02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਕੈਂਪ ਦਾ ਉਦਘਾਟਨ <br/> ਏਮਜ਼ ਬਠਿੰਡਾ ਦੀ ਟੀਮ ਵਲੋਂ ਮੈਰੀਪੁਰ ਵਿਖੇ ਮੁਫ਼ਤ ਡਾਕਟਰੀ ਜਾਂਚ ਕੈਂਪ <br/>

Ad Position 21
No active advertisement
ਕੈਂਪ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਧਰਮ ਸਿੰਘ ਖਿੰਡਾ, ਬੀਬੀ ਸੁਰਜੀਤ ਕੌਰ ਖਿੰਡਾ, ਡਾ. ਕਵਲਜੀਤ ਸਿੰਘ ਕੌੜਾ, ਡਾ. ਸੰਦੀਪ ਸਿੰਘ ਕੌੜਾ ਅਤੇ ਹੋਰ | (ਸੱਜੇ) ਕੈਂਪ ਦੌਰਾਨ ਡਾਕਟਰਾਂ ਨੂੰ ਸਨਮਾਨਿਤ ਕਰਦੇ ਹੋਏ ਸੈਸ਼ਨ ਜੱਜ ਜਗਦੀਪ ਸਿੰਘ ਮਹਿਰੋਕ, ਧਰਮ ਸਿੰਘ ਖਿੰਡਾ, ਡਾ. ਸੰਦੀਪ ਸਿੰਘ, ਡਾ. ਕੰਵਲਜੀਤ ਸਿੰਘ, ਬਲਜਿੰਦਰ ਸਿੰਘ ਧੰਜੂ ਤੇ ਹੋਰ | ਤਸਵੀਰ: ਦਿਲਬਾਗ ਸਿੰਘ ਝੰਡ <br/> 23-02-2026
ਡਡਵਿੰਡੀ, 22 ਫਰਵਰੀ (ਦਿਲਬਾਗ ਸਿੰਘ ਝੰਡ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੈਰੀਪੁਰ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਬਠਿੰਡਾ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਏਮਜ਼ ਦੇ ਡਾਇਰੈਕਟਰ ਪ੍ਰੋ. ਰਤਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁਫ਼ਤ ਡਾਕਟਰੀ ਜਾਂਚ ਦਾ ਕੈਂਪ ਲਗਾਇਆ ਗਿਆ | ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਤੇ ਉੱਘੇ ਸਮਾਜ ਸੇਵਕ ਧਰਮ ਸਿੰਘ ਖਿੰਡਾ ਯੂ. ਐੱਸ. ਏ., ਉਨ੍ਹਾਂ ਪਤਨੀ ਬੀਬੀ ਸੁਰਜੀਤ ਕੌਰ ਖਿੰਡਾ ਯੂ.ਐਸ.ਏ., ਪੁੱਤਰ ਅਮਰਿੰਦਰ ਸਿੰਘ ਯੂ.ਐਸ.ਏ., ਨੂੰ ਹ ਮਨਬੀਰ ਕੌਰ ਯੂ.ਐਸ.ਏ. ਤੇ ਪੋਤੀ ਇਮਾਨ ਕੌਰ ਯੂ.ਐਸ.ਏ. ਵੱਲੋਂ ਕੰਬੋਜ ਫਾਉਂਡੇਸ਼ਨ ਪੰਜਾਬ ਦੇ ਸਹਿਯੋਗ ਨਾਲ ਲਗਾਏ ਗਏ ਇਸ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਧਰਮ ਸਿੰਘ ਖਿੰਡਾ, ਬੀਬੀ ਸੁਰਜੀਤ ਕੌਰ ਖਿੰਡਾ ਤੇ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਦੇ ਫਾਊਾਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਵੱਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ | ਕੈਂਪ ਦੌਰਾਨ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਦੇ ਯੂਰੋਲੋਜੀ ਐਂਡ ਕਿਡਨੀ ਟਰਾਂਸਪਲਾਂਟੇਸ਼ਨ ਵਿਭਾਗ ਦੇ ਮੁਖੀ ਡਾ. ਕਵਲਜੀਤ ਸਿੰਘ ਕੌੜਾ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਯੂਰੋਲੋਜੀ, ਮੈਡੀਸਨ, ਚਮੜੀ ਤੇ ਦੰਦਾਂ ਸਬੰਧੀ ਰੋਗਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ | ਸੈਂਕੜੇ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ, ਸ਼ੂਗਰ ਤੇ ਹੋਰ ਆਮ ਬਿਮਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਪਿੰਡ ਪੱਧਰ 'ਤੇ ਲਗਾਏ ਜਾ ਰਹੇ ਅਜਿਹੇ ਮੈਡੀਕਲ ਕੈਂਪ ਲੋਕਾਂ ਲਈ ਬਹੁਤ ਲਾਭਦਾਇਕ ਹਨ ਕਿਉਂਕਿ ਦੂਰ ਦੁਰਾਡੇ ਇਲਾਕਿਆਂ ਦੇ ਲੋਕਾਂ ਨੂੰ ਸ਼ਹਿਰਾਂ ਵਿਚਲੇ ਵੱਡੇ ਹਸਪਤਾਲਾਂ ਵਾਲੀਆਂ ਸਹੂਲਤਾਂ ਪਿੰਡ ਪੱਧਰ ਤੱਕ ਪ੍ਰਦਾਨ ਕੀਤੀਆਂ ਜਾਣੀਆਂ ਬਹੁਤ ਵੱਡੀ ਗੱਲ ਹੈ | ਉਨ੍ਹਾਂ ਕੈਂਪ ਦੇ ਪ੍ਰਬੰਧਕ ਧਰਮ ਸਿੰਘ ਖਿੰਡਾ, ਬੀਬੀ ਸੁਰਜੀਤ ਕੌਰ ਖਿੰਡਾ, ਕੰਬੋਜ ਫਾਊਾਡੇਸ਼ਨ ਪੰਜਾਬ ਅਤੇ ਡਾਕਟਰੀ ਟੀਮ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ | ਅੰਤ ਵਿਚ ਧਰਮ ਸਿੰਘ ਖਿੰਡਾ ਨੇ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ੈਸ਼ਨ ਜੱਜ ਜਗਦੀਪ ਸਿੰਘ ਮਹਿਰੋਕ, ਧਰਮ ਸਿੰਘ ਖਿੰਡਾ ਯੂ.ਐਸ.ਏ., ਬੀਬੀ ਸੁਰਜੀਤ ਕੌਰ ਖਿੰਡਾ ਯੂ.ਐਸ.ਏ., ਮਾਨ ਸਿੰਘ ਧੰਮ, ਅਜਮੇਰ ਸਿੰਘ ਰਾਣਾ ਖਿੰਡਾ, ਬਲਜਿੰਦਰ ਸਿੰਘ ਸੁਲਤਾਨਪੁਰ ਲੋਧੀ, ਜੱਥੇ. ਭਗਵਾਨ ਸਿੰਘ, ਤੇਜਵੰਤ ਸਿੰਘ, ਗੁਲਜ਼ਾਰ ਸਿੰਘ, ਸਰਪੰਚ ਹਰਮਨਜੋਤ ਸਿੰਘ, ਪਾਲ ਸਿੰਘ ਮੈਰੀਪੁਰ, ਪਾਲ ਸਿੰਘ ਡਡਵਿੰਡੀ, ਸਰਪੰਚ ਸਰਬਜੀਤ ਸਿੰਘ ਤੇ ਪਰਮਿੰਦਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਏਮਜ਼ ਬਠਿੰਡਾ ਦੀ ਟੀਮ ਵਲੋਂ ਮੈਰੀਪੁਰ ਵਿਖੇ ਮੁਫ਼ਤ ਡਾਕਟਰੀ ਜਾਂਚ ਕੈਂਪ <br/> ਅਗਲੀ ਖ਼ਬਰ ਸੁਲਤਾਨਪੁਰ ਰੂਰਲ ਦੀਆਂ ਸੜਕਾਂ 'ਤੇ ਸੀਵਰੇਜ ਦੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ
Ad Position 24