08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਅਣਪਛਾਤੇ ਚੋਰ ਦੁਕਾਨ ਦੇ ਬਾਹਰੋਂ ਐਕਟਿਵਾ ਚੋਰੀ ਕਰਕੇ ਹੋਏ ਫ਼ਰਾਰ

Ad Position 21
No active advertisement
ਅਜੀਤ ਡੈਸਕ 04-01-2026
ਕਪੂਰਥਲਾ, 3 ਜਨਵਰੀ (ਸਡਾਨਾ)- ਦੁਕਾਨ ਦੇ ਬਾਹਰੋਂ ਐਕਟਿਵਾ ਸਕੂਟਰ ਚੋਰੀ ਹੋਣ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰਾਜੀਵ ਅਗਰਵਾਲ ਵਾਸੀ ਗਰੀਨ ਪਾਰਕ ਨੇ ਦੱਸਿਆ ਕਿ ਬੀਤੀ 1 ਜਨਵਰੀ ਨੂੰ ਉਹ ਸ਼ਾਮ ਦੇ ਸਮੇਂ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਸਦਰ ਬਾਜ਼ਾਰ ਆਪਣੀ ਦੁਕਾਨ 'ਤੇ ਗਿਆ ਤੇ ਐਕਟਿਵਾ ਦੁਕਾਨ ਦੇ ਬਾਹਰ ਖੜ੍ਹੀ ਕਰ ਦਿੱਤੀ, ਕੁੱਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਉਸ ਦੀ ਸਕੂਟਰੀ ਦੁਕਾਨ ਦੇ ਬਾਹਰੋਂ ਚੋਰੀ ਹੋ ਚੁੱਕੀ ਹੈ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਨਸ਼ੇ ਦਾ ਸੇਵਨ ਕਰਨ ਵਾਲਾ ਇੱਕ ਕਾਬੂ
ਫਗਵਾੜਾ, 3 ਜਨਵਰੀ (ਹਰਜੋਤ ਸਿੰਘ ਚਾਨਾ)- ਸਤਨਾਮਪੁਰਾ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇਨ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ | ਐੱਸ.ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਭਾਣੋਕੀ ਰੋਡ ਵਲੋਂ ਆ ਰਹੇ ਇੱਕ ਨੌਜਵਾਨ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਉਸ ਪਾਸੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਹਰਦੀਪ ਸਿੰਘ ਜੱਬਲ ਉਰਫ਼ ਸੰਨੀ ਪੁੱਤਰ ਨਰਿੰਦਰ ਸਿੰਘ ਵਾਸੀ ਗੁਜਰਾਤੀਆਂ ਮੁਹੱਲਾ ਬਾਂਸਾਂ ਵਾਲਾ ਬਾਜ਼ਾਰ ਵਜੋਂ ਹੋਈ ਹੈ | ਇਸੇ ਤਰ੍ਹਾਂ ਸਿਟੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ | ਐੱਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਪੁਰਾਣਾ ਸਿਵਲ ਹਸਪਤਾਲ ਵਿਖੇ ਨਸ਼ੇ ਦਾ ਸੇਵਨ ਕਰ ਰਹੇ ਨੌਜਵਾਨ ਸੰਦੀਪ ਕੁਮਾਰ ਗੁਪਤਾ ਪੁੱਤਰ ਰਾਮ ਅਸ਼ੀਸ਼ ਗੁਪਤਾ ਵਾਸੀ ਉਂਕਾਰ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੇ ਦਾ ਸਾਮਾਨ ਬਰਾਮਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਬਾਇਓ ਐਨਰਜੀ ਪ੍ਰੋਗਰਾਮ ਨੂੰ ਵਿੱਤੀ ਖ਼ਰਚੇ ਮੁਤਾਬਿਕ ਵਧਾਇਆ ਗਿਆ- ਸੰਤੋਸ਼ ਕੁਮਾਰ ਸਾਰੰਗੀ <br/> ਅਗਲੀ ਖ਼ਬਰ ਪਿੰਡ ਕਾਹਨਾ ਵਿਖੇ ਮੋਮੀ ਫਾਰਮ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ <br/>
Ad Position 24