29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਐਵਰਗਰੀਨ ਡੇ ਬੋਰਡਿੰਗ ਸਕੂਲ ਖੱਸਣ ਵਿਖੇ ਕਰਵਾਇਆ ਸਾਲਾਨਾ ਖੇਡ ਸਮਾਗਮ <br/>

Ad Position 21
No active advertisement
ਅਜੀਤ ਡੈਸਕ 22-02-2026
ਭੁਲੱਥ, 21 ਫਰਵਰੀ (ਮਨਜੀਤ ਸਿੰਘ ਰਤਨ)-ਐਵਰਗਰੀਨ ਡੇ ਬੋਰਡਿੰਗ ਸਕੂਲ ਖੱਸਣ ਵਿਖੇ ਹਰ ਸਾਲ ਦੀ ਤਰਾਂ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਕਰਵਾਈਆਂ ਗਈਆਂ ਖੇਡਾਂ ਵਿਚ ਸਲੋ ਮੋਸ਼ਨ ਸਾਈਕਿਲੰਗ, ਕਬੱਡੀ, ਖੋ-ਖੋ, ਵਾਲੀਬਾਲ, ਲੰਬੀ ਛਾਲ ਆਦਿ ਵਿਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਲੜਕੀਆਂ ਦੀ ਖੋ-ਖੋ ਦੀ ਟੀਮ ਵਿਚ ਪਾਰੁਲਪ੍ਰੀਤ ਕੌਰ, ਜੈਸਮੀਨ, ਸੁਖਮਨਦੀਪ ਕੌਰ, ਸਿਮਰਪ੍ਰੀਤ ਕੌਰ, ਰਾਜਵੀਰ ਕੌਰ ਆਦਿ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੰਬੀ ਛਾਲ ਵਿਚ ਅੰਮਿ੍ਤਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਗੁਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਲੜਕਿਆ ਦੀ ਖੋ-ਖੋ ਵਿਚ ਹਰਪ੍ਰੀਤ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੀ ਕਬੱਡੀ ਵਿਚ ਲਵਪ੍ਰੀਤ ਲਸ਼ਮੀ ਦੀ ਟੀਮ ਜੇਤੂ ਰਹੀ ਤੇ ਲੜਕਿਆਂ ਦੀ ਕਬੱਡੀ ਵਿਚ ਅਮਨਪ੍ਰੀਤ ਸਿੰਘ ਦੀ ਟੀਮ ਜੇਤੂ ਰਹੀ | ਲੜਕਿਆਂ ਦੀ ਵਾਲੀਬਾਲ ਦੀ ਖੇਡ ਵਿਚ ਏਕਮ ਪ੍ਰੀਤ ਸਿੰਘ ਤੇ ਗੁਰਕੀਰਤ ਸਿੰਘ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਛੋਟੀਆਂ ਜਮਾਤਾਂ ਦੇ ਬੱਚਿਆਂ ਨੇ ਵੀ ਵੱਖ-ਵੱਖ ਦੌੜਾਂ 'ਚ ਹਿੱਸਾ ਲਿਆ ਜਿਸ ਵਿਚ ਮਨਿੰਦਰ ਸਿੰਘ ਗਿੱਲ, ਅਭਿਜੋਤ ਸਿੰਘ, ਰਹਿਮਾਨ ਸਿੰਘ, ਮਨਪ੍ਰੀਤ ਕੌਰ, ਪ੍ਰਭਨੂਰ ਸਿੰਘ, ਜਸਕੀਰਤ ਸਿੰਘ, ਮਨਜੋਤ ਕੌਰ, ਗੁਰਨੂਰ ਸਿੰਘ ਤੇ ਗੁਰਕੀਰਤ ਸਿੰਘ ਪਹਿਲੇ ਸਥਾਨ 'ਤੇ ਰਹੇ | ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਚੇਅਰਮੈਨ ਬਲਵਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਸਤਵਿੰਦਰ ਸਿੰਘ ਤੇ ਸਮਾਜ ਸੇਵਕ ਲਖਬੀਰ ਸਿੰਘ ਕੰਗ ਨੇ ਕੀਤੀ | ਜਿਸ ਵਿਚ ਵਾਈਸ ਪਿ੍ੰਸੀਪਲ ਕਮਲਜੀਤ ਕੌਰ, ਹਰਜਿੰਦਰ ਕੌਰ, ਨਵਦੀਪ ਕੌਰ, ਤਾਨੀਆ, ਨੀਤੂ ਨਾਹਰ, ਅਮਨਦੀਪ ਕੌਰ ਤੇ ਅਨੀਤਾ ਸ਼ਰਮਾ ਆਦਿ ਅਧਿਆਪਕਾਂ ਨੇ ਹਿੱਸਾ ਲਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਵੱਲੋਂ ਬੱਚਿਆਂ ਨੂੰ ਵੱਧ ਚੜ੍ਹ ਕੇ ਖੇਡਾਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੇ ਦਫ਼ਤਰ 'ਚ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਹੋਈ ਮੀਟਿੰਗ <br/>
Ad Position 24