10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਵੀਂ ਦਾਣਾ ਮੰਡੀ ਨੇੜੇ ਪੈਟਰੋਲ ਨਾਲ ਭਰਿਆ ਟੈਂਕਰ ਪਲਟਿਆ, ਲੋਕ ਬਾਲਟੀਆਂ 'ਚ ਤੇਲ ਲੈਣ ਪਹੁੰਚੇ <br/>

Ad Position 21
No active advertisement
ਅਜੀਤ ਡੈਸਕ 31-01-2026
ਕਪੂਰਥਲਾ, 30 ਜਨਵਰੀ (ਅਮਨਜੋਤ ਸਿੰਘ ਵਾਲੀਆ)- ਅੱਜ ਦੁਪਹਿਰ ਕਪੂਰਥਲਾ ਦੀ ਨਵੀਂ ਦਾਣਾ ਮੰਡੀ ਦੇ ਪਿੱਛੇ ਡਬਲ ਰੋਡ 'ਤੇ ਇੱਕ ਪੈਟਰੋਲ ਟੈਂਕਰ ਪਲਟ ਗਿਆ | ਖ਼ੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਅੱਗ ਨਹੀਂ ਲੱਗੀ ਹਾਲਾਂਕਿ ਟੈਂਕਰ ਵਿਚੋਂ ਪੈਟਰੋਲ ਲੀਕ ਹੋਣ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ | ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ | ਚਸ਼ਮਦੀਦਾਂ ਨੇ ਦੱਸਿਆ ਕਿ ਟੈਂਕਰ ਤੇਜ਼ ਰਫ਼ਤਾਰ ਨਾਲ ਮੋੜ ਲੈਂਦੇ ਸਮੇਂ ਕੰਟਰੋਲ ਗੁਆ ਬੈਠਾ ਤੇ ਪਲਟ ਗਿਆ, ਜਿਸ ਕਾਰਨ ਪੈਟਰੋਲ ਲੀਕ ਹੋ ਗਿਆ | ਲੀਕ ਨੂੰ ਦੇਖ ਕੇ ਨੇੜਲੇ ਕੁੱਝ ਨਿਵਾਸੀਆਂ ਨੇ ਬਾਲਟੀਆਂ ਵਿਚ ਪੈਟਰੋਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਸਥਿਤੀ ਹੋਰ ਵਿਗੜ ਗਈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਐੱਸ.ਪੀ. ਸਬ-ਡਵੀਜ਼ਨ ਸ਼ੀਤਲ ਸਿੰਘ ਦੀ ਅਗਵਾਈ ਹੇਠ ਸਦਰ ਪੁਲਿਸ ਸਟੇਸ਼ਨ ਤੇ ਪੀ.ਸੀ.ਆਰ. ਪੁਲਿਸ ਟੀਮ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ ਤੇ ਲੋਕਾਂ ਨੂੰ ਬਾਹਰ ਕੱਢਿਆ | ਸਾਵਧਾਨੀ ਵਜੋਂ ਫਾਇਰ ਬਿ੍ਗੇਡ ਤੇ ਐਂਬੂਲੈਂਸ ਨੂੰ ਵੀ ਬੁਲਾਇਆ ਗਿਆ | ਪੈਟਰੋਲ ਤੋਂ ਕਿਸੇ ਵੀ ਸੰਭਾਵੀ ਅੱਗ ਨੂੰ ਰੋਕਣ ਲਈ ਫਾਇਰ ਬਿ੍ਗੇਡ ਟੀਮ ਨੇ ਬਚਾਅ ਕਾਰਜ ਸ਼ੁਰੂ ਕੀਤਾ | ਮੌਕੇ 'ਤੇ ਮੌਜੂਦ ਡੀ.ਐੱਸ.ਪੀ. ਸ਼ੀਤਲ ਸਿੰਘ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਵਿਚ ਕਰ ਲਿਆ ਗਿਆ ਹੈ, ਲੋਕਾਂ ਨੂੰ ਸੁਰੱਖਿਅਤ ਦੂਰੀ 'ਤੇ ਰੱਖਿਆ ਗਿਆ ਹੈ ਤੇ ਪੈਟਰੋਲ ਲੀਕ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਪੁਲਿਸ ਫ਼ਰਾਰ ਡਰਾਈਵਰ ਦੀ ਭਾਲ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦਫ਼ਤਰ ਵਿਖੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਫਗਵਾੜਾ ਦੇ ਸਕੂਲਾਂ 'ਚ 31 ਜਨਵਰੀ ਦੀ ਛੁੱਟੀ ਦਾ ਐਲਾਨ
Ad Position 24