25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਅਥਲੈਟਿਕਸ ਦੇ ਏਸ਼ੀਆ ਚੈਂਪੀਅਨ ਕਮਾਡੈਂਟ ਲਹਿੰਬਰ ਸਿੰਘ ਮੰਡੇਰ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 02-01-2026
ਕਾਲਾ ਸੰਘਿਆਂ, 1 ਜਨਵਰੀ (ਬਲਜੀਤ ਸਿੰਘ ਸੰਘਾ)- ਐਥਲੈਟਿਕਸ ਦੇ ਏਸ਼ੀਆ ਚੈਂਪੀਅਨ ਅਤੇ ਬੀ. ਐੱਸ. ਐਫ. ਦੇ ਕਮਾਡੈਂਟ ਰਹੇ ਲਹਿੰਬਰ ਸਿੰਘ ਮੰਡੇਰ ਦੀ ਆਤਮਿਕ ਸ਼ਾਂਤੀ ਨਮਿਤ ਸਹਿਜ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਅੰਤਿਮ ਅਰਦਾਸ ਦੌਰਾਨ ਵੱਖ-ਵੱਖ ਖੇਤਰਾਂ ਦੇ ਆਗੂਆਂ ਅਤੇ ਖੇਡ ਖੇਤਰ ਦੀਆਂ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਕਮਾਡੈਂਟ ਲਹਿੰਬਰ ਸਿੰਘ ਮੰਡੇਰ ਦੀ ਪਤਨੀ ਤਰਨਜੀਤ ਕੌਰ ਮੰਡੇਰ ਦੇ ਵੱਡੇ ਭਰਾ ਆਈ.ਏ.ਐਸ. ਧੰਨਵੀਰ ਸਿੰਘ ਬੈਂਸ ਸਾਬਕਾ ਪਿ੍ੰਸੀਪਲ ਸੈਕਟਰੀ ਵੱਲੋਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਤੇ ਉਨ੍ਹਾਂ ਦੇ ਸਪੁੱਤਰ ਗੁਰਅੰਮਿ੍ਤਪਾਲ ਸਿੰਘ ਮੰਡੇਰ ਨੂੰ ਦਸਤਾਰ ਦਿੱਤੀ | ਸ: ਬੈਂਸ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇੱਕ ਛੋਟੇ ਪਿੰਡ ਤੋਂ ਉੱਠ ਕੇ ਬਿਨਾ ਬਹੁਤੇ ਸਾਧਨਾਂ ਤੋਂ ਅੱਗੇ ਵਧਣਾ ਇਹ ਦਰਸਾਉਂਦਾ ਹੈ ਕਿ ਇਰਾਦੇ, ਹਿੰਮਤ ਤੇ ਮਿਹਨਤ ਹਰ ਵੱਡੀ ਮੰਜ਼ਿਲ 'ਤੇ ਪਹੁੰਚਾ ਸਕਦੇ ਹਨ | ਬੁਲਾਰਿਆਂ ਨੇ ਕਿਹਾ ਕਿ ਉਹ ਪੰਜਾਬ ਦਾ ਮਾਣ ਸਨ | ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਚਾਚਾ ਪਿ੍ੰਸੀਪਲ ਭਜਨ ਸਿੰਘ ਮੰਡੇਰ, ਤਾਇਆ ਗੁਰਦਿਆਲ ਸਿੰਘ ਮੰਡੇਰ ਰਿਟਾਇਰਡ ਆਈ.ਪੀ.ਐਸ., ਛੋਟੇ ਭਰਾ ਹਰਪ੍ਰੀਤ ਸਿੰਘ ਮੰਡੇਰ ਐੱਸ.ਐੱਸ.ਪੀ. ਵਿਜੀਲੈਂਸ ਜਲੰਧਰ ਵਜੋਂ ਸੇਵਾ ਨਿਭਾ ਰਹੇ ਹਨ ਤੇ ਦੋਹਰੇ ਓਲੰਪੀਅਨ ਹਨ | ਇਸ ਮੌਕੇ ਹਾਜ਼ਰ ਵੱਡੀ ਗਿਣਤੀ ਸੰਗਤ 'ਚ ਹਾਕੀ ਓਲੰਪੀਅਨ ਪ੍ਰਗਟ ਸਿੰਘ ਐਮ.ਐਲ.ਏ., ਜਸਵੀਰ ਸਿੰਘ ਰਾਜਾ ਗਿੱਲ ਟਾਂਡਾ ਐਮ.ਐਲ.ਏ, ਐਡਵੋਕੇਟ ਕਰਮਜੀਤ ਸਿੰਘ ਘੁੰਮਣ, ਐਮ.ਐਲ.ਏ. ਲਾਡੀ ਸ਼ੇਰੋਵਾਲੀਆ ਐਮ.ਐਲ.ਏ., ਬਾਵਾ ਹੈਨਰੀ ਐਮ.ਐਲ.ਏ., ਰਜਿੰਦਰ ਬੇਰੀ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਸੁਰਜੀਤ ਹਾਕੀ ਤੋਂ ਰਣਬੀਰ ਸਿੰਘ ਰਾਣਾ ਟੁੱਟ, ਸੁਰਿੰਦਰ ਭਾਪਾ, ਹਾਕੀ ਪਲੇਅਰ ਡੀ.ਸੀ.ਪੀ. ਅਮਰੀਕ ਸਿੰਘ ਪਵਾਰ, ਡੀ.ਸੀ.ਪੀ. ਸਰਦਾਰ ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. ਹਰਿੰਦਰ ਸਿੰਘ ਢਿੱਲੋਂ, ਅਥਲੀਟ ਕਮਾਡੈਂਟ ਅਜੈਬ ਸਿੰਘ, ਲਖਬੀਰ ਸਿੰਘ ਨੌਰਵੇ, ਕੋਚ ਰਾਮ ਪ੍ਰਤਾਪ, ਡੀ.ਆਈ.ਜੀ. ਬਲਵਿੰਦਰ ਸਿੰਘ ਆਈ ਪੀ ਐਸ., ਦਵਿੰਦਰ ਸਿੰਘ ਬਾਜਵਾ ਡੀ.ਐਸ.ਪੀ. ਟਾਂਡਾ, ਹਰਮੋਹਣ ਸਿੰਘ ਸਾਬਕਾ ਐੱਸ.ਐੱਸ.ਪੀ., ਰਜਿੰਦਰ ਸਿੰਘ ਸਾਬਕਾ ਐੱਸ.ਐੱਸ.ਪੀ., ਕਮਾਡੈਂਟ ਜਗਮੋਹਣ ਸਿੰਘ, ਕਮਾਂਡੈਂਟ ਸ਼ਮਿੰਦਰ ਸਿੰਘ ਸੰਧੂ ਆਈ.ਪੀ.ਐੱਸ. ਉਪਿੰਦਰਜੀਤ ਸਿੰਘ ਘੁੰਮਣ ਤੇ ਆਈ. ਪੀ. ਐੱਸ. ਪਹਿਲਵਾਨ ਕਰਤਾਰ ਸਿੰਘ, ਉਲੰਪੀਅਨ ਸੰਜੀਵ ਡਾਂਗ, ਜਗਦੀਪ ਗਿੱਲ, ਮਾਡਲ ਟਾਊਨ ਮਾਰਕੀਟ ਦੇ ਚੇਅਰਮੈਨ ਲਾਲੀ ਘੁੰਮਣ, ਖ਼ਾਲਸਾ ਕਾਲਜ ਦੀ ਪਿ੍ੰਸੀਪਲ ਸਰਬਜੀਤ ਕੌਰ ਰਾਏ, ਪ੍ਰੋ. ਸੁਖਬੀਰ ਸਿੰਘ ਫ਼ਰਜ਼ ਸੇਵਾ ਸੁਸਾਇਟੀ, ਕਾਲਾ ਸੰਘਿਆਂ ਤੋਂ ਪੱਤਰਕਾਰ ਬਲਜੀਤ ਸੰਘਾ, ਮਿਹਰਬਾਨ ਸਿੰਘ ਸੰਘਾ, ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੰਨੜ, ਗਾਇਕ ਨਰਿੰਦਰ ਸਿੰਘ ਫੁੱਲ ਅਤੇ ਉਨ੍ਹਾਂ ਦੇ ਜੱਦੀ ਪਿੰਡ ਮੰਡੇਰ ਦੋਨਾ ਤੇ ਇਲਾਕੇ ਦੀਆਂ ਸਮੂਹ ਪੰਚਾਇਤਾਂ ਵੱਲੋਂ ਸ਼ੋਕ ਸੁਨੇਹੇ ਭੇਜੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਇੱਕ ਕਾਬੂ ਅਗਲੀ ਖ਼ਬਰ ਗੱਡੀ ਦਰੱਖ਼ਤ ਨਾਲ ਵੱਜਣ ਕਾਰਨ ਫ਼ੌਜੀ ਦੀ ਮੌਤ
Ad Position 24