ਖਲਵਾੜਾ, 31 ਜਨਵਰੀ (ਮਨਦੀਪ ਸਿੰਘ ਸੰਧੂ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਵਜੀਦੋਵਾਲ ਵਿਖੇ ਸਮੂਹ ਗ੍ਰਾਮ ਪੰਚਾਇਤ ਵਲੋਂ ਸਕੂਲ ਸਟਾਫ਼ ਦੇ ਸਹਿਯੋਗ ਨਾਲ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਚਾਇਤ ਵਲੋਂ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ ਗਏ | ਇਸ ਮੌਕੇ ਬਤੌਰ ਮੁੱਖ ਮਹਿਮਾਨ ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਸ਼ਿਰਕਤ ਕੀਤੀ | ਉਨ੍ਹਾਂ ਦਾ ਸਕੂਲ ਪੁੱਜਣ 'ਤੇ ਸਰਪੰਚ ਰਿੰਪਲ ਕੁਮਾਰ ਅਤੇ ਸਕੂਲ ਇੰਚਾਰਜ ਨੀਨਾ ਬਨਿਆਲ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਸਕੂਲ ਸਟਾਫ਼ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਸੇਵਾ ਮੁਕਤ ਪਿੰ੍ਰਸੀਪਲ ਜਸਵਿੰਦਰ ਸਿੰਘ ਬੰਗੜ ਵਿਸ਼ੇਸ਼ ਤੌਰ 'ਤੇ ਪਹੁੰਚੇ ਸੇਵਾ ਮੁਕਤ ਪਿ੍ੰਸੀਪਲ ਹਰਮੇਸ਼ ਪਾਠਕ ਤੇ ਕਮਲ ਕੌਸ਼ਲ ਨੇ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਸਰਪੰਚ ਰਿੰਪਲ ਕੁਮਾਰ ਤੇ ਨੀਨਾ ਵਨਿਆਲ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਅਮਰ ਸਿੰਘ, ਸਤਵੰਤ ਸਿੰਘ ਬੈਂਸ, ਜਸਵੰਤ ਸਿੰਘ ਗੌਂਸਪੁਰ, ਪੰਚਾਇਤ ਮੈਂਬਰ ਪੰਡਿਤ ਅਸ਼ੋਕ ਕੁਮਾਰ, ਸੰਤੋਸ਼ ਰਾਣੀ, ਸਾਬਕਾ ਪੰਚਾਇਤ ਮੈਂਬਰ ਗੌਰਵ ਸ਼ਰਮਾ, ਨੰਬਰਦਾਰ ਸਤੀਸ਼ ਕੁਮਾਰ ਤੇ ਸੋਮਨਾਥ, ਪਵਨ ਕੁਮਾਰ, ਰਾਕੇਸ਼ ਵਜੀਦੋਵਾਲ, ਦੇਵਾਂਸ਼ ਸ਼ਰਮਾ, ਚੰਦਰ ਮੋਹਨ, ਸ਼ਿਵ ਰਾਮ, ਸੋਹਨ ਲਾਲ, ਹਰਨੇਕ ਕੁਮਾਰ, ਗੁਰਦੇਵ ਰਾਮ, ਮਨਜੀਤ ਲਾਲ, ਸੀਮਾ ਰਾਣੀ, ਬੀਬੀ ਸ਼ਿੰਦੋ, ਰਾਜਕੁਮਾਰ, ਰਵੀ ਦੱਤ, ਬਲਰਾਮ ਕੁਮਾਰ, ਚਮਨ ਲਾਲ, ਦੇਸਰਾਜ, ਬਲਿਹਾਰ ਚੰਦ, ਸਰਬਜੀਤ ਕੌਰ ਆਂਗਨਬਾੜੀ ਵਰਕਰ, ਪੁਸ਼ਪਾ ਆਂਗਨਬਾੜੀ ਵਰਕਰ, ਬੀਬੀ ਨੰਜੋ, ਸਰੋਜ ਰਾਣੀ, ਕਮਲੇਸ਼ ਕੁਮਾਰੀ, ਜੀਵਨ ਰਾਣੀ, ਸੁਨੀਤਾ ਰਾਣੀ ਆਸ਼ਾਵਰਕਰ, ਸੋਨੀਆ ਰਾਣੀ, ਨੀਲਮ, ਅਨੀਤਾ ਰਾਣੀ, ਸੰਤੋਸ਼ ਕੁਮਾਰੀ, ਗੁਰਬਖਸ਼ ਕੌਰ, ਸਤਿਆ, ਪਰਮਜੀਤ ਕੌਰ, ਹੰਸਰਾਜ, ਸੁਰਿੰਦਰ ਕੌਰ, ਅਮਰਜੀਤ ਕੌਰ, ਜਗਤ ਰਾਮ ਤੋਂ ਇਲਾਵਾ ਬ੍ਰਾਹਮਣ ਮੰਡਲ ਫਗਵਾੜਾ ਤੋਂ ਬਿ੍ਜ ਲਾਲ ਪਰੂਥੀ, ਅਰੁਣ ਸ਼ਰਮਾ, ਰਾਜਕੁਮਾਰ ਰਾਜੂ, ਚੇਤਨ ਸ਼ਰਮਾ ਆਦਿ ਹਾਜ਼ਰ ਸਨ |