28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਦੀ ਸਿਆਸਤ 'ਚ ਵੱਡਾ ਉਲਟ ਫੇਰ

Ad Position 21
No active advertisement
ਅਜੀਤ ਡੈਸਕ 02-02-2026
ਸੁਲਤਾਨਪੁਰ ਲੋਧੀ, 1 ਫਰਵਰੀ (ਨਰੇਸ਼ ਹੈਪੀ)- ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਦੋ ਵਾਰ ਪ੍ਰਧਾਨ ਰਹੇ ਸਵ: ਵਿਨੋਦ ਗੁਪਤਾ ਦਾ ਪਰਿਵਾਰ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਨਾਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਨ ਵਿਚ ਸ਼ਾਮਿਲ ਹੋ ਗਿਆ, ਜਿਸ ਨਾਲ ਵਿਧਾਇਕ ਰਾਣਾ ਦੀ ਸ਼ਹਿਰੀ ਖੇਤਰ ਵਿਚ ਰਾਜਨੀਤਿਕ ਪਕੜ ਹੋਰ ਮਜ਼ਬੂਤ ਹੋਈ ਹੈ | ਵਿਧਾਇਕ ਰਾਣਾ ਨੇ ਸਵ: ਵਿਨੋਦ ਕੁਮਾਰ ਗੁਪਤਾ ਦੇ ਪਰਿਵਾਰ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਸਵਰਗੀ ਵਿਨੋਦ ਕੁਮਾਰ ਗੁਪਤਾ ਨੇ ਨਗਰ ਕੌਂਸਲ ਦੇ ਪ੍ਰਧਾਨ ਹੁੰਦਿਆਂ ਸ਼ਹਿਰ ਦੀ ਸੇਵਾ ਨੂੰ ਪਹਿਲ ਦਿੱਤੀ, ਜਿਸ ਕਰਕੇ ਲੋਕ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ | ਉਨ੍ਹਾਂ ਆਪਣੇ ਸਮਰਥਨ ਵਿਚ ਆਉਣ 'ਤੇ ਗੁਪਤਾ ਪਰਿਵਾਰ ਦਾ ਧੰਨਵਾਦ ਵੀ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਵਿਨੋਦ ਗੁਪਤਾ ਦੇ ਬੇਟੇ ਮਾਧਵ ਗੁਪਤਾ ਬੰਟੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਸੁਲਤਾਨਪੁਰ ਲੋਧੀ ਦੀ ਭਲਾਈ ਨੂੰ ਹੀ ਤਰਜੀਹ ਦਿੱਤੀ | ਉਨ੍ਹਾਂ ਕਿਹਾ ਕਿ ਵਿਧਾਇਕ ਰਾਣਾ ਦੀ ਸੋਚ ਅਤੇ ਵਿਕਾਸ ਆਧਾਰਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਗੁਪਤਾ ਪਰਿਵਾਰ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਹ ਰਾਣਾ ਧੜੇ ਨੂੰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ | ਇਸ ਮੌਕੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਜਗਜੀਤ ਸਿੰਘ ਚੰਦੀ ਸੀਨੀਅਰ ਆਗੂ, ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਕੌਂਸਲਰ ਪਵਨ ਕਨੌਜੀਆ, ਕੌਂਸਲਰ ਸੰਤਪ੍ਰੀਤ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਸਾਬਕਾ ਕੌਂਸਲਰ ਵੀਨਾ ਗੁਪਤਾ, ਪ੍ਰੋਫੈਸਰ ਵਿਜੇ ਬਾਂਸਲ, ਵਿਸ਼ਾਲ ਟਕਸਾਲੀ, ਮਿੰਟਾਂ ਧੀਰ, ਰਮਨ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਮਾਨਵ ਧੀਰ ਜੈਲਦਾਰ, ਕਰਨੈਲ ਸਿੰਘ ਮਿਰਜ਼ਾਪੁਰ, ਗੁਰਪ੍ਰੀਤ ਸਿੰਘ ਸਾਬੀ, ਕਰਨ ਚੌਹਾਨ, ਵਿਪਨ ਮੋਗਲਾ, ਸਰਜੂ ਮੋਗਲਾ, ਰਮੀ ਗੁਪਤਾ, ਰਾਜ ਕੁਮਾਰ ਰਾਜੂ, ਸੰਜੀਵ ਮਰਵਾਹਾ ਸਾਬਕਾ ਕੌਂਸਲਰ, ਰਣਜੀਤ ਸਿੰਘ ਰਾਣਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਛੋਟੀਆਂ ਨਦੀਆਂ ਨਾ ਬਚੀਆਂ ਤਾਂ ਹੋਵੇਗਾ ਵੱਡਾ ਨੁਕਸਾਨ-ਡਾ. ਅਫਰੋਜ਼ <br/> ਅਗਲੀ ਖ਼ਬਰ ਕੇਂਦਰੀ ਬਜਟ-'ਤੇ ਵਿਸ਼ੇਸ਼ :ਕੇਂਦਰੀ ਬਜਟ 'ਚ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਾ ਮਿਲਣ 'ਤੇ ਪੱਲੇ ਪਈ ਨਿਰਾਸ਼ਾ
Ad Position 24