ਢਿਲਵਾਂ, 1 ਜਨਵਰੀ (ਸੁਖੀਜਾ, ਪ੍ਰਵੀਨ)- ਥਾਣਾ ਢਿਲਵਾਂ ਦੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਦਲਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਢਿਲਵਾਂ ਤੋਂ ਪਿੰਡ ਮਿਆਣੀ ਬਾਕਰਪੁਰ, ਫੱਤੂਚੱਕ ਆਦਿ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਰੇਲਵੇ ਫਾਟਕ ਦੇ ਨਜ਼ਦੀਕ ਚੌਂਕ ਵਿਚ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰੇਲਵੇ ਸਟੇਸ਼ਨ ਢਿਲਵਾਂ ਰੋਡ ਨਜ਼ਦੀਕ ਰੇਲਵੇ ਸਟੇਸ਼ਨ ਇੱਕ ਨੌਜਵਾਨ ਝਾੜੀਆਂ 'ਚ ਬੈਠਾ ਨਸ਼ੇ (ਹੈਰੋਇਨ) ਦਾ ਸੇਵਨ ਕਰ ਰਿਹਾ ਹੈ | ਦੌਰਾਨੇ ਰੇਡ ਉਕਤ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਸਿਰਨਾਵਾਂ ਵਾਸੀ ਢਿਲਵਾਂ ਦੱਸਿਆ | ਢਿਲਵਾਂ ਪੁਲਿਸ ਨੇ ਉਕਤ ਨੌਜਵਾਨ 'ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |