16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਨਿਊ ਸਟਾਰ ਸਿਟੀ ਬਸੰਤ ਨਗਰ ਵਿਖੇ ਸਰਬ ਸੇਵਾ ਸਦਨ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 05-01-2026

ਫਗਵਾੜਾ, 4 ਜਨਵਰੀ (ਹਰਜੋਤ ਸਿੰਘ ਚਾਨਾ)- ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਦਫ਼ਤਰ ਸਰਬ ਸੇਵਾ ਸਦਨ ਦਾ ਉਦਘਾਟਨ ਸਥਾਨਕ ਖੇੜਾ ਰੋਡ ਸਥਿਤ ਨਿਊ ਸਟਾਰ ਸਿਟੀ, ਬਸੰਤ ਨਗਰ ਵਿਖੇ ਹੋਇਆ | ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਉਪਰੰਤ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਦਫ਼ਤਰ ਦਾ ਉਦਘਾਟਨ ਧਾਰਮਿਕ ਸ਼ਖ਼ਸੀਅਤ ਸੋਨੀਆ ਮਹੰਤ ਗੱਦੀ ਨਸ਼ੀਨ ਡੇਰਾ ਸ਼ੀਲਾ ਮਹੰਤ ਸਾਬਰੀ ਭਗਤਪੁਰਾ ਤੇ ਹਲਕਾ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਕੀਤਾ ਗਿਆ | ਇਸ ਦੌਰਾਨ 'ਆਪ' ਦੇ ਸੂਬਾ ਸਪੋਕਸ ਪਰਸਨ ਹਰਜੀ ਮਾਨ, ਨਗਰ ਸੁਧਾਰ ਟਰੱਸਟ ਚੇਅਰਮੈਨ ਜਰਨੈਲ ਨੰਗਲ, ਵਿਧਾਇਕ ਪੁੱਤਰ ਕਮਲ ਧਾਲੀਵਾਲ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੰਤੋਸ਼ ਕੁਮਾਰ ਗੋਗੀ ਵਿਸ਼ੇਸ਼ ਤੌਰ 'ਤੇ ਪੁੱਜੇ ਤੇ ਵਧਾਈਆਂ ਦਿੱਤੀਆਂ | ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬ ਸੇਵਾ ਸਦਨ ਵਿਖੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਭਾ ਵਲੋਂ ਵੋਕੇਸ਼ਨਲ ਟਰੇਨਿੰਗ ਸੈਂਟਰ ਦਾ ਕੰਮਕਾਜ ਸੁਚਾਰੂ ਰੂਪ ਨਾਲ ਚਲਾਇਆ ਜਾਵੇਗਾ | ਇਸ ਦੇ ਨਾਲ ਹੀ ਹੋਰ ਸਮਾਜਿਕ ਤੇ ਲੋਕ ਭਲਾਈ ਗਤੀਵਿਧੀਆਂ ਸਬੰਧੀ ਸਮਾਗਮ ਵੀ ਇੱਥੇ ਕਰਵਾਏ ਜਾਣਗੇ |
ਇਸ ਮੌਕੇ ਰਾਜ ਕੁਮਾਰ ਮੱਟੂ, ਡਾ. ਤੁਸ਼ਾਰ ਅਗਰਵਾਲ, ਬਲਦੇਵ ਸਿੰਘ, ਡਾ. ਵਿਜੇ ਕੁਮਾਰ, ਰਮਨ ਨਹਿਰਾ, ਵਿੱਕੀ ਸਿੰਘ, ਹਰਜਿੰਦਰ ਗੋਗਨਾ, ਨਰੇਸ਼ ਕੋਹਲੀ, ਅਮਰਿੰਦਰ ਸਿੰਘ ਸੈਣੀ, ਮਨੀਸ਼ ਬੱਤਰਾ, ਸੁਧਾ ਬੇਦੀ, ਰਣਜੀਤ ਬੇਦੀ, ਨਰਿੰਦਰ ਸਿੰਘ ਸੈਣੀ, ਹਰਕਮਲ ਬਸਰਾ, ਸ਼ਿਵ ਕੁਮਾਰ, ਜਗਜੀਤ ਸੇਠ, ਗੁਰਦੀਪ ਸਿੰਘ ਤੁਲੀ, ਵਜਿੰਦਰ ਪੰਡਿਤ, ਰਵਿੰਦਰ ਸਿੰਘ ਰਾਏ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ • ਪੰਜਾਬ ਪੇਸਰ ਜਲੰਧਰ ਦੀ ਟੀਮ ਨੇ ਕੀਤਾ ਕੱਪ 'ਤੇ ਕਬਜ਼ਾ • ਨੌਜਵਾਨਾਂ ਦੀ ਜ਼ਿੰਦਗੀ 'ਚ ਖੇਡਾਂ ਦਾ ਅਹਿਮ ਰੋਲ- ਗਗਨਦੀਪ... ਅਗਲੀ ਖ਼ਬਰ ਪੱਤਰਕਾਰਾਂ 'ਤੇ ਝੂਠੇ ਕੇਸ ਪਾ ਕੇ ਪਰਚੇ ਦਰਜ ਕਰਨਾ ਲੋਕਤੰਤਰ 'ਤੇ ਸਿੱਧਾ ਹਮਲਾ- ਗੁਰਪ੍ਰੀਤ ਸਿੰਘ ਚੀਦਾ
Ad Position 24