08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਸਕੂਲ ਨੂੰ ਈ-ਲਰਨਿੰਗ ਪ੍ਰੋਜੈਕਟਰ ਦਿੱਤਾ <br/>

Ad Position 21
No active advertisement
ਬਰਿਆਰ ਸਕੂਲ ਨੂੰ ਈ-ਲਰਨਿੰਗ ਪ੍ਰੋਜੈਕਟਰ ਦੇਣ ਸਮੇਂ ਪ੍ਰਧਾਨ ਸੁਖਵਿੰਦਰ ਸਿੰਘ ਤੇ ਹੋਰ | ਤਸਵੀਰ: ਸੁਖਜਿੰਦਰ ਸਿੰਘ <br/> 31-01-2026
ਬੇਗੋਵਾਲ, 30 ਜਨਵਰੀ (ਸੁਖਜਿੰਦਰ ਸਿੰਘ)- ਰੋਟਰੀ ਕਲੱਬ ਬੇਗੋਵਾਲ ਗ੍ਰੇਟਰ ਨੇ ਆਪਣੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਿਆਰ ਵਿਖੇ ਈ-ਲਰਨਿੰਗ ਪ੍ਰੋਜੈਕਟਰ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਕੱਤਰ ਰੂਪ ਖਾਸਰੀਆ ਦੀ ਅਗਵਾਈ ਵਿਚ ਸਕੂਲ ਨੂੰ ਭੇਟ ਕੀਤਾ | ਇਸ ਮੌਕੇ ਕਲੱਬ ਦੇ ਸੀਨੀਅਰ ਰੋਟੇਰੀਅਨ ਵਿੱਦਿਆ ਸਾਗਰ ਨੇ ਰੋਟਰੀ ਦੇ ਇਤਿਹਾਸ ਤੇ ਕੀਤੇ ਜਾ ਰਹੇ ਕਾਰਜਾਂ ਦਾ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਲੈਕਚਰਾਰ ਜਨਕ ਸਿੰਘ ਨੇ ਈ-ਲਰਨਿੰਗ ਪ੍ਰੋਜੈਕਟਰ ਉੱਪਰ ਪੜ੍ਹਾਈ ਨੂੰ ਕੇਂਦਰਿਤ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ | ਸਟੇਜ ਦਾ ਸੰਚਾਲਨ ਮਾਸਟਰ ਲਖਵੀਰ ਸਿੰਘ ਨੇ ਕੀਤਾ | ਮੈਡਮ ਯੋਗਤਾ ਪਾਸੀ ਲੈਕਚਰਾਰ ਹਿਸਟਰੀ ਨੇ ਰੋਟਰੀ ਕਲੱਬ ਮੈਂਬਰਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਕੱਤਰ, ਰੂਪ ਸਿੰਘ ਖਾਸਰੀਆ, ਸੀਨੀਅਰ ਰੋਟੇਰੀਅਨ ਵਿੱਦਿਆ ਸਾਗਰ, ਬਲਵਿੰਦਰ ਸਿੰਘ ਬਰਿਆਰ, ਚੇਤਨ ਢੀਂਗਰਾ, ਤੀਰਥ ਚੰਦ, ਲਖਵਿੰਦਰ ਸਿੰਘ ਫ਼ੌਜੀ, ਮਾਸਟਰ ਜਗਤਾਰ ਸਿੰਘ, ਦਲਵਿੰਦਰ ਸਿੰਘ ਲੈਕਚਰਾਰ ਲੈਕਚਰਾਰ ਦਵਿੰਦਰ ਕੌਰ, ਨਰਿੰਦਰ ਪਾਲ ਸਿੰਘ ਹੈਪੀ, ਰਜਨੀ ਅਮਰਪਾਲ ਸਿੰਘ, ਮਾਸਟਰ ਅਮਰੀਕ ਸਿੰਘ, ਵਰਿੰਦਰ ਕੌਰ, ਸੰਦੀਪ ਸਿੰਘ, ਸੂਬੇਦਾਰ ਲਖਵਿੰਦਰ ਸਿੰਘ ਕੈਂਪਸ ਮੈਨੇਜਰ, ਰਾਕੇਸ਼ ਕੁਮਾਰ, ਮਾਸਟਰ ਵਰਿੰਦਰ ਸਿੰਘ ਤੇ ਸਕੂਲ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਮਹਿਣਾ ਪਿੰਡ ਦੀ ਪੰਚਾਇਤ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਤਿੰਨ ਲੱਖ ਰੁਪਏ ਦਾ ਦਾਨ <br/> ਅਗਲੀ ਖ਼ਬਰ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ 5 ਨੂੰ - ਡਾ: ਰੁਪਿੰਦਰ ਕੌਰ
Ad Position 24