26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਅੰਗਰੇਜ਼ੀ ਓਲੰਪਿਆਡ 2025–26 'ਚ ਰਚਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 22-02-2026
ਸੁਲਤਾਨਪੁਰ ਲੋਧੀ, 21 ਫਰਵਰੀ (ਨਰੇਸ਼ ਹੈਪੀ)- ਬਿ੍ਟਿਸ਼ ਵਿਕਟੋਰੀਆ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਅੰਗਰੇਜ਼ੀ ਓਲੰਪਿਆਡ 2025–26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਓਲੰਪਿਆਡ ਵਿੱਚ ਸਕੂਲ ਦੇ 11 ਵਿਦਿਆਰਥੀਆਂ ਨੇ ਸੋਨੇ ਦੇ ਤਗਮੇ ਜਿੱਤ ਕੇ ਮਹੱਤਵਪੂਰਨ ਸਫਲਤਾ ਹਾਸਲ ਕੀਤੀ | ਸੋਨੇ ਦੇ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਵਿੱਚ ਕਲਾਸ ਪਹਿਲੀ ਸਰਗੁਣ ਕੌਰ, ਕਲਾਸ ਤੀਜੀ ਦਸਮਪ੍ਰੀਤ ਸਿੰਘ, ਗੁਰਸਾਂਝ ਕੌਰ, ਸਹਿਜਜੀਤ ਸਿੰਘ, ਕਲਾਸ ਚੌਥੀ ਐਸ਼ਮੀਤ ਕੌਰ, ਅਵਨੀਤ ਕੌਰ, ਗਰਿਸ਼ਾ, ਮਨਰੀਤ ਟੁਰਨਾ, ਕਲਾਸ ਪੰਜਵੀਂ ਇਰਸ਼ੀਨ ਕੌਰ, ਹਰਸਿਰਤ ਕੌਰ, ਮਨਸਿਰਤ ਕੌਰ ਜੋਸਨ ਸ਼ਾਮਲ ਹਨ | ਇਨ੍ਹਾਂ ਵਿਚੋਂ ਤਿੰਨ ਹੋਣਹਾਰ ਵਿਦਿਆਰਥੀ ਗਰਿਸ਼ਾ, ਸਹਿਜਜੀਤ ਸਿੰਘ ਤੇ ਦਸਮਪ੍ਰੀਤ ਸਿੰਘ ਓਲੰਪਿਆਡ ਦੇ ਦੂਜੇ ਪੜਾਅ ਲੈਵਲ 2 ਲਈ ਵੀ ਚੁਣੇ ਗਏ, ਜੋ ਦੋਆਬਾ ਕਾਲਜ, ਜਲੰਧਰ ਵਿੱਚ ਆਯੋਜਿਤ ਕੀਤਾ ਗਿਆ | ਉੱਥੇ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਸਕੂਲ ਚੇਅਰਮੈਨ ਸ਼ਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਮਿਹਨਤ ਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਦਾ ਨਤੀਜਾ ਹੈ | ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉੱਚਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਪਿ੍ੰਸੀਪਲ ਸੁਨੀਤਾ ਸਭਰਵਾਲ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਸਾਰੇ ਸਕੂਲ ਪਰਿਵਾਰ ਲਈ ਮਾਣ ਅਤੇ ਪੇ੍ਰਰਨਾ ਦਾ ਸਰੋਤ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰੀਪੇਡ ਸਮਾਰਟ ਮੀਟਰ ਲਾਉਣ ਦਾ ਜਥੇਬੰਦੀ ਡੱਟ ਕੇ ਵਿਰੋਧ ਕਰੇਗੀ- ਜਸਬੀਰ ਸਿੰਘ ਲਿੱਟਾਂ <br/> ਅਗਲੀ ਖ਼ਬਰ ਸੰਤ ਸੀਚੇਵਾਲ ਨੇ ਮੰਡ ਇਲਾਕੇ 'ਚ 50 ਏਕੜ ਨਵੇਂ ਪੱਧਰੇ ਖੇਤਾਂ 'ਚ ਮੱਕੀ ਦੀ ਬਿਜਾਈ ਸ਼ੁਰੂ ਕਰਵਾਈ <br/>
Ad Position 24