ਭੁਲੱਥ, 2 ਜਨਵਰੀ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਵਿਖੇ ਲਿਖਤੀ ਦਰਖਾਸਤ ਦਿੰਦਿਆਂ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਲਿੱਟਾਂ ਜ਼ਿਲ੍ਹਾ ਕਪੂਰਥਲਾ ਨੇ ਛੇ ਵਿਅਕਤੀਆਂ 'ਤੇ ਲੜਾਈ ਝਗੜਾ ਕਰਨ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ ਜਿਸ 'ਤੇ ਗੁਰਤੇਜ ਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭੁਲੱਥ, ਅਭੀ ਉਰਫ਼ ਭੁੱਟੋ ਵਾਸੀ ਭੁਲੱਥ, ਭਿੰਡਰ ਵਾਸੀ ਭੁਲੱਥ, ਕਰਨ ਪੁੱਤਰ ਕੁਲਦੀਪ ਸ਼ਰਮਾ ਵਾਸੀ ਭੁਲੱਥ, ਰਣਵੀਰ ਸਿੰਘ ਪੁੱਤਰ ਅੰਮਿ੍ਤ ਪਾਲ ਸਿੰਘ ਵਾਸੀ ਪਿੰਡ ਲਿੱਟਾਂ ਤੇ ਕਮਲਪ੍ਰੀਤ ਸਿੰਘ ਵਾਸੀ ਰਾਮਗੜ੍ਹ 'ਤੇ ਲੜਾਈ ਝਗੜਾ ਤੇ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਹੈ |