08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮੋਬਾਈਲ ਦਾਖਲਾ ਵੈਨ ਨੂੰ ਬੀ.ਪੀ.ਈ.ਓ. ਸੰਜੀਵ ਕੁਮਾਰ ਹਾਂਡਾ ਨੇ ਦਿਖਾਈ ਹਰੀ ਝੰਡੀ

Ad Position 21
No active advertisement
ਅਜੀਤ ਡੈਸਕ 31-01-2026
ਕਪੂਰਥਲਾ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਚਾਲੂ ਵਿੱਤੀ ਵਰ੍ਹੇ ਦੌਰਾਨ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਵਾਉਣ ਬਾਰੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਕਪੂਰਥਲਾ ਤੋਂ ਰਵਾਨਾ ਹੋਈ ਮੋਬਾਈਲ ਦਾਖਲਾ ਵੈਨ ਦੇ ਅੱਜ ਦੂਜੇ ਦਿਨ ਬਲਾਕ ਕਪੂਰਥਲਾ 2 ਵਿਚ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਮੁਸ਼ਕਵੇਦ 'ਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੋਬਾਈਲ ਦਾਖਲਾ ਵੈਨ ਨੂੰ ਸੰਜੀਵ ਕੁਮਾਰ ਹਾਂਡਾ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ 2 ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਦਾਖਲਾ ਵੈਨ ਕਪੂਰਥਲਾ ਬਲਾਕ 2 ਦੇ ਸਕੂਲਾਂ ਤੋਂ ਹੁੰਦੀ ਹੋਈ ਬਲਾਕ ਨਡਾਲਾ, ਭੁਲੱਥ, ਫਗਵਾੜਾ ਬਲਾਕ 1 ਤੇ ਫਗਵਾੜਾ 2 ਵਿਚ ਪੈਂਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਸਰਕਾਰ ਵਲੋਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਏਗੀ | ਵੈਨ ਦੀ ਰਵਾਨਗੀ ਮੌਕੇ ਪਿ੍ੰਸੀਪਲ ਰਵਿੰਦਰ ਕੌਰ ਸਟੇਟ ਐਵਾਰਡੀ, ਪਿ੍ੰਸੀਪਲ ਵੀਨਾ ਢੱਪਈ, ਸੈਂਟਰ ਹੈੱਡ ਟੀਚਰ ਹਰਪ੍ਰੀਤ ਸਿੰਘ, ਬਲਬੀਰ ਸਿੰਘ ਤੇ ਬਲਵਿੰਦਰ ਕੁਮਾਰ, ਪ੍ਰਵੀਨ ਕੁਮਾਰ (ਦੋਵੇਂ ਸੀ.ਐਚ.ਟੀ.), ਬਲਾਕ ਰਿਸੋਰਸ ਕੋਆਰਡੀਨੇਟਰ ਪਵਨ ਕੁਮਾਰ ਤੇ ਕਰਮਜੀਤ ਸਿੰਘ ਗਿੱਲ ਤੋਂ ਇਲਾਵਾ ਮੁੱਖ ਅਧਿਆਪਕ ਤੇ ਸਟੇਟ ਐਵਾਰਡੀ, ਬਾਬਾ ਗੁਰਮੁਖ ਸਿੰਘ, ਜਸਵਿੰਦਰ ਕੁਮਾਰ, ਗੁਰਦੀਪ ਸਿੰਘ, ਪੰਕਜ ਧੀਰ (ਸਾਰੇ ਐਚ.ਟੀ.), ਗੁਰਮੇਜ ਸਿੰਘ, ਭਾਗ ਸਿੰਘ, ਗੁਰਪ੍ਰੀਤ ਸਿੰਘ ਮਾਨ, ਰਜਿੰਦਰ ਸਿੰਘ, ਜਗਦੀਸ਼ ਕੌਰ, ਰਜਿੰਦਰ ਕੌਰ, ਰਮਨਦੀਪ ਕੌਰ ਤੇ ਜੋਤੀ ਆਦਿ ਹਾਜ਼ਰ ਸਨ | ਇਸ ਮੋਬਾਈਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾਂ ਵਿਖੇ ਪੁੱਜਣ 'ਤੇ ਲੈਕਚਰਾਰ ਸੁਮਨ, ਵਿਨੈ ਕੁਮਾਰ, ਅਤਿੰਦਰ ਸਿੰਘ, ਮੁੱਖ ਅਧਿਆਪਕ ਹਰਪ੍ਰੀਤ ਕੌਰ, ਮੁਕਤਾ ਵਰਮਾ, ਅਲਕਾ ਦੇਵੀ, ਪ੍ਰੀਤ ਹਰਿੰਦਰ ਸਿੰਘ, ਗੁਰਦੀਪ ਸਿੰਘ, ਰਤਨ ਸਿੰਘ, ਰੁਪਿੰਦਰ ਕੌਰ, ਸੁਰਜੀਤ ਸਿੰਘ, ਸਤਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਗਤਾਂ ਵਲੋਂ ਵੱਖ-ਵੱਖ ਥਾਵਾਂ 'ਤੇ ਸ਼ਾਨਦਾਰ ਸਵਾਗਤ <br/> ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼... ਅਗਲੀ ਖ਼ਬਰ ਐਕਟਿਵਾ ਤੇ ਮੋਟਰਸਾਈਕਲ ਦੀ ਟੱਕਰ 'ਚ ਵਿਅਕਤੀ ਜ਼ਖ਼ਮੀ
Ad Position 24