08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪਾਕਿ ’ਚ ਸਿੰਧੂ, ਚਨਾਬ, ਰਾਵੀ ’ਚ ਹੜ੍ਹ ਕਾਰਨ ਕਈ ਖੇਤਰ ਕਰਵਾਏ ਖਾਲੀ ਲਹਿੰਦੇ ਪੰਜਾਬ ’ਚ ਕਈ ਪਰਿਵਾਰ ਹੋਏ ਬੇਘਰ

Ad Position 21
No active advertisement
ਅਜੀਤ ਡੈਸਕ 26-07-2026
ਅੰਮ੍ਰਿਤਸਰ, 25 ਜੁਲਾਈ (ਸੁਰਿੰਦਰ ਕੋਛੜ)-ਲਗਾਤਾਰ ਮੌਨਸੂਨ ਦਾ ਮੀਂਹ ਅਤੇ ਪਾਕਿਸਤਾਨ ਦੀਆਂ ਮੁੱਖ ਨਦੀਆਂ ਸਿੰਧੂ, ਚਨਾਬ, ਰਾਵੀ ਸਮੇਤ ਕਾਬੁਲ ਨਦੀਆਂ ‘ਚ ਪਾਣੀ ਦਾ ਪੱਧਰ ਵਧਣ ਨਾਲ ਆਏ ਹੜ੍ਹਾਂ ਕਾਰਨ ਲਹਿੰਦੇ ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ, ਜਦੋਂਕਿ ਘਰਾਂ ਅਤੇ ਖੇਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਰੋਜ਼ਾਨਾ ਜੀਵਨ ‘ਚ ਵਿਘਨ ਪਿਆ ਹੈ। ਤਾਜ਼ਾ ਹੜ੍ਹ ਨਿਗਰਾਨੀ ਅੰਕੜਿਆਂ ਅਨੁਸਾਰ ਸਿੰਧੂ ਨਦੀ ‘ਤੇ ਕਾਲਾਬਾਗ ਵਿਖੇ ਹੜ੍ਹ ਜਾਰੀ ਹੈ। ਜਿਨਾਹ ਬੈਰਾਜ, ਕਾਲਾਬਾਗ ਵਿਖੇ ਪਾਣੀ ਦਾ ਵਹਾਅ 342,224 ਕਿਊਸਿਕ ਤੱਕ ਪਹੁੰਚ ਗਿਆ ਹੈ, ਜਦੋਂਕਿ ਬਾਹਰੀ ਵਹਾਅ 333,984 ਕਿਊਸਿਕ ਹੈ। ਸਿੰਧੂ ਨਦੀ ‘ਚ ਕਈ ਹੋਰ ਥਾਵਾਂ ‘ਤੇ ਵੀ ਪਾਣੀ ਦਾ ਵਹਾਅ ਵਧਿਆ ਹੋਇਆ ਹੈ। ਚਸ਼ਮਾ ਬੈਰਾਜ 350,000 ਕਿਊਸਿਕ, ਕਾਲਾਬਾਗ 333,000 ਕਿਊਸਿਕ ਅਤੇ ਟੌਂਸਾ 313,000 ਕਿਊਸਿਕ ਰਿਕਾਰਡ ਕਰ ਰਿਹਾ ਹੈ। ਇਸ ਤੋਂ ਇਲਾਵਾ ਅਟਕ ਖ਼ੁਰਦ ਵਿਖੇ ਸਿੰਧੂ ਅਤੇ ਕਾਬੁਲ ਦੋਵਾਂ ਨਦੀਆਂ ‘ਚ ਪਾਣੀ ਦਾ ਪੱਧਰ ਵਧਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਅਟਕ ਪੁਲ ਦੇ ਹੇਠਾਂ ਲਗਭਗ 300,000 ਕਿਊਸਿਕ ਪਾਣੀ ਵਹਿ ਰਿਹਾ ਹੈ।ਚਨਾਬ ਨਦੀ ‘ਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਸੰਬੰਧਿਤ ਖੇਤਰ ਦੇ ਵਸਨੀਕਾਂ ਨੇ ਦਾਅਵਾ ਕੀਤਾ ਕਿ ਸੈਂਕੜੇ ਏਕੜ ਖੇਤੀਯੋਗ ਜ਼ਮੀਨ ਡੁੱਬ ਚੁੱਕੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਿਰਫ਼ ਤਬਾਹੀ ਦੀਆਂ ਤਸਵੀਰਾਂ ਖਿੱਚਣ ਤੱਕ ਹੀ ਸਿਮਤ ਹੈ। ਚਨਾਬ ਦਰਿਆ ਦੇ ਹੜ੍ਹ ਦੇ ਪਾਣੀ ਨੇ ਚਨਿਓਟ ‘ਚ ਝੰਗ ਰੋਡ ਦੇ ਨਾਲ ਲੱਗਦੀਆਂ ਕਈ ਬਸਤੀਆਂ ਦੇ ਵਸਨੀਕਾਂ ਨੂੰ ਬੇਘਰ ਕਰ ਦਿੱਤਾ ਹੈ। ਪਿਛਲੇ 12 ਘੰਟਿਆਂ ਦੌਰਾਨ ਚਨਾਬ ਨਦੀ ਦਾ ਪਾਣੀ ਦਾ ਪੱਧਰ 177,000 ਕਿਊਸਿਕ ਤੱਕ ਪਹੁੰਚ ਗਿਆ। ਸ੍ਰੀ ਨਨਕਾਣਾ ਸਾਹਿਬ ‘ਚ ਰਾਵੀ ਨਦੀ ਹੈੱਡ ਬੱਲੋਕੀ ਵਿਖੇ ਘੱਟ ਪੱਧਰ ਦਾ ਹੜ੍ਹ ਦਰਜ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਹਿਸ਼ੀ ਜਬਰ ਵਿਰੁੱਧ ਖੱਬੇ ਪੱਖੀਆਂ ਨੇ ਪੁਤਲੇ ਸਾੜੇ ਅਗਲੀ ਖ਼ਬਰ ਜੈਨ ਧਰਮ ਸਭਾ ਵਲੋਂ ਕਲਸ਼ ਯਾਤਰਾ ਅੱਜ
Ad Position 24