20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਲੋਕਾਂ ਨੇ ਸਰਕਾਰ ਤੋਂ ਕੀਤੀ ਪੀ. ਆਰ. ਟੀ. ਸੀ. ਦੇ ਬੰਦ ਰੂਟ 'ਤੇ ਤੁਰੰਤ ਬੱਸਾਂ ਚਲਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 03-01-2026
ਤਲਵੰਡੀ ਚੌਧਰੀਆਂ, 2 ਜਨਵਰੀ (ਪਰਸਨ ਲਾਲ ਭੋਲਾ)-ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵਾਇਆ ਫੱਤੂਢੀਂਗਾ ਅਤੇ ਦੂਲੋਵਾਲ ਦਬੂਲੀਆਂ ਪੀ.ਆਰ.ਟੀ.ਸੀ. ਬੱਸਾਂ ਦੇ ਰੂਟ ਜੋ ਕਿ ਲੰਮੇ ਸਮੇਂ ਤੋਂ ਬੰਦ ਹੋਣ ਕਰਕੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖ਼ਾਸ ਕਰਕੇ ਉਨ੍ਹਾਂ ਬੱਚਿਆਂ, ਬੱਚੀਆਂ ਜਿਨ੍ਹਾਂ ਨੂੰ ਆਸ-ਪਾਸ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ 'ਚ ਪੜ੍ਹਨ ਲਈ ਜਾਣਾ ਹੁੰਦਾ ਹੈ | ਇਸ ਪ੍ਰਤੀ ਨਾ ਤਾਂ ਪ੍ਰਸ਼ਾਸਨ ਤੇ ਨਾ ਹੀ ਪੀ.ਆਰ.ਟੀ.ਸੀ. ਦੇ ਅਧਿਕਾਰੀ ਸੋਚਦੇ ਹਨ | ਪਿੰਡ ਦੂਲੋਵਾਲ, ਦਬੂਲੀਆਂ, ਸਾਬੂਵਾਲ, ਟੋਡਰਵਾਲ, ਦਰੀਏਵਾਲ, ਕਾਲੂ ਭਾਟੀਆ, ਠੱਟਾ ਨਵਾਂ, ਪੁਰਾਣਾ ਠੱਟਾ ਦੇ ਲੋੜਵੰਦਾਂ ਨੂੰ ਖੀਰਾਂਵਾਲੀ, ਸੂਜੋਕਾਲੀਆ ਜਾਂ ਬੂਲਪੁਰ ਤੋਂ ਬੱਸ ਫੜਨੀ ਪੈਂਦੀ ਹੈ ਕਿਉਂਕਿ ਇਹਨਾਂ ਬੱਸ ਸਟੈਂਡਾਂ ਤੋਂ ਹੀ ਬੱਸਾਂ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਨੂੰ ਆਉਂਦੀਆਂ ਤੇ ਜਾਂਦੀਆਂ ਹਨ | ਸਰਕਾਰਾਂ ਸੜਕਾਂ 'ਤੇ ਬੱਸਾਂ ਲੋਕਾਂ ਦੀ ਸਹੂਲਤ ਨੂੰ ਹੀ ਚਲਾਉਂਦੀਆਂ ਹਨ ਜਿੱਥੇ ਸਰਕਾਰ ਨੂੰ ਆਰਥਿਕ ਲਾਭ ਹੁੰਦਾ ਹੈ ਉੱਥੇ ਲੋਕਾਂ ਦੀ ਸਮੱਸਿਆਂ ਵੀ ਹੱਲ ਹੁੰਦੀ | ਸਰਪੰਚ ਬਲਵਿੰਦਰ ਸਿੰਘ ਲੱਡੂ ਤਲਵੰਡੀ ਚੌਧਰੀਆਂ, ਸਰਵਣ ਸਿੰਘ ਚੰਦੀ ਬੂਲਪੁਰ, ਅਮਰਜੀਤ ਸਿੰਘ ਕਿਸਾਨ ਆਗੂ, ਸਰਪੰਚ ਰੇਸ਼ਮ ਸਿੰਘ ਧੰਜੂ ਮੰਗੂਪੁਰ, ਸਾਬਕਾ ਸਰਪੰਚ ਫੌਜਾ ਸਿੰਘ ਖਿਜਰਪੁਰ, ਸਰਪੰਚ ਜੋਗਿੰਦਰ ਸਿੰਘ ਦੰਦੂਪੁਰ, ਮਾਸਟਰ ਦਿਲਬੀਰ ਸਿੰਘ ਠੱਟਾ, ਕਾਮਰੇਡ ਸੁਰਜੀਤ ਸਿੰਘ ਠੱਟਾ, ਸਰਪੰਚ ਦਲਬੀਰ ਸਿੰਘ ਹੁਸੈਨਪੁਰ ਦੂਲੋਵਾਲ ਬਸਤੀ, ਸਰਪੰਚ ਹੁਸੈਨਪੁਰ ਦੂਲੋਵਾਲ, ਬਲਵਿੰਦਰ ਸਿੰਘ, ਨੰਬਰਦਾਰ ਕੁਲਵੰਤ ਸਿੰਘ ਦਰੀਏਵਾਲ, ਨੰਬਰਦਾਰ ਰੇਸ਼ਮ ਸਿੰਘ ਬਿਧੀਪੁਰ, ਨੰਬਰਦਾਰ ਪਲਵਿੰਦਰ ਸਿੰਘ ਭਿੰਦਾ ਤੇ ਬਲਾਕ ਸੰਮਤੀ ਮੈਂਬਰ, ਕਿਸਾਨ ਆਗੂ ਜਸਵਿੰਦਰ ਸਿੰਘ ਭੈਣੀ ਹੁੱਸੇ ਖਾਂ ਨੇ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਪੀ.ਆਰ.ਟੀ.ਸੀ. ਦੇ ਬੰਦ ਰੂਟ ਤੁਰੰਤ ਚਾਲੂ ਕੀਤੇ ਜਾਣ |
ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈੱਡ ਚੌਕ 'ਚ ਢਾਡੀ ਦਰਬਾਰ ਅੱਜ
ਕਪੂਰਥਲਾ, 2 ਜਨਵਰੀ (ਵਿ.ਪ੍ਰ.)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈੱਡ ਚੌਕ ਕਪੂਰਥਲਾ ਵਿਚ 3 ਜਨਵਰੀ ਨੂੰ ਸ਼ਾਮ 5:30 ਵਜੇ ਤੋਂ ਰਾਤ 9 ਵਜੇ ਤੱਕ ਢਾਡੀ ਦਰਬਾਰ ਕਰਵਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਢਾਡੀ ਦਰਬਾਰ ਦੀ ਅਰੰਭਤਾ ਮੌਕੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਦੇ ਸੇਵਾਦਾਰ ਬੱਚਿਆਂ ਵਲੋਂ ਕੀਰਤਨ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਬੀਬੀਆਂ ਵਲੋਂ ਸ਼ਬਦ ਗਾਇਨ ਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਰਾਤ 7 ਵਜੇ ਤੋਂ 9 ਵਜੇ ਤੱਕ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਦਾ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਦੀ ਗੁਰਇਤਿਹਾਸ ਨਾਲ ਸਾਂਝ ਪਾਏਗਾ | ਉਨ੍ਹਾਂ ਕਿਹਾ ਕਿ ਢਾਡੀ ਦਰਬਾਰ ਸੰਬੰਧੀ ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਮਗਸੀਪਾ ਵਲੋਂ ਪ੍ਰਸ਼ਾਸਨਿਕ ਸੁਧਾਰਾਂ ਲਈ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਦੋ ਰੋਜ਼ਾ ਸਿਖਲਾਈ ਦੀ ਸ਼ੁਰੂਆਤ <br/> ਅਗਲੀ ਖ਼ਬਰ ਪ੍ਰਵਾਸੀ ਲੇਖਕ ਬਿੰਦਰ ਕੋਲੀਆਂਵਾਲ ਦਾ ਨਾਵਲ 'ਸੁੰਨੇ ਰਹਿ ਗਏ ਆਲ੍ਹਣੇ' ਲੋਕ ਅਰਪਣ ਕਰਨ ਸੰਬੰਧੀ ਸਮਾਗਮ 4 ਨੂੰ <br/>...
Ad Position 24