16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

• ਪੰਜਾਬ ਪੇਸਰ ਜਲੰਧਰ ਦੀ ਟੀਮ ਨੇ ਕੀਤਾ ਕੱਪ 'ਤੇ ਕਬਜ਼ਾ • ਨੌਜਵਾਨਾਂ ਦੀ ਜ਼ਿੰਦਗੀ 'ਚ ਖੇਡਾਂ ਦਾ ਅਹਿਮ ਰੋਲ- ਗਗਨਦੀਪ ਸਿੰਘ ਸ਼ਾਹ ਸੁਲਤਾਨ ਕਿ੍ਕਟ ਕਲੱਬ ਦਾ 22ਵਾਂ ਓਪਨ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ

Ad Position 21
No active advertisement
ਮੁੱਖ ਮਹਿਮਾਨ ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਸੁਖਦੇਵ ਸਿੰਘ ਜੱਜ, ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਅੰਗਰੇਜ਼ ਸਿੰਘ ਢਿੱਲੋਂ, ਜਤਿੰਦਰ ਸਿੰਘ ਖ਼ਾਲਸਾ, ਮਾ: ਨਰੇਸ਼ ਕੋਹਲੀ, ਕੁਲਵਿੰਦਰ ਸਿੰਘ ਜੱਜ ਤੇ ਹੋਰ | ਤਸਵੀਰਾਂ : ਲਾਡੀ ਸਟੂਡੀਓ <br/> ਸ਼ਾਹ ਸੁਲਤਾਨ ਕਿ੍ਕਟ ਕਲੱਬ ਕਰਵਾਏ ਗਏ 22ਵੇਂ ਓਪਨ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ ਦੌਰਾਨ ਜੇਤੂ ਰਹੀ ਪੰਜਾਬ ਪੇਸਰ ਜਲੰਧਰ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਸਰਪੰਚ ਮਨਦੀਪ ਸਿੰਘ ਅੱਲਾਦਿੱਤਾ, ਚੇਅਰਮੈਨ ਸੁਖਦੇਵ ਸਿੰਘ ਜੱਜ ਅਤੇ ਕਲੱਬ ਦੇ ਸਮੂਹ ਮੈਂਬਰਾਂ | ਤਸਵੀਰ : ਲਾਡੀ ਸਟੂਡ 05-01-2026
ਸੁਲਤਾਨਪੁਰ ਲੋਧੀ, 4 ਜਨਵਰੀ (ਨਰੇਸ਼ ਹੈਪੀ)- ਸ਼ਾਹ ਸੁਲਤਾਨ ਕਿ੍ਕਟ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਕਰਵਾਇਆ ਗਿਆ 22ਵਾਂ ਓਪਨ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ ਅਕਾਲ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਅੱਜ ਸਮਾਪਤ ਹੋਇਆ ਜਿਸ ਦੇ ਫਾਈਨਲ ਮੈਚ ਦਾ ਉਦਘਾਟਨ ਸਰਪੰਚ ਮਨਦੀਪ ਸਿੰਘ ਅੱਲਾਦਿੱਤਾ ਤੇ ਜਗਦੀਪ ਸਿੰਘ ਯੂ.ਕੇ. ਨੇ ਕੀਤਾ | ਸ਼ਾਹ ਸੁਲਤਾਨ ਕਿ੍ਕਟ ਕਲੱਬ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਲਈ ਖੇਡਾਂ ਬਹੁਤ ਵਧੀਆ ਰੋਲ ਨਿਭਾਉਂਦੀਆਂ ਹਨ | ਉਨ੍ਹਾਂ ਹੌਸਲਾ ਅਫ਼ਜ਼ਾਈ ਵਜੋਂ ਕਲੱਬ ਨੂੰ 11 ਹਜ਼ਾਰ ਰੁਪਏ ਵੀ ਦਿੱਤੇ | ਕਿ੍ਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੰਜਾਬ ਪੇਸਰ ਜਲੰਧਰ ਦੀ ਟੀਮ ਤੇ ਸਾਬੀ ਹੁਸ਼ਿਆਰਪੁਰ ਦੀ ਟੀਮ ਦੇ ਵਿਚਕਾਰ ਹੋਇਆ ਜਿਸ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਾਬੀ ਹੁਸ਼ਿਆਰਪੁਰ ਦੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ ਤੇ 172 ਦੌੜਾਂ ਬਣਾਈਆਂ ਜਦਕਿ ਪੰਜਾਬ ਪੇਸਰ ਜਲੰਧਰ ਦੀ ਟੀਮ ਨੇ ਇਹ ਟਾਰਗੇਟ 2 ਵਿਕਟਾਂ ਦੇ ਨੁਕਸਾਨ ਤੇ 14 ਓਵਰਾਂ ਵਿਚ ਹੀ ਪੂਰਾ ਕਰਕੇ ਕੱਪ 'ਤੇ ਕਬਜ਼ਾ ਕਰ ਲਿਆ | ਮੈਨ ਆਫ਼ ਦ ਮੈਚ ਲਾਡਾ ਨੂੰ 66 ਦੌੜਾਂ ਬਣਾਉਣ ਕਾਰਨ ਮਿਲਿਆ | ਟੂਰਨਾਮੈਂਟ ਦੌਰਾਨ ਮੈਨ ਆਫ਼ ਦ ਸੀਰੀਜ਼ ਸਾਬੀ ਹੁਸ਼ਿਆਰਪੁਰ ਦੇ ਅਦਿੱਤਿਆ ਯਾਦਵ ਨੂੰ ਟੂਰਨਾਮੈਂਟ ਦੌਰਾਨ 225 ਦੌੜਾਂ ਬਣਾਉਣ ਤੇ 5 ਵਿਕਟਾਂ ਲੈਣ ਕਰਕੇ ਮਿਲਿਆ | ਜੇਤੂ ਟੀਮ ਨੂੰ 1 ਲੱਖ ਰੁਪਏ ਨਕਦ ਤੇ ਟਰਾਫ਼ੀ ਤੇ ਉਪ ਜੇਤੂ ਟੀਮ ਨੂੰ ਪ੍ਰਵਾਸੀ ਭਾਰਤੀ ਪ੍ਰੇਮ ਸਿੰਘ ਢਿੱਲੋਂ ਵੱਲੋਂ 51000 ਰੁਪਏ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ | ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਐਮ.ਡੀ. ਵਾਹਿਗੁਰੂ ਅਕੈਡਮੀ, ਜਗਦੀਪ ਸਿੰਘ ਯੂ.ਕੇ., ਸਰਪੰਚ ਮਨਦੀਪ ਸਿੰਘ ਅੱਲਾਦਿੱਤਾ, ਗੁਰਪ੍ਰੀਤ ਸਿੰਘ ਸਰਪੰਚ ਕਮਾਲਪੁਰ, ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਗੁਰਦੇਵ ਸਿੰਘ ਪੱਪਾ ਸਰਪੰਚ ਮਹੀਜੀਤਪੁਰ, ਬਲਾਕ ਸੰਮਤੀ ਮੈਂਬਰ ਲਾਭ ਸਿੰਘ ਧੰਜੂ, ਗੁਰਪ੍ਰੀਤ ਸਿੰਘ ਸੋਨਾ ਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਚਾਹ - ਪਕੌੜੇ, ਕਾਫ਼ੀ, ਜਲੇਬੀਆਂ ਆਦਿ ਦੇ ਅਤੁੱਟ ਲੰਗਰ ਵਰਤਾਏ ਗਏ | ਕਲੱਬ ਦੇ ਚੇਅਰਮੈਨ ਸੁਖਦੇਵ ਸਿੰਘ ਜੱਜ ਨੇ ਟੂਰਨਾਮੈਂਟ ਵਿਚ ਸਹਿਯੋਗ ਕਰਨ ਵਾਲੇ ਕਲੱਬ ਮੈਂਬਰਾਂ ਤੋਂ ਇਲਾਵਾ, ਸਮਾਜ ਸੇਵੀ ਜਥੇਬੰਦੀਆਂ, ਦਰਸ਼ਕਾਂ ਤੇ ਮੀਡੀਆ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਗਾਇਕ ਕਾਸਿਮ ਖ਼ਾਨ, ਨੀਰਜ ਥਾਪਰ ਤੇ ਸਮਰ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ | ਇਸ ਮੌਕੇ ਅੰਪਾਇਰੀ ਸੋਢੀ ਲੋਹੀਆਂ ਤੇ ਅਮਰਦੀਪ ਕੋਚ ਨੇ ਕੀਤੀ ਜਦਕਿ ਸੁੱਖੀ ਡੇਰਾ ਸੈਦਾਂ ਅਤੇ ਪ੍ਰਦੀਪ ਭਾਰਦਵਾਜ ਨੇ ਕਮੈਂਟਰੀ ਕੀਤੀ | ਸਟੇਜ ਦੀ ਸੇਵਾ ਮੁੱਖ ਸੰਚਾਲਕ ਮਾ: ਨਰੇਸ਼ ਕੋਹਲੀ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਅੰਗਰੇਜ ਸਿੰਘ ਢਿੱਲੋਂ, ਚੇਅਰਮੈਨ ਸੁਖਦੇਵ ਸਿੰਘ ਜੱਜ, ਉਪ ਪ੍ਰਧਾਨ ਕੁਲਵਿੰਦਰ ਸਿੰਘ ਜੱਜ, ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਮਾ: ਨਰੇਸ਼ ਕੋਹਲੀ ਮੁੱਖ ਸੰਚਾਲਕ, ਪ੍ਰਧਾਨ ਜਤਿੰਦਰ ਸਿੰਘ ਖ਼ਾਲਸਾ, ਰਣਜੀਤ ਸਿੰਘ ਸੈਣੀ, ਜਗਤਾਰ ਸਿੰਘ ਗੁਰਾਇਆ, ਹਰਪ੍ਰੀਤ ਸਿੰਘ ਸੰਧੂ, ਚਤਰ ਸਿੰਘ ਰੀਡਰ, ਕੁਲਜੀਤ ਸਿੰਘ ਡਡਵਿੰਡੀ, ਪ੍ਰਗਟ ਸਿੰਘ ਜੱਜ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਜਗਤਜੀਤ ਸਿੰਘ ਪੰਛੀ, ਰਾਜੇਸ਼ ਕੁਮਾਰ ਰਾਜੂ, ਅਜੇ ਅਸਲਾ, ਮੁਕੇਸ਼ ਚੌਹਾਨ, ਯੋਗੇਸ਼ ਕੁਮਾਰ ਲਾਹੋਰਾ, ਯਸ਼ ਥਿੰਦ, ਧਰਮਿੰਦਰ ਸ਼ਰਮਾ, ਕਰਨ ਚੌਹਾਨ, ਵਿਜੇ ਅਸਲਾ, ਵਿਪੁਲ ਚੌਹਾਨ, ਮੁਲਖ ਰਾਜ, ਨਿਰਮਲ ਸਿੰਘ, ਦਲਜੀਤ ਸਿੰਘ ਜੈਨਪੁਰ, ਪੁਨੀਤ ਵਧਵਾ, ਰਵੀ ਬਾਵਰਾ, ਲਲਿਤ, ਅਨੁੱਜ, ਗਗਨਦੀਪ ਦੁਬਈ, ਗੁਰਪਿੰਦਰ ਕੰਡਾ, ਤਰੁਣ ਟਕਸਾਲੀ ਮੈਨੇਜਰ ਕੈਪੀਟਲ ਬੈਂਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹ ਸੁਲਤਾਨ ਕਿ੍ਕਟ ਕਲੱਬ ਦਾ 22ਵਾਂ ਓਪਨ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ ਅਗਲੀ ਖ਼ਬਰ ਨਿਊ ਸਟਾਰ ਸਿਟੀ ਬਸੰਤ ਨਗਰ ਵਿਖੇ ਸਰਬ ਸੇਵਾ ਸਦਨ ਦਾ ਉਦਘਾਟਨ
Ad Position 24