ਕਾਲਾ ਸੰਘਿਆਂ, 20 ਫਰਵਰੀ (ਬਲਜੀਤ ਸਿੰਘ ਸੰਘਾ)- ਸਥਾਨਕ ਸੰਤ ਹੀਰਾ ਦਾਸ ਕੰਨਿ੍ਹਆਂ ਮਹਾਂ ਵਿਦਿਆਲਿਆ ਵਿਖੇ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਾਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਡਾ. ਰਘਬੀਰ ਕੌਰ ਦੀ ਪੁਸਤਕ 'ਗ਼ਦਰੀ ਸੰਗਰਾਮਣ ਬੀਬੀ ਗੁਲਾਬ ਕੌਰ' ਲੋਕ ਅਰਪਣ ਕੀਤੀ ਗਈ ਜਿਸ ਵਿਚ ਮੁੱਖ ਬੁਲਾਰੇ ਸਨ ਡਾ. ਰਘਬੀਰ ਕੌਰ (ਸੇਵਾ ਮੁਕਤ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ) ਤੇ ਲਖਵੀਰ ਸਿੰਘ ਰਤਨਪਾਲ ਸਮਾਗਮ ਦੇ ਪ੍ਰੇਰਕ ਸਨ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਸੀਤਲ ਸਿੰਘ ਸੰਘਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਡਾਇਰੈਕਟਰ ਡਾ. ਰਾਮ ਮੂਰਤੀ, ਕਾਰਜਕਾਰੀ ਪਿ੍ੰਸੀਪਲ ਬਲਜਿੰਦਰ ਕੌਰ ਸਚਦੇਵਾ (ਕਾਲਜ), ਕਾਲਜੀਏਟ ਪਿ੍ੰਸੀਪਲ ਰਜਿੰਦਰ ਕੌਰ, ਪਬਲਿਕ ਸਕੂਲ ਦੇ ਪਿ੍ੰਸੀਪਲ ਮਿਸ ਕਰੁਣਾ ਕਟੋਚ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ | ਕਮੇਟੀ ਦੇ ਪ੍ਰਧਾਨ ਇੰਜ ਸੀਤਲ ਸਿੰਘ ਸੰਘਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਡਾਇਰੈਕਟਰ ਡਾ. ਰਾਮ ਮੂਰਤੀ ਨੇ ਡਾ. ਰਘਬੀਰ ਕੌਰ ਦੀ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਭੋਲਾ ਸਿੰਘ ਸੰਗਰਾਮੀ ਦੁਆਰਾ ਜੋਸ਼ੀਲੇ ਤੇ ਇਨਕਲਾਬੀ ਗੀਤ ਸੰਗੀਤ ਪੇਸ਼ ਕੀਤੇ ਗਏ | ਪਿ੍ੰਸੀਪਲ ਬਲਜਿੰਦਰ ਕੌਰ ਸਚਦੇਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਅੰਤ ਵਿਚ ਕਾਲਜ ਵੱਲੋਂ ਡਾ. ਰਘਬੀਰ ਕੌਰ ਤੇ ਭੋਲਾ ਸਿੰਘ ਸੰਗਰਾਮੀ ਨੂੰ ਸਨਮਾਨਿਤ ਕੀਤਾ ਗਿਆ | ਜਸਵਿੰਦਰ ਸਿੰਘ ਸੰਘਾ ਨੇ ਆਪਣੀ ਕਿਰਤ ਕਮਾਈ ਵਿਚੋਂ 5 ਹਜ਼ਾਰ ਰੁਪਏ ਕਾਲਜ ਨੂੰ ਦਾਨ ਕੀਤੇ | ਸਮਾਗਮ 'ਚ ਕੁਲਦੀਪ ਸਿੰਘ ਸੰਘਾ, ਕਮਲਦੀਪ ਸਿੰਘ ਸੰਘਾ, ਗੱਤਕਾ ਕੋਚ ਨਰਿੰਦਰ ਸਿੰਘ ਸੰਘਾ, ਸੁਰਿੰਦਰ ਸਿੰਘ ਗ਼ਦਰੀ, ਨੰਬਰਦਾਰ ਤੀਰਥ ਸਿੰਘ, ਮੁਨੀਸ਼ ਤਾਲਿਬ, ਸੁਖਜਿੰਦਰ ਸਿੰਘ ਸਕੂਲ ਤੇ ਕਾਲਜ ਦੇ ਸਟਾਫ਼ ਤੇ ਵਿਦਿਆਰਥਣਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਮੰਚ ਦਾ ਸੰਚਾਲਨ ਡਾ. ਰਾਮ ਮੂਰਤੀ ਨੇ ਬੜੀ ਖ਼ੂਬਸੂਰਤੀ ਨਾਲ ਕੀਤਾ |