26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਬ ਡਵੀਜ਼ਨਲ ਹਸਪਤਾਲ ਭੁਲੱਥ ਵਿਖੇ ਲਗਾਇਆ ਮੈਡੀਕਲ ਤੇ ਹੈਲਥ ਚੈੱਕਅਪ ਕੈਂਪ <br/>

Ad Position 21
No active advertisement
ਅਜੀਤ ਡੈਸਕ 22-02-2026
ਭੁਲੱਥ, 21 ਫਰਵਰੀ (ਮਨਜੀਤ ਸਿੰਘ ਰਤਨ)-ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੇ ਸਨਮਾਨ, ਸਿਹਤ ਸੰਭਾਲ ਸਬੰਧੀ ਸੁਚੇਤ ਤੇ ਜਾਗਰੂਕ ਕਰਨ ਹਿਤ ਜ਼ਿਲ੍ਹਾ ਵਾਰ ਉਲੀਕੇ ਗਏ ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਭੁਲੱਥ ਮੈਡੀਕਲ ਤੇ ਹੈਲਥ ਚੈੱਕਅਪ ਕੈਪ ਲਗਾਇਆ ਗਿਆ | ਕੈਂਪ ਵਿੱਚ ਈ.ਐਨ.ਟੀ ਮਾਹਿਰ, ਅੱਖਾਂ ਦੇ ਮਾਹਿਰ, ਮੈਡੀਕਲ ਮਾਹਿਰ, ਹੱਡੀਆਂ ਦੇ ਮਾਹਿਰ, ਚਮੜੀ ਰੋਗਾਂ ਦੇ ਮਾਹਿਰ ਤੇ ਟੀ.ਬੀ. ਦੇ ਇਲਾਜ ਨਾਲ ਸੰਬੰਧਿਤ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਚੈੱਕ ਅਪ ਕੀਤਾ | ਕੈਂਪ ਵਿੱਚ ਚਮੜੀ ਦੇ ਮਾਹਿਰ ਡਾ. ਅਲਕਾ ਮਹਿਤਾ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨ੍ਹਾਂ ਦਾ ਹਸਪਤਾਲ ਪਹੁੰਚਣ ਤੇ ਡਾਕਟਰ ਹਰਜਿੰਦਰ ਸਿੰਘ ਐਸ.ਐਮ.ਓ. ਤੇ ਬਾਕੀ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਕੈਂਪ ਵਿੱਚ ਵਰਤਮਾਨ ਸਮੇਂ ਵਿੱਚ ਚੱਲ ਰਹੇ ਵਿੱਤੀ ਫਰਾਡਾਂ ਨੂੰ ਰੋਕਣ ਸੰਬੰਧੀ ਪੁਲਿਸ ਵਿਭਾਗ ਵੱਲੋਂ ਤੇ ਜ਼ਿਲ੍ਹਾ ਲੀਡ ਮੈਨੇਜਰ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਵੱਖ ਵੱਖ ਫਰਾਡਾਂ ਤੋਂ ਬਚਿਆ ਜਾ ਸਕੇ | ਕੈਂਪ ਵਿੱਚ ਹੀ ਲੋੜਵੰਦਾਂ ਤੇ ਯੋਗ ਲਾਭਪਾਤਰੀਆਂ ਦੀ ਬੁਢਾਪਾ ਪੈਨਸ਼ਨ ਤੇ ਸੀਨੀਅਰ ਸਿਟੀਜ਼ਨ ਕਾਰਡ ਬਣਾਉਣ ਲਈ ਵੀ ਸੁਵਿਧਾ ਕੇਂਦਰ ਦੇ ਕਰਮਚਾਰੀ ਮੌਜੂਦ ਰਹੇ | ਇਸ ਮੌਕੇ ਆਏ ਹੋਏ ਮੁੱਖ ਮਹਿਮਾਨ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਕਪੂਰਥਲਾ ਦੇ ਵਿਸ਼ੇਸ਼ ਸਹਿਯੋਗ ਸਦਕਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਪੂਰਥਲਾ ਵੱਲੋਂ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਡਾ. ਹਰਜਿੰਦਰ ਸਿੰਘ, ਡਾ. ਅੰਮਿ੍ਤ ਪਾਲ ਸਿੰਘ ਐਮ.ਡੀ. ਮੈਡੀਸਨ, ਡਾ. ਨੇਹਾ ਡੈਂਟਲ, ਡਾ. ਅਨੂਪ ਕੁਮਾਰ, ਡਾ. ਤੁਸ਼ਾਰ, ਡਾ. ਨਰਿੰਦਰ ਸਿੰਘ ਸਰਜਨ, ਡਾ. ਮੋਹਿਤ ਪਾਲ, ਡਾ. ਐਮੀ ਮੇਹਰ, ਕਿਰਨਦੀਪ ਕੌਰ ਫਾਰਸੀ ਅਫ਼ਸਰ, ਜਸਪਾਲ ਸਿੰਘ, ਗੁਰਜੀਤ ਸਿੰਘ, ਅਮਨਜੋਤ ਕੌਰ ਅਤੇ ਹੋਰ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਨੇ ਮੰਡ ਇਲਾਕੇ 'ਚ 50 ਏਕੜ ਨਵੇਂ ਪੱਧਰੇ ਖੇਤਾਂ 'ਚ ਮੱਕੀ ਦੀ ਬਿਜਾਈ ਸ਼ੁਰੂ ਕਰਵਾਈ <br/> ਅਗਲੀ ਖ਼ਬਰ ਪਿੰਡ ਬਾਮੂੰਵਾਲ 'ਚ ਧਾਰਮਿਕ ਸਮਾਗਮ 24 ਨੂੰ
Ad Position 24