08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਜੈਨ ਧਰਮ ਸਭਾ ਵਲੋਂ ਕਲਸ਼ ਯਾਤਰਾ ਅੱਜ

Ad Position 21
No active advertisement
ਅਜੀਤ ਡੈਸਕ 26-07-2026

ਮਾਨਸਾ, 25 ਜੁਲਾਈ (ਸ.ਰਿ.)- ਮਨੁੱਖ ਨੂੰ ਆਪਣੇ ਜੀਵਨ ‘ਚ ਮੋਹ, ਮਾਇਆ ਤਿਆਗ ਕੇ ਧਰਮ ਦੇ ਮਾਰਗ ‘ਤੇ ਚੱਲ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਇਹ ਪ੍ਰਵਚਨ ਜੈਨ ਸਾਧਵੀ ਸ੍ਰੀ ਡਾ. ਸੁਯਸ਼ਾ ਜੀ ਮਹਾਰਾਜ ਇੱਥੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ। ਜੈਨ ਸੰਤ ਸ਼ਾਸਨ ਪਾਰਸਮਨੀ ਸ੍ਰੀ ਸਮਤਾ ਜੀ ਮਹਾਰਾਜ, ਰਾਸ਼ਟਰ ਜਸੋਤੀ ਪ੍ਰਵਚਨ ਭਾਸਕਰ ਸਾਧਵੀ ਸ੍ਰੀ ਸੁਯਸ਼ਾ ਜੀ ਮਹਾਰਾਜ, ਵੀਰ ਸ਼ਿਰੋਮਨੀ ਸਾਧਵੀ ਸ੍ਰੀ ਪ੍ਰਗਤੀ ਜੀ ਮਹਾਰਾਜ ਠਾਨੇ-7 ਦਾ ਇੱਥੇ ਪਹੁੰਚਣ ‘ਤੇ ਸ਼ਰਧਾਲੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਭਾ ਦੇ ਆਗੂ ਨੇ ਦੱਸਿਆ ਕਿ ਚਤੁਰਮਾਸ ਲਈ 26 ਜੁਲਾਈ ਨੂੰ ਸਵੇਰੇ 9:15 ਵਜੇ ਮੰਗਲ ਪ੍ਰਵੇਸ਼ ਜੈਨ ਸਥਾਨਕ ਜੈਨ ਸਕੂਲ ਵਾਲੀ ਗਲੀ ਵਿਖੇ ਹੋਵੇਗਾ। ਕਲਸ਼ ਯਾਤਰਾ ਸਵੇਰੇ 8 ਵਜੇ ਮਹਾਂਵੀਰ ਜੈਨ ਦੇ ਨਿਵਾਸ ਸਥਾਨ ਮੇਵਾ ਕਾਲੋਨੀ ਤੋਂ ਸ਼ੁਰੂ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ਸਿੰਧੂ, ਚਨਾਬ, ਰਾਵੀ ’ਚ ਹੜ੍ਹ ਕਾਰਨ ਕਈ ਖੇਤਰ ਕਰਵਾਏ ਖਾਲੀ ਲਹਿੰਦੇ ਪੰਜਾਬ ’ਚ ਕਈ ਪਰਿਵਾਰ ਹੋਏ ਬੇਘਰ ਅਗਲੀ ਖ਼ਬਰ ਅਧਿਆਪਕਾਂ ਦੀ ਘਾਟ ਕਾਰਨ ਸਰਕਾਰੀ ਮਾਡਲ ਸਕੂਲ ਕੁੱਲਰੀਆਂ ਨੂੰ ਲਗਾਇਆ ਤਾਲਾ
Ad Position 24