ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਚੰਦਭਾਨ ਡਰੇਨ ਵਿਚ ਗੰਦਾ ਪਾਣੀ ਸੁੱਟਣ ਖ਼ਿਲਾਫ਼ ਕਿਸਾਨਾਂ ਦਾ ਭਖਵਾਂ ਰੋਸ

Ad Position 21
No active advertisement
ਅਜੀਤ ਡੈਸਕ 09-07-2026
ਮਹਿਮਾ ਸਰਜਾ, 8 ਜੁਲਾਈ (ਬਲਦੇਵ ਸੰਧੂ)- ਭਾਰਤੀ ਕਿਸਾਨ ਯੂਨੀਅਨ ਮਾਨਸਾ (ਪੰਜਾਬ) ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਗੁਰਪਾਲ ਸਿੰਘ ਕੋਠੇ ਸੰਧੂਆਂ ਦੀ ਅਗਵਾਈ ਹੇਠ ਅੱਜ ਕੋਠੇ ਸੰਧੂਆਂ ਵਾਲਾ, ਕੋਠੇ ਲਾਲ ਸਿੰਘ ਵਾਲਾ ਅਤੇ ਅਬਲੂ ਪਿੰਡਾਂ ਦੇ ਵੱਡੀ ਗਿਣਤੀ ‘ਚ ਕਿਸਾਨਾਂ ਨੇ ਚੰਦਭਾਨ ਡਰੇਨ ਦੇ ਕੰਢੇ ਇਕੱਠੇ ਹੋਏ। ਜਿੱਥੇ ਬਠਿੰਡਾ ਸ਼ਹਿਰ ਦੀਆਂ ਬਸਤੀਆਂ ਅਤੇ ਜੇਲ੍ਹ ਦਾ ਗੰਦਾ ਪਾਣੀ ਬਿਨਾਂ ਸੋਧੇ ਸਿੱਧਾ ਚੰਦਭਾਨ ਡਰੇਨ ‘ਚ ਸੁੱਟਿਆ ਜਾ ਰਿਹਾ ਹੈ। ਗੰਦੇ ਮਲ ਮੂਤਰ ਵਾਲੇ ਪਾਣੀ ਕਾਰਨ ਡਰੇਨ ਦੇ ਆਲੇ-ਦੁਆਲੇ ਭਿਆਨਕ ਬਦਬੂ ਅਤੇ ਕੇਲੀ ਫੈਲ ਗਈ ਹੈ। ਬਰਸਾਤ ਦੇ ਦਿਨਾਂ ‘ਚ ਇਹ ਜ਼ਹਿਰੀਲਾ ਪਾਣੀ ਖੇਤਾਂ ‘ਚ ਦਾਖਲ ਹੋ ਕੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ। ਜਿਸ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਲੋਕਾਂ ਵਿੱਚ ਡਰ ਹੈ। ਗੁਰਪਾਲ ਸਿੰਘ ਨੇ ਕਿਹਾ ਕਿ ਜਦੋਂ ਇਹ ਮਲ ਮੂਤਰ ਵਾਲਾ ਗੰਦਾ ਪਾਣੀ ਡਰੇਨ ਵਿੱਚ ਸੁੱਟਣ ਸਮੇਂ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਪਾਣੀ ਨੂੰ ਟਰੀਟ ਕਰਕੇ ਹੀ ਡਰੇਨ ‘ਚ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਇੱਥੋਂ 32 ਕਿੱਲੋਮੀਟਰ ਦੂਰ ਹੈ, ਪਰ ਸ਼ਹਿਰ ਦੀ ਸਾਰੀ ਗੰਦਗੀ ਅਬਲੂ ਪਿੰਡਾਂ ਦੇ ਸਿਰ ਥੋਪੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਗੰਦੇ ਪਾਣੀ ਦੀ ਨਿਕਾਸੀ ਤੁਰੰਤ ਬੰਦ ਕੀਤੀ ਜਾਵੇ ਅਤੇ ਡਰੇਨ ਦੇ ਪਾਣੀ ਦੇ ਸ਼ੁੱਧੀਕਰਨ ਲਈ ਸੋਧ ਪਲਾਂਟ ਲਗਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਠੋਸ ਕਦਮ ਨਾ ਚੁੱਕਿਆ ਤਾਂ ਕਿਸਾਨ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ ਕੋਠੇ ਲਾਲ ਸਿੰਘ ਵਾਲੇ ਜ਼ਿਲ੍ਹਾ ਖ਼ਜ਼ਾਨਚੀ, ਗੁਰਦੀਪ ਸਿੰਘ ਕੋਠੇ ਸੰਧੂਆਂ ਵਾਲਾ ਇਕਾਈ ਪ੍ਰਧਾਨ, ਗੁਰਮੀਤ ਸਿੰਘ ਨੀਟਾ ਮੀਤ ਪ੍ਰਧਾਨ, ਬਸੰਤ ਸਿੰਘ ਕੋਠੇ ਸੰਧੂਆਂ, ਜਸਕਰਨ ਸਿੰਘ ਕੋਠੇ ਸੰਧੂਆਂ , ਕੋਠੇ ਲਾਲ ਸਿੰਘ ਵਾਲੇ ਤੋਂ ਛਿੰਦਾ ਸਿੰਘ ਸੰਧੂ, ਤਾਰ ਸਿੰਘ ਸੰਧੂ, ਦਰਸ਼ਨ ਸਿੰਘ, ਪਿੰਡ ਅਬਲੂ ਤੋਂ ਸੁਖਦੀਪ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ, ਹਰਜਿੰਦਰ ਸਿੰਘ, ਹਰਨੇਕ ਸਿੰਘ, ਵਕੀਲ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਕੀਲ ਚਰਨਜੀਤ ਸਿੰਘ ਦੀ ਅਗਵਾਈ ਹੇਠ ਮੰਡੀ ਦੇ ਕਈ ਪਰਿਵਾਰ ਭਾਜਪਾ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਅਕਾਲ ਯੂਨੀਵਰਸਿਟੀ ਵਿਖੇ ਪ੍ਰੇਰਣਾਦਾਇਕ ਭਾਸ਼ਨ ਕਰਵਾਇਆ
Ad Position 24
No active advertisement