ਨਥਾਣਾ, 8 ਜੁਲਾਈ (ਗੁਰਦਰਸ਼ਨ ਲੁੁੱਧੜ): ਨਗਰ ਨਥਾਣਾ ਵਿਖੇ ਬਾਬਾ ਕਾਲੂ ਨਾਥ ਤਪ ਸਥਾਨ ਦਰਬਾਰ ਮੰਦਰ ਵਿਖੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਧਾਰਮਿਕ ਰਵਾਇਤ ਅਨੁਸਾਰ ਸਾਲਾਨਾ ਯੱਗ ਭੰਡਾਰਾ ਕਰਵਾਇਆ ਗਿਆ। ਇਸ ਦੌਰਾਨ ਜਲੇਬੀਆਂ, ਮਿੱਠੇ ਚਾਵਲ ਅਤੇ ਮਿੱਠੇ ਪ੍ਰਸ਼ਾਦੇ ਦੇ ਲੰਗਰ ਅਤੇ ਛਬੀਲਾਂ ਲਗਾਈਆਂ ਗਈਆਂ। ਮਹਾਂਪੁਰਸ਼ਾਂ ਦੇ ਤਪ ਅਸਥਾਨ ’ਤੇ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਅਰਥਚਾਰੇ ਦੀ ਬਿਹਤਰੀ ਲਈ ਕਾਮਨਾ ਕੀਤੀ ਗਈ। ਇਸ ਯੱਗ ਭੰਡਾਰੇ ਮੌਕੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ। ਦਰਬਾਰ ਦੇ ਗੱਦੀਨਸ਼ੀਨ ਸੰਤ ਬਾਬਾ ਦਰਸ਼ਨ ਦਾਸ ਵਲੋਂ ਸਮੂਹ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਗਿਆ। ਦਰਬਾਰ ਦੇ ਪ੍ਰਬੰਧਕਾਂ ਅਤੇ ਨਗਰ ਪੰਚਾਇਤ ਨਥਾਣਾ ਦੇ ਆਗੂਆਂ ਵਲੋਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।