02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰੂ ਨਾਨਕ ਖ਼ਾਲਸਾ ਕਾਲਜ 'ਚ ਉਤਸ਼ਾਹ ਨਾਲ ਮਨਾਈ ਗਈ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ <br/>

Ad Position 21
No active advertisement
ਅਜੀਤ ਡੈਸਕ 23-02-2026
ਸੁਲਤਾਨਪੁਰ ਲੋਧੀ, 22 ਫਰਵਰੀ (ਨਰੇਸ਼ ਹੈਪੀ, ਥਿੰਦ)- ਗੁਰੂ ਨਾਨਕ ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿੱਚ ਸਾਲਾਨਾ 2 ਰੋਜ਼ਾ ਐਥਲੈਟਿਕ ਮੀਟ 2025 -26 ਫਿਜ਼ੀਕਲ ਐਜੂਕੇਸ਼ਨ ਦੇ ਪ੍ਰੋ. ਹਰਜਾਪ ਸਿੰਘ ਦੇਖ ਰੇਖ ਹੇਠ ਬੇਮਿਸਾਲ ਉਤਸ਼ਾਹ, ਅਨੁਸ਼ਾਸਨ ਤੇ ਖੇਡ ਭਾਵਨਾ ਨਾਲ ਕਰਵਾਈ ਗਈ | ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ ਦੀ ਰਹਿਨੁਮਾਈ ਤੇ ਉਨ੍ਹਾਂ ਦੀ ਸਮੁੱਚੀ ਅਗਵਾਈ ਸਦਕਾ ਇਹ ਸਮਾਗਮ ਯਾਦਗਾਰ ਬਣ ਗਿਆ | ਕਾਲਜ ਪਿ੍ੰਸੀਪਲ ਪ੍ਰੋ.ਜਸਬੀਰ ਕੌਰ ਵੱਲੋਂ ਮੁੱਖ ਮਹਿਮਾਨ ਇੰਜ. ਸਵਰਨ ਸਿੰਘ, ਸਰਦਾਰਨੀ ਗੁਰਪ੍ਰੀਤ ਕੌਰ ਮੈਂਬਰ ਐਸ.ਜੀ.ਪੀ.ਸੀ., ਕਾਲਜ ਦੇ ਡਾਇਰੈਕਟਰ ਇੰਜ. ਨਿਮਰਤਾ ਕੌਰ, ਇੰਜ. ਹਰਨਿਆਮਤ ਕੌਰ, ਬਲਜੀਤ ਸਿੰਘ ਬਾਜਵਾ, ਨਵਦੀਪ ਕੌਰ, ਨੰਦ ਸਿੰਘ ਬਿਧੀਪੁਰ, ਮਹਿੰਦਰ ਸਿੰਘ ਦਾ ਸਵਾਗਤ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ | ਖੇਡ ਮੇਲੇ ਦੌਰਾਨ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਲੈਮਨ-ਸਪੂਨ ਰੇਸ, ਸੈਕ ਰੇਸ, ਲੰਬੀ ਛਾਲ, ਸ਼ਾਟ ਪੁਟ (ਗੋਲਾ ਸੁੱਟਣਾ), ਜੈਵਲਿਨ ਥਰੋ ਅਤੇ ਰੱਸਾਕਸ਼ੀ ਵਰਗੇ ਰੋਮਾਂਚਕ ਮੁਕਾਬਲੇ ਕਰਵਾਏ ਗਏ | ਲਗਭਗ ਸਾਰੇ ਮੁਕਾਬਲਿਆਂ ਵਿੱਚ ਬੀ.ਏ. (ਆਰਟਸ) ਵਿਭਾਗ ਨੇ ਸ਼ਾਨਦਾਰ ਦਬਦਬਾ ਬਣਾਇਆ | ਸਪੋਰਟਸ ਮੀਟ ਦੇ ਪਹਿਲੇ ਦਿਨ ਇੱਕ ਕਿ੍ਕਟ ਮੈਚ ਕਰਵਾਇਆ ਗਿਆ ਜਿਸ ਵਿੱਚ ਆਰਟਸ ਤੇ ਆਈ.ਟੀ. ਵਿਭਾਗ ਜੇਤੂ ਰਿਹਾ ਜਦਕਿ ਕਾਮਰਸ ਵਿਭਾਗ ਦੂਜੇ ਸਥਾਨ 'ਤੇ ਰਿਹਾ | ਲੜਕਿਆਂ ਦੀ 100 ਮੀਟਰ ਦੌੜ, 200 ਮੀਟਰ ਦੌੜ ਤੇ 400 ਮੀਟਰ ਦੌੜ ਵਿੱਚ ਬੀ.ਏ. (ਆਰਟਸ) ਵਿਭਾਗ ਨੇ ਪਹਿਲੇ, ਦੂਜੇ ਅਤੇ ਤੀਜੇ ਤਿੰਨਾਂ ਸਥਾਨਾਂ 'ਤੇ ਕਬਜ਼ਾ ਕੀਤਾ | ਲੜਕੀਆਂ ਦੇ ਗੋਲਾ ਸੁੱਟਣ ਦੇ ਮੁਕਾਬਲਿਆਂ ਵਿੱਚ ਆਈ.ਟੀ ਵਿਭਾਗ ਨੇ ਪਹਿਲਾ, ਆਰਟਸ ਵਿਭਾਗ ਨੇ ਦੂਜਾ ਤੇ ਤੀਜਾ ਸਥਾਨ ਆਈ.ਟੀ ਅਤੇ ਆਰਟਸ ਵਿਭਾਗ ਨੇ ਸਾਂਝੇ ਤੌਰ 'ਤੇ ਹਾਸਲ ਕੀਤਾ | ਸਮੁੱਚੇ ਰੂਪ ਵਿੱਚ ਇਹਨਾਂ ਮੁਕਾਬਲਿਆਂ ਵਿੱਚ ਬੀ.ਏ. (ਆਰਟਸ) ਵਿਭਾਗ ਦੀ ਝੰਡੀ ਰਹੀ | ਜੇਤੂ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਿਆਂ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਸਪੋਰਟਸ ਮੀਟ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕਾਲਜ ਦੇ ਪ੍ਰਧਾਨ ਇੰਜ: ਸਵਰਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸਰਗਰਮ ਰਹਿਣ ਤੇ ਮਿਹਨਤ ਤੇ ਟੀਮ ਵਰਕ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਅਥਲੈਟਿਕ ਮੀਟ ਵਿੱਚ ਲੜਕਿਆਂ ਵਿਚੋਂ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਮੋਹਿਤ ਨੇ ਪੰਜ ਗੋਲਡ ਮੈਡਲ ਤੇ ਇੱਕ ਸਿਲਵਰ ਮੈਡਲ ਨਾਲ ਬੈੱਸਟ ਪਲੇਅਰ ਦਾ ਖ਼ਿਤਾਬ ਜਿੱਤਿਆ, ਇੰਝ ਹੀ ਲੜਕੀਆਂ ਵਿਚੋਂ ਸੁਮਨਦੀਪ ਕੌਰ ਬੀ.ਸੀ.ਏ. ਭਾਗ ਦੂਜਾ ਦੀ ਵਿਦਿਆਰਥਣ ਨੇ ਦੋ ਗੋਲਡ ਮੈਡਲ ਨਾਲ ਬੈੱਸਟ ਫੀਮੇਲ ਪਲੇਅਰ ਦਾ ਖ਼ਿਤਾਬ ਹਾਸਲ ਕੀਤਾ | ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਸਰੀਰਕ ਸਿੱਖਿਆ ਵਿਭਾਗ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ ਤੇ ਤਰੁਣ ਕੁਮਾਰ ਸੁਲਤਾਨਪੁਰ ਲੋਧੀ ਨੂੰ ਮਹਿਮਾਨ ਨਿਵਾਜੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਪ੍ਰੋ.ਅਰਸ਼ਪ੍ਰੀਤ ਕੌਰ ਤੇ ਪ੍ਰੋ. ਰਿਸ਼ੂ ਬਾਲਾ ਦੁਆਰਾ ਕੀਤਾ ਗਿਆ | ਇਸ ਮੌਕੇ ਕਾਲਜ ਦੇ ਲੜਕੀਆਂ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸੁਖਪਾਲ ਸਿੰਘ, ਡਾ. ਮਨੀ ਛਾਬੜਾ ਮੁਖੀ ਕਾਮਰਸ ਵਿਭਾਗ, ਪ੍ਰੋ. ਰਾਜਦੀਪ ਕੌਰ ਜੋਸਨ ਮੁਖੀ ਪੰਜਾਬੀ ਤੇ ਆਰਟਸ ਵਿਭਾਗ, ਪ੍ਰੋ.ਰਾਜਪ੍ਰੀਤ ਕੌਰ ਮੁਖੀ ਕੰਪਿਊਟਰ ਵਿਭਾਗ ਪ੍ਰੋ. ਗੁਰਪ੍ਰੀਤ ਕੌਰ ਮੁਖੀ ਸੰਗੀਤ ਵਿਭਾਗ, ਪ੍ਰੋ. ਜੁਗਰਾਜ ਸਿੰਘ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ: ਸਰਬਜੀਤ ਕੌਰ, ਪ੍ਰੋ ਜਸਵੀਰ ਕੌਰ, ਪ੍ਰੋ ਹਰਦੀਸ਼ ਕੌਰ, ਪ੍ਰੋ. ਕੋਮਲਪ੍ਰੀਤ ਕੌਰ, ਪ੍ਰੋ.ਇਸ਼ਿਤਾ ਸ਼ਰਮਾ, ਪ੍ਰੋ. ਨਿਵਿਆ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਹਰਿੰਦਰ ਕੌਰ, ਪ੍ਰੋ.ਪ੍ਰਵੀਨ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ.ਅਮਨਪ੍ਰੀਤ ਕੌਰ, ਡਾ. ਸੁਖਵਿੰਦਰ ਸਿੰਘ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਰਮਨ, ਮੈਡਮ ਰਾਜਕੁਮਾਰੀ, ਸ਼ਰਨਜੀਤ ਕੌਰ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ 19ਵਾਂ ਖੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਮੁਹੱਲਾ ਕੇਸਰੀ ਬਾਗ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24