08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੰਗਤਾਂ ਵਲੋਂ ਵੱਖ-ਵੱਖ ਥਾਵਾਂ 'ਤੇ ਸ਼ਾਨਦਾਰ ਸਵਾਗਤ <br/> ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਸ਼ੋਭਾ ਯਾਤਰਾ 'ਚ ਸ਼ਾਮਿਲ ਸੰਤ ਰਿਸ਼ੀ ਠਾਕਰ ਦਾਸ ਹਰੀਪੁਰ ਖ਼ਾਲਸਾ ਵਾਲੇ, ਸਭਾ ਦੇ ਪ੍ਰਧਾਨ ਰਾਮਪਾਲ ਬੰਗੜ, ਜਗਦੀਸ਼ ਕੁਮਾਰ, ਵਿਨੋਦ ਸੂਦ, ਰਣਜੀਤ ਸਿੰਘ ਰਾਣਾ, ਰਕੇਸ਼ ਕੁਮਾਰ ਦਾਤਾਰਪੁਰੀ, ਸਭਾ ਦੇ ਮੈਂਬਰਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ | (ਸੱਜੇ) ਸ਼ੋਭਾ ਯਾਤਰਾ ਵਿਚ ਸ਼ਾਮਲ ਬੀਬੀਆਂ ਸ਼ਬਦ ਗਾਇਣ ਕਰਦੀਆਂ ਹੋਈਆਂ | ਤਸਵੀਰ. ਤਿਲਕਰਾਜ <br/> 31-01-2026
ਕਪੂਰਥਲਾ, 30 ਜਨਵਰੀ (ਅਮਰਜੀਤ ਕੋਮਲ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਅੱਜ ਸ੍ਰੀ ਗੁਰੂ ਰਵਿਦਾਸ ਸਭਾ ਮੁਹੱਲਾ ਜੱਟਪੁਰਾ ਕਪੂਰਥਲਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਭਵਨ ਤੋਂ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦੀ ਰਵਾਨਗੀ ਮੌਕੇ ਸੰਤ 108 ਰਾਮ ਸੇਵਕ ਗੱਦੀਨਸ਼ੀਨ 1008 ਰਿਸ਼ੀ ਠਾਕਰ ਦਾਸ ਹਰੀਪੁਰ ਖ਼ਾਲਸਾ ਵਾਲੇ ਉਚੇਚੇ ਤੌਰ 'ਤੇ ਸ਼ਾਮਲ ਹੋਏ ਤੇ ਉਨ੍ਹਾਂ ਹਾਜ਼ਰ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ | ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਨੇ ਸ਼ਬਦ ਗਾਇਣ ਕਰਕੇ ਗੁਰੂ ਰਵਿਦਾਸ ਜੀ ਦੀ ਮਹਿੰਮਾ ਦਾ ਗੁਣਗਾਨ ਕੀਤਾ | ਵੱਖ-ਵੱਖ ਥਾਵਾਂ 'ਤੇ ਸੰਗਤਾਂ ਵਲੋਂ ਲੰਗਰ ਲਗਾਏ ਗਏ | ਸ਼ੋਭਾ ਯਾਤਰਾ ਵਿਚ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਰਾਮਪਾਲ ਬੰਗੜ, ਸਹਾਇਕ ਪ੍ਰਧਾਨ ਜਗਦੀਸ਼ ਕੁਮਾਰ, ਜਨਰਲ ਸਕੱਤਰ ਰਣਜੀਤ ਸਿੰਘ ਰਾਣਾ, ਖ਼ਜ਼ਾਨਚੀ ਵਿਕਰਮਜੀਤ, ਸਹਾਇਕ ਸਕੱਤਰ ਅਜੈ ਕੁਮਾਰ, ਬਸਪਾ ਦੇ ਸੂਬਾਈ ਆਗੂ ਰਕੇਸ਼ ਕੁਮਾਰ ਦਾਤਾਰਪੁਰੀ, ਰਾਮ ਕਿਸ਼ਨ, ਸੁਰਜੀਤ ਸਿੰਘ ਤੋਂ ਇਲਾਵਾ ਸਭਾ ਨਾਲ ਸਬੰਧਿਤ ਹੋਰ ਅਹੁਦੇਦਾਰ, ਸ਼ਹਿਰ ਤੇ ਇਲਾਕੇ ਦੀਆਂ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ, ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਤ ਮਹਾਂਪੁਰਸ਼ਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਭਾ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਅਖੰਡ ਪਾਠ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 1 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪੈਣਗੇ, ਉਪਰੰਤ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਜਿਸ ਵਿਚ ਉੱਘੇ ਰਾਗੀ ਜਥੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨਗੇ ਤੇ ਸ਼ਾਮ 8 ਵਜੇ ਤੋਂ 10 ਵਜੇ ਤੱਕ ਉੱਘੀ ਗਾਇਕਾ ਨੀਲਮ ਜੱਸਲ ਗੁਰੂ ਜੀ ਦੀ ਮਹਿੰਮਾ ਦਾ ਗੁਣਗਾਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਡੀ.ਪੀ.ਆਈ. ਦੇ ਹੁਕਮਾਂ ਤੋਂ ਬਾਅਦ ਗਣਿਤ ਅਧਿਆਪਕ ਸੁਰਿੰਦਰ ਸਿੰਘ ਸਕੂਲ 'ਚ ਡਿਊਟੀ 'ਤੇ ਹਾਜ਼ਰ ਹੋਏ ਅਗਲੀ ਖ਼ਬਰ ਮੋਬਾਈਲ ਦਾਖਲਾ ਵੈਨ ਨੂੰ ਬੀ.ਪੀ.ਈ.ਓ. ਸੰਜੀਵ ਕੁਮਾਰ ਹਾਂਡਾ ਨੇ ਦਿਖਾਈ ਹਰੀ ਝੰਡੀ
Ad Position 24