ਬੁਢਲਾਡਾ, 21 ਜੁਲਾਈ (ਸੁਨੀਲ ਮਨਚੰਦਾ)- ਬਰਨਾਲਾ ਸਾਈਕਲ ਗਰੁੱਪ ਵਲੋਂ ਕਰਵਾਈ ਗਈ ਵਿਸ਼ੇਸ਼ ਸਾਈਕਲ ਰਾਈਡ ’ਚ ਸਥਾਨਕ ਕਿੰਗ ਸਾਈਕਲ ਗਰੁੱਪ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਾਈਕਲ ਗਰੁੱਪ ਦੇ ਆਗੂ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਰਾਈਡ ਦੌਰਾਨ ਸਾਈਕਲ ਸਵਾਰਾਂ ਵਲੋਂ ਤੈਅ ਕੀਤੀ ਦੂਰੀ, ਰੂਟ ਅਤੇ ਸਮੇਂ ਦਾ ਰਿਕਾਰਡ ਸਟ੍ਰਾਵਾ ਐਪ ਰਾਹੀਂ ਦਰਜ ਕੀਤਾ ਗਿਆ ਅਤੇ ਮੁਲਾਂਕਣ ’ਚ ਕਿੰਗ ਸਾਈਕਲ ਗਰੁੱਪ ਪਹਿਲੇ ਸਥਾਨ ’ਤੇ ਰਿਹਾ। ਉਨ੍ਹਾਂ ਕਿਹਾ ਕਿ ਸਾਈਕਲ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਸਾਰੂ ਜੀਵਨ ਵੱਲ ਜੋੜਨ ਦਾ ਵਧੀਆ ਸਾਧਨ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤਮੰਦ ਸਰਗਰਮੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਈਸ਼ਾਂਤ ਕਾਲੜਾ, ਮਾ. ਗੁਰਵਿੰਦਰ ਸਿੰਘ ਦਿਆਲਪੁਰਾ, ਇੰਦਰਜੀਤ ਸਿੰਘ ਢਿੱਲੋਂ, ਸਰਬਜੋਤ ਸਿੰਘ ਚਹਿਲ ਆਦਿ ਹਾਜ਼ਰ ਸਨ।
ਵਿਸ਼ੇਸ਼ ਸਾਈਕਲ ਰਾਈਡ ’ਚ ਬੁਢਲਾਡਾ ਕਿੰਗ ਸਾਈਕਲ ਗਰੁੱਪ ਰਿਹਾ ਅੱਵਲ
ਅਜੀਤ ਡੈਸਕ
22-07-2026