02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੁਲਤਾਨਪੁਰ ਰੂਰਲ ਦੀਆਂ ਸੜਕਾਂ 'ਤੇ ਸੀਵਰੇਜ ਦੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 23-02-2026
ਸੁਲਤਾਨਪੁਰ ਲੋਧੀ, 22 ਫਰਵਰੀ (ਨਰੇਸ਼ ਹੈਪੀ)- ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸ਼ਹਿਰ ਅੰਦਰ ਸੜਕਾਂ ਦੀ ਹਾਲਤ ਮਾੜੀ ਹੈ ਉੱਥੇ ਕਈ ਥਾਵਾਂ 'ਤੇ ਸੀਵਰੇਜ ਬੰਦ ਪਿਆ ਹੈ | ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਪਿੰਡ ਸੁਲਤਾਨਪੁਰ ਰੂਰਲ ਵਿਚੋਂ ਦੀ ਬਾਈਪਾਸ ਜੋ ਲੰਘ ਰਿਹਾ ਹੈ, ਉਹ ਬੰਦ ਸੀਵਰੇਜ ਹੋਣ ਕਰਕੇ ਲੱਖਾਂ ਰੁਪਏ ਦੀ ਬਣੀ ਸੜਕ ਟੁੱਟਣ ਦੇ ਕਿਨਾਰੇ ਪਹੁੰਚ ਚੁੱਕੀ ਹੋਈ ਹੈ ਪਰ ਸੜਕ ਨਿਰਮਾਣ ਵਿਭਾਗ ਦਾ ਉਸ ਵੱਲ ਕੋਈ ਧਿਆਨ ਨਹੀਂ ਹੈ | ਸ਼ਤਾਬਦੀ ਸਮਾਗਮਾਂ ਦੌਰਾਨ ਬਣੀ ਸੜਕ ਹੁਣ ਟੁੱਟਣ ਦੇ ਕਿਨਾਰੇ ਹੈ | ਗੰਦਗੀ ਦੇ ਲੱਗੇ ਢੇਰਾਂ ਤੇ ਸੀਵਰੇਜ ਦਾ ਗੰਦਾ ਪਾਣੀ ਵੇਖ ਕੇ ਸੰਗਤ ਦੇ ਮਨਾਂ ਨੂੰ ਵੀ ਭਾਰੀ ਠੇਸ ਪੁੱਜਦੀ ਹੈ ਕਿਉਂਕਿ ਨਜ਼ਦੀਕ ਰੇਲਵੇ ਸਟੇਸ਼ਨ ਹੋਣ ਕਰਕੇ ਰੋਜ਼ਾਨਾ ਵੱਡੀ ਤਾਦਾਦ ਵਿੱਚ ਸੰਗਤ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ | ਦੂਜੇ ਪਾਸੇ ਸਕੂਲ ਆਉਣ ਵਾਲੇ ਬੱਚਿਆਂ ਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬੰਦ ਦੀ ਸਮੱਸਿਆ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ | ਜਥੇਦਾਰ ਮਹਿੰਦਰ ਸਿੰਘ ਆਹਲੀ ਸਾਬਕਾ ਸਕੱਤਰ ਐੱਸ.ਜੀ.ਪੀ.ਸੀ. ਨੇ ਕਿਹਾ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਸਾਫ਼ ਸਫ਼ਾਈ ਦੀ ਬਹੁਤ ਹੀ ਮਾੜੀ ਮਾੜੀ ਹਾਲਤ ਹੈ | ਜਗਪਾਲ ਸਿੰਘ ਚੀਮਾ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਪਿੰਡ ਸੁਲਤਾਨਪੁਰ ਰੂਰਲ ਵਿਖੇ ਬੰਦ ਸੀਵਰੇਜ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ 'ਤੇ ਫਿਰ ਰਿਹਾ ਹੈ ਤੇ ਉੱਥੇ ਹੀ ਦੂਰ-ਦੂਰ ਤੋਂ ਜੋ ਸੰਗਤ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ, ਉਨ੍ਹਾਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੰਦ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਕੇ ਸੜਕ ਨੂੰ ਟੁੱਟਣ ਤੋਂ ਬਚਾਇਆ ਜਾਵੇ | ਇਸ ਸਬੰਧ 'ਚ ਧਰਮਪਾਲ ਮੁੱਛ ਪ੍ਰਧਾਨ, ਸੁਰਜਨ ਸਿੰਘ, ਸੁਰਿੰਦਰ ਸਿੰਘ ਛਿੰਦਾ ਪ੍ਰਧਾਨ ਸੋਸ਼ਲ ਵੈੱਲਫੇਅਰ ਕਮੇਟੀ ਤੇ ਹੋਰ ਸੰਗਤਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਜਲਦੀ ਤੋਂ ਜਲਦੀ ਕਰਵਾਈ ਜਾਵੇ | ਇਸ ਸੰਬੰਧੀ ਕਿਸਾਨ ਨੇਤਾ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਹੈ ਕਿ ਸਾਰੇ ਸ਼ਹਿਰ ਵਿੱਚ ਸੀਵਰੇਜ ਦੇ ਨਾਂਅ 'ਤੇ ਪੁੱਟ ਪਟਈਆ ਕੀਤਾ ਹੋਇਆ ਹੈ, ਲੋਕਾਂ ਦਾ ਜੀਣਾ ਮੁਹਾਲ ਹੋਇਆ ਹੈ | ਥਾਂ-ਥਾਂ ਪਾਣੀ ਵਾਲੇ ਪੀਣ ਦੀ ਸਮੱਸਿਆ ਤੇ ਸੀਵਰੇਜ ਜਾਮ ਵੇਖਣ ਨੂੰ ਮਿਲਦਾ ਹੈ | ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲ ਮੈਂਬਰ ਐਸ.ਜੀ.ਪੀ.ਸੀ. ਨੇ ਕਿਹਾ ਹੈ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਕੰਮ ਦੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਸੰਗਤ ਡੱਲਾ ਸਾਹਿਬ ਤੋਂ ਦਰਸ਼ਨ ਕਰਨ ਉਪਰੰਤ ਸੁਲਤਾਨਪੁਰ ਲੋਧੀ ਵੱਲ ਨੂੰ ਆਉਂਦੀ ਹੈ ਤਾਂ ਉਹ ਪਿੰਡ ਸੁਲਤਾਨਪੁਰ ਰੂਰਲ ਵਿੱਚ ਦੀ ਹੀ ਲੰਘਦੀ ਹੈ ਪਰ ਉੱਥੇ ਸੜਕ 'ਤੇ ਸੀਵਰੇਜ ਦਾ ਪਾਣੀ ਹੋਣ ਕਰਕੇ ਸੰਗਤ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਕੇ ਸੜਕ 'ਤੇ ਫਿਰਦੇ ਗੰਦੇ ਪਾਣੀ ਨੂੰ ਸਾਫ਼ ਕੀਤਾ ਜਾਵੇ | ਇਸ ਸਬੰਧ ਵਿੱਚ ਪਿੰਡ ਸੁਲਤਾਨਪੁਰ ਰੂਰਲ ਦੇ ਸਰਪੰਚ ਤਿਲਕ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਕੁਝ ਸਮੇਂ ਪਹਿਲਾਂ ਗਲੀ ਬਣਾਈ ਗਈ ਸੀ ਤੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਗਿਆ ਸੀ ਪਰ ਕੁਝ ਘਰ ਮੱਝਾਂ ਦਾ ਗੋਹਾ 'ਚ ਸੁੱਟ ਰਹੇ ਹਨ ਅਤੇ ਬਾਰ-ਬਾਰ ਕਹਿਣ 'ਤੇ ਵੀ ਬਾਜ਼ ਨਹੀਂ ਆ ਰਹੇ ਜਿਸ ਕਾਰਨ ਇਸ ਸਮੱਸਿਆ ਪੈਦਾ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਵਾਸਤੇ ਲਿਖਿਆ ਜਾ ਰਿਹਾ ਹੈ ਅਤੇ ਇਸ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਕੈਂਪ ਦਾ ਉਦਘਾਟਨ <br/> ਏਮਜ਼ ਬਠਿੰਡਾ ਦੀ ਟੀਮ ਵਲੋਂ ਮੈਰੀਪੁਰ ਵਿਖੇ ਮੁਫ... ਅਗਲੀ ਖ਼ਬਰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਕੌਮ ਦੀ ਚੜ੍ਹਦੀ ਕਲ੍ਹਾ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਪ੍ਰੋਗਰਾਮ-ਆਗੂ <br/>
Ad Position 24