25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰਕਾਰੀ ਹਾਈ ਸਕੂਲ ਖਲਵਾੜਾ ਦੇ ਸਟਾਫ਼ ਨੇ ਦਾਖਲਾ ਵਧਾਉਣ ਸੰਬੰਧੀ ਪ੍ਰਾਇਮਰੀ ਸਕੂਲਾਂ ਦਾ ਕੀਤਾ ਦੌਰਾ <br/>

Ad Position 21
No active advertisement
ਅਜੀਤ ਡੈਸਕ 01-02-2026
ਖਲਵਾੜਾ, 31 ਜਨਵਰੀ (ਮਨਦੀਪ ਸਿੰਘ ਸੰਧੂ)- ਸਰਕਾਰੀ ਹਾਈ ਸਕੂਲ ਖਲਵਾੜਾ ਦੇ ਸਟਾਫ਼ ਵਲੋਂ ਦਾਖਲਾ ਵਧਾਉਣ ਸਬੰਧੀ ਪਿੰਡ ਅਕਾਲਗੜ੍ਹ, ਬਿਸ਼ਨਪੁਰ, ਵਜੀਦੋਵਾਲ ਤੇ ਖਲਵਾੜਾ ਕਲੋਨੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਮੈਡਮ ਸਵਿਤਾ ਪਵਾਰ ਤੇ ਮਾਸਟਰ ਹਰਸਿਮਰਨ ਸਿੰਘ ਨੇ ਉਕਤ ਸਕੂਲਾਂ ਦੇ ਟੀਚਰਾਂ ਨੂੰ ਦੱਸਿਆ ਕਿ ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਧੀਆ ਵਿੱਦਿਅਕ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ | ਸਕੂਲ ਦੀ ਇਮਾਰਤ ਨੂੰ ਖ਼ੂਬਸੂਰਤ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ | ਇਸ ਲਈ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਪੰਜਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਤੋਂ ਬਾਅਦ ਸਰਕਾਰੀ ਹਾਈ ਸਕੂਲ ਵਿਚ ਵਿਦਿਆਰਥੀ ਦਾ ਦਾਖਲਾ ਕਰਾਉਣ ਲਈ ਪ੍ਰੇਰਿਤ ਕੀਤਾ ਜਾਵੇ | ਸਮੂਹ ਸਕੂਲ ਮੁਖੀਆਂ ਤੇ ਸਟਾਫ਼ ਵਲੋਂ ਭਰੋਸਾ ਦਿੱਤਾ ਗਿਆ ਕਿ ਉਹ ਸਰਕਾਰੀ ਸਕੂਲਾਂ 'ਚ ਮਿਲਣ ਵਾਲੀਆਂ ਸਹੂਲਤਾਂ ਨਾਲ ਮਾਪਿਆਂ ਜਾਣੂ ਕਰਵਾਉਣਗੇ | ਮੈਡਮ ਸਵਿਤਾ ਪਵਾਰ ਅਤੇ ਮਾਸਟਰ ਹਰਸਿਮਰਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰੀ ਹਾਈ ਸਕੂਲਾਂ ਦਾ ਰਿਜ਼ਲਟ ਹਮੇਸ਼ਾ ਵਧੀਆ ਆਉਂਦਾ ਹੈ ਅਤੇ ਯੋਗ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਇਆ ਜਾਂਦਾ ਹੈ | ਇਹ ਸਕੂਲ ਉਕਤ ਪਿੰਡਾਂ ਦੇ ਵਿਦਿਆਰਥੀਆਂ ਲਈ ਸਭ ਤੋਂ ਨਜ਼ਦੀਕ ਤੇ ਸੁਵਿਧਾ ਸੰਪਨ ਵਿੱਦਿਅਕ ਅਦਾਰਾ ਹੈ | ਇਸ ਮੌਕੇ ਸਕੂਲਾਂ ਦੇ ਇੰਚਾਰਜ, ਸਟਾਫ਼ ਅਤੇ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ 'ਚ ਕਰੀਅਰ ਜਾਗਰੂਕਤਾ ਸੰਬੰਧੀ ਸੈਮੀਨਾਰ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਵਜੀਦੋਵਾਲ ਵਿਖੇ ਗ੍ਰਾਮ ਪੰਚਾਇਤ ਨੇ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ <br/>
Ad Position 24