15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗੁਰਦੁਆਰਾ ਪਵਿੱਤਰ ਵੇਈਾ ਸਾਹਿਬ ਪੁਲ ਹੁਸੈਨਪੁਰ ਵਿਖੇ ਸਾਲਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 21-02-2026
ਹੁਸੈਨਪੁਰ, 20 ਫ਼ਰਵਰੀ (ਤਰਲੋਚਨ ਸਿੰਘ ਸੋਢੀ)- ਗੁਰਦੁਆਰਾ ਪਵਿੱਤਰ ਵੇਈਾ ਸਾਹਿਬ ਵਿਖੇ ਨੇੜੇ ਪੁਲ ਹੁਸੈਨਪੁਰ-ਭੁਲਾਣਾ ਦੇ ਨਜ਼ਦੀਕ ਸਮੂਹ ਸੰਗਤਾਂ ਵੱਲੋਂ ਸਾਂਝੇ ਤੌਰ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਹੋਲੇ ਮਹੱਲੇ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਬਾਅਦ ਜਿੱਥੇ ਵੱਖ-ਵੱਖ ਕੀਰਤਨੀ ਜਥਿਆਂ, ਕਥਾ ਵਾਚਕਾਂ ਵੱਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਦਕਿ ਸ਼ਾਮ ਨੂੰ ਵਿਸ਼ੇਸ਼ ਤੌਰ ਤੇ ਘੋੜ ਦੌੜਾਂ ਵੀ ਕਰਵਾਈਆਂ ਗਈਆਂ ਜਿਸ ਵਿਚ ਜੇਤੂਆਂ ਨੂੰ ਮੁੱਖ ਸੇਵਾਦਾਰ ਬਾਬਾ ਸਵਰਨ ਸਿੰਘ ਤੇ ਜਥੇਦਾਰ ਰੇਸ਼ਮ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਤਰਲੋਕ ਸਿੰਘ ਖਿਆਲੇ ਵਾਲਿਆਂ ਤੋਂ ਇਲਾਵਾ ਅਨੇਕਾਂ ਸੰਤ ਮਹਾਂਪੁਰਸ਼ਾਂ ਵੱਲੋਂ ਸ਼ਿਰਕਤ ਕੀਤੀ ਗਈ | ਬਾਬਾ ਸੁਲੱਖਣ ਸਿੰਘ ਭਾਣੋ ਲੰਗਾ, ਬਾਬਾ ਪਿ੍ਤਪਾਲ ਸਿੰਘ, ਮਾਸਟਰ ਪ੍ਰੀਤਮ ਸਿੰਘ, ਬਾਬਾ ਦਿਆਲ ਸਿੰਘ, ਬਾਬਾ ਬਖ਼ਸ਼ੀਸ਼ ਸਿੰਘ ਰਾਣੀ ਵਲਾਹ ਤੇ ਕੁਲਦੀਪ ਸਿੰਘ ਦੇ ਢਾਡੀ ਦੇ ਜਥੇ ਵੱਲੋਂ ਵਾਰਾਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਅਮਰਜੀਤ ਸਿੰਘ ਮੰਗੀ, ਵੰਸ਼ਦੀਪ ਸਿੰਘ, ਮਹਿੰਦਰ ਸਿੰਘ ਹੰਝਰਾ, ਦਲਜੀਤ ਸਿੰਘ ਦੋਧੀ, ਬਲਵੀਰ ਸਿੰਘ, ਮੇਹਰ ਸਿੰਘ ਸੰਧਰ, ਨਿਸ਼ਾਨ ਸਿੰਘ ਖਾਲੂ, ਮਹਿੰਦਰ ਸਿੰਘ ਹੰਝਰਾ, ਕੇਵਲ ਸਿੰਘ ਫ਼ੌਜੀ ਬੂਲਪੁਰ, ਡਾ. ਪ੍ਰੀਤ ਸਿੰਘ ਬੂਲਪੁਰ, ਸੋਨੂੰ ਮਰੋਕ ਬੂਲਪੁਰ ਤੋਂ ਇਲਾਵਾ ਸੁਖੀਆ ਨੰਗਲ, ਭੁਲਾਣਾ, ਹੁਸੈਨਪੁਰ, ਕੋਠੇ ਕਾਲਾ ਸਿੰਘ, ਕੋਠੇ ਚੇਤਾ ਸਿੰਘ, ਖੈੜਾ ਦੋਨਾ, ਮੁਰਾਦਪੁਰ, ਸੰਧਰ, ਆਰ.ਸੀ.ਐਫ਼., ਮਿੱਠੜਾ, ਗਿਆਨ ਸਿੰਘ, ਬਾਬਾ ਦੀਪ ਸਿੰਘ ਨਗਰ ਦੀਆਂ ਸੰਗਤਾਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਸਪਾ ਆਗੂ ਜਗਤਾਰ ਸਿੰਘ ਬਿੱਟੂ ਹਲਕਾ ਇੰਚਾਰਜ ਨਿਯੁਕਤ <br/> ਅਗਲੀ ਖ਼ਬਰ ਡਾ. ਰਘਬੀਰ ਕੌਰ ਦੀ ਪੁਸਤਕ 'ਗ਼ਦਰੀ ਸੰਗਰਾਮਣ ਬੀਬੀ ਗੁਲਾਬ ਕੌਰ' ਲੋਕ ਅਰਪਣ
Ad Position 24