16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਦੇਹ ਵਪਾਰ ਕਰਵਾਉਣ ਦੇ ਦੋਸ਼ ਹੇਠ ਤਿੰਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 05-01-2026
ਕਪੂਰਥਲਾ, 4 ਜਨਵਰੀ (ਸਡਾਨਾ)- ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ ਸਬੰਧੀ ਥਾਣਾ ਸਿਟੀ ਪੁਲਿਸ ਨੇ ਤਿੰਨ ਔਰਤਾਂ ਨੂੰ ਕੇਸ ਦਰਜ ਕਰਨ ਉਪਰੰਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਕੁਮਾਰ ਨਾਹਰ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ਣ ਬਲਵਿੰਦਰ ਉਰਫ਼ ਪਿੰਕੀ ਵਾਸੀ ਨਜ਼ਦੀਕ ਮਨਸੂਰਵਾਲ ਦੋਨਾ ਆਪਣੇ ਘਰ ਅੰਦਰ ਔਰਤਾਂ ਨੂੰ ਰੱਖ ਕੇ ਨਜਾਇਜ਼ ਤੌਰ 'ਤੇ ਦੇਹ ਵਪਾਰ ਦਾ ਕੰਮ ਕਰਦੀ ਹੈ ਤੇ ਆਪਣੇ ਘਰ ਲੜਕੀਆਂ ਨੂੰ ਬੁਲਾ ਕੇ ਉਸ ਨੂੰ ਲੋਕਾਂ ਅੱਗੇ ਪੇਸ਼ ਕਰਦੀ ਹੈ | ਸਿਟੀ ਪੁਲਿਸ ਨੇ ਮੁਖ਼ਬਰ ਵਲੋਂ ਦੱਸੀ ਜਗ੍ਹਾ 'ਤੇ ਛਾਪੇਮਾਰੀ ਕਰਕੇ ਬਲਵਿੰਦਰ ਉਰਫ਼ ਪਿੰਕੀ ਸਮੇਤ ਪ੍ਰਵੀਨ ਵਾਸੀ ਔਜਲਾ ਫਾਟਕ ਤੇ ਪਿ੍ਤਪਾਲ ਵਾਸੀ ਮੋਗਾ ਨੂੰ ਕਾਬੂ ਕੀਤਾ ਤੇ ਇਨ੍ਹਾਂ ਵਿਰੁੱਧ ਥਾਣਾ ਸਿਟੀ ਵਿਖੇ ਇਮੋਰਲ ਟਰੈਫ਼ਿਕ ਐਕਟ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜ਼ਿਕਰਯੋਗ ਹੈ ਕਿ ਕਾਬੂ ਕੀਤੀ ਔਰਤ ਬਲਵਿੰਦਰ ਉਰਫ਼ ਪਿੰਕੀ ਕਾਫ਼ੀ ਸਮੇਂ ਤੋਂ ਦੇਹ ਵਪਾਰ ਦੇ ਧੰਦੇ ਵਿਚ ਲੱਗੀ ਹੋਈ ਹੈ ਤੇ ਉਸ ਵਿਰੁੱਧ ਪਹਿਲਾਂ ਵੀ ਕਈ ਵਾਰ ਕੇਸ ਦਰਜ ਹੋ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਦੇ ਦਖ਼ਲ ਨਾਲ ਪੰਜਾਬ ਦੀ ਡਰੈਗਨ ਬੋਟ ਟੀਮ 14ਵੀਂ ਨੈਸ਼ਨਲ ਚੈਂਪੀਅਨਸ਼ਿਪ ਲਈ ਭੋਪਾਲ ਰਵਾਨਾ ਅਗਲੀ ਖ਼ਬਰ ਸ਼ਾਹ ਸੁਲਤਾਨ ਕਿ੍ਕਟ ਕਲੱਬ ਦਾ 22ਵਾਂ ਓਪਨ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ
Ad Position 24