੇਬ ’ਤੇ ਭਾਰੀ ਪੈਂਦੀ ਹੈ। ਇਸ ਈਧਣ ਦਾ ਖ਼ਰੀਦ ਮੁੱਲ 7 ਹਜ਼ਾਰ ਕੁਵਿੰਟਲ ਦੇ ਕਰੀਬ ਹੈ ਪਰ ਇਸ ਦੀ ਤਾਪ ਸ਼ਕਤੀ ਕੋਲੇ ਦੇ ਮੁਕਾਬਲੇ ਘੱਟ ਹੈ, ਜਿਸ ਕਾਰਨ ਇੱਟਾਂ ਦੀ ਪਕਾਈ ਦੇ ਖ਼ਰਚ ’ਚ ਵਾਧਾ ਹੋ ਜਾਂਦਾ ਹੈ, ਤੋਂ ਇਲਾਵਾ ਅਨੇਕਾਂ ਅਜਿਹੇ ਲੁਕਵੇਂ ਖ਼ਰਚੇ ਹਨ ਜੋ ਗਾਹੇ-ਬਗਾਹੇ ਭੱਠਾ ਮਾਲਕਾ ਨੂੰ ਕਰਨੇ ਪੈਂਦੇ ਹਨ। ਇਨ੍ਹਾਂ ਦਿਨਾਂ ’ਚ ਸਮੱਸਿਆ ਇਹ ਵੀ ਰਹੀ ਕਿ ਡੀਜ਼ਲ ਦੇ ਵਧੇ ਰੇਟਾਂ ਕਾਰਨ ਵੀ ਇੱਟ ’ਤੇ ਖ਼ਰਚ ਵਧਿਆ ਹੈ। ਭੱਠਾ ਮਾਲਕਾਂ ਨੂੰ ਇੱਟ ਦੀ ਢੋਆ-ਢੁਆਈ ਲਈ ਸਾਧਨ ਤੋਂ ਇਲਾਵਾ ਮੱਢ ਮਸ਼ੀਨਾਂ, ਜੇ.ਸੀ.ਬੀ. ਮਸ਼ੀਨਾਂ ਆਦਿ ਡੀਜ਼ਲ ਟਿਊਬਵੈੱਲ ਲਈ ਵੱਡੀ ਮਾਤਰਾ ’ਚ ਡੀਜ਼ਲ ਦੀ ਖਪਤ ਹੁੰਦੀ ਹੈ, ਦਾ ਬੋਝ ਵੀ ਇੱਟ ਦੇ ਉਤਪਾਦਨ ’ਤੇ ਪੈਦਾ ਹੈ। ਇੱਟ ਦਾ ਭਾਅ ਕੰਟਰੋਲ ’ਚ ਰੱਖਣ ਲਈ ਭੱਠਾ ਮਾਲਕਾਂ ਦੀ ਮੰਗ ਹੈ ਕਿ ਜੀ.ਐਸ.ਟੀ. ਦਰ ਘਟਾਉਣ ਸਮੇਤ ਸਰਕਾਰੀ ਫ਼ੀਸਾਂ ਦਾ ਭਾਰ ਹਲਕਾ ਕੀਤਾ ਜਾਵੇ ਅਤੇ ਚੰਗੀ ਗੁਣਵੱਤਾ ਵਾਲਾ ਈਧਣ ਮੁਹੱਈਆ ਕਰਵਾਇਆ ਜਾਵੇ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਸਿੰਗਲਾ ਨੇ ਲੋਕ ਮਿਲਣੀਆਂ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਸੜਕ ਚੌੜੀ ਕਰਨ ਲਈ ਚੌਂਤਰੇ ਹਟਾਉਣ ਦੀ ਮੰਗ
Ad Position 24
No active advertisement