15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਸਪਾ ਆਗੂ ਜਗਤਾਰ ਸਿੰਘ ਬਿੱਟੂ ਹਲਕਾ ਇੰਚਾਰਜ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 21-02-2026
ਭੁਲੱਥ, 20 ਫਰਵਰੀ (ਮੇਹਰ ਚੰਦ ਸਿੱਧੂ)- ਸਬ-ਡਵੀਜ਼ਨ ਕਸਬਾ ਭੁਲੱਥ ਵਿਖੇ ਬਸਪਾ ਆਗੂ ਜਗਤਾਰ ਸਿੰਘ ਬਿੱਟੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਸਪਾ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਕਰਕੇ ਉਨ੍ਹਾਂ ਨੂੰ ਪਾਰਟੀ ਹਾਈ ਕਮਾਨ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ, ਰਣਧੀਰ ਸਿੰਘ ਬੈਨੀਪਾਲ ਇੰਚਾਰਜ ਚੰਡੀਗੜ੍ਹ, ਪ੍ਰਤਾਪ ਸਿੰਘ ਇੰਚਾਰਜ ਪੰਜਾਬ, ਡਾ. ਨਛੱਤਰ ਸਿੰਘ ਐਮ.ਐਲ.ਏ. ਨਵਾਂ ਸ਼ਹਿਰ, ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦੀ ਅਗਵਾਈ 'ਚ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ | ਹਲਕਾ ਇੰਚਾਰਜ ਭੁਲੱਥ ਜਗਤਾਰ ਸਿੰਘ ਬਿੱਟੂ ਨੇ ਕਿਹਾ ਕਿ ਉਹ ਧੰਨਵਾਦ ਕਰਦੇ ਹਨ ਤੀਰਥ ਸਿੰਘ ਰਾਜਪੁਰਾ ਇੰਚਾਰਜ ਪੰਜਾਬ, ਕੁਲਦੀਪ ਸਿੰਘ ਸਰਦੂਲਗੜ੍ਹ ਇੰਚਾਰਜ ਪੰਜਾਬ, ਗੁਰਨਾਮ ਸਿੰਘ ਚੌਧਰੀ ਜਨਰਲ ਸੈਕਟਰੀ ਪੰਜਾਬ, ਤਰਸੇਮ ਥਾਪਰ ਜਨਰਲ ਸੈਕਟਰੀ ਪੰਜਾਬ, ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸੈਕਟਰੀ ਪੰਜਾਬ, ਰਕੇਸ਼ ਕੁਮਾਰ ਦਾਤਾਰਪੁਰੀ ਸਕੱਤਰ ਪੰਜਾਬ, ਜਸਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਪ੍ਰਧਾਨ ਸੁਖਦੇਵ ਬੱਬੀ ਮਾਡਲ ਟਾਊਨ ਪ੍ਰਧਾਨ ਹਲਕਾ ਭੁਲੱਥ ਬਸਪਾ ਦਾ, ਜਿਨ੍ਹਾਂ ਵਲੋਂ ਸਮੇਂ-ਸਮੇਂ 'ਤੇ ਬਸਪਾ ਵਿਚ ਕੰਮ ਕਰਦਿਆਂ ਚੰਗੀ ਅਗਵਾਈ ਕੀਤੀ ਗਈ | ਹਲਕਾ ਇੰਚਾਰਜ ਜਗਤਾਰ ਸਿੰਘ ਬਿੱਟੂ ਨੇ ਕਿਹਾ ਕਿ ਹਲਕੇ ਅੰਦਰ ਪਾਰਟੀ ਗਤੀਵਿਧੀਆਂ ਤੇਜ਼ ਕੀਤੀਆਂ ਜਾਣਗੀਆਂ ਤੇ ਸਮਾਜ ਦੇ ਲੋਕਾਂ ਦੀ ਅਗਵਾਈ ਕਰਦਿਆਂ ਆਵਾਮ ਨੂੰ ਨਾਲ ਜੋੜਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕਾਲੇਵਾਲ ਵਿਖੇ ਮੋਮੀ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਪਵਿੱਤਰ ਵੇਈਾ ਸਾਹਿਬ ਪੁਲ ਹੁਸੈਨਪੁਰ ਵਿਖੇ ਸਾਲਾਨਾ ਸਮਾਗਮ ਕਰਵਾਇਆ <br/>
Ad Position 24