03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼ਿਵ ਮੰਦਰ ਚੌੜਾ ਖੂਹ ਵਿਖੇ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-02-2026
ਸੁਲਤਾਨਪੁਰ ਲੋਧੀ, 22 ਫਰਵਰੀ (ਨਰੇਸ਼ ਹੈਪੀ)- ਸ਼ਿਵ ਮੰਦਿਰ ਚੌੜਾ ਖੂਹ ਵਿਖੇ ਪ੍ਰਧਾਨ ਰਾਕੇਸ਼ ਨੀਟੂ ਦੀ ਅਗਵਾਈ ਹੇਠ ਮਹਾਂ ਸ਼ਿਵਰਾਤਰੀ ਮੌਕੇ ਕਰਵਾਏ ਧਾਰਮਿਕ ਸਮਾਗਮ ਸ਼ਰਧਾ ਤੇ ਸੇਵਾ ਭਾਵਨਾ ਨਾਲ ਸਮਾਪਤ ਹੋਇਆ | ਸਮਾਗਮ 'ਚ ਵੱਖ-ਵੱਖ ਸ਼ਖ਼ਸੀਅਤਾਂ ਤੇ ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ ਨੇ ਹਾਜ਼ਰੀ ਲਗਵਾਈ ਤੇ ਪ੍ਰਧਾਨ ਨੀਟੂ ਵੱਲੋਂ ਹਰ ਸਾਲ ਕਰਵਾਏ ਜਾ ਰਹੇ ਮਹਾਂ ਸ਼ਿਵਰਾਤਰੀ ਦੇ ਸਮਾਗਮ ਦੀ ਸ਼ਲਾਘਾ ਕੀਤੀ | ਪ੍ਰਸਿੱਧ ਭਜਨ ਗਾਇਕ ਪ੍ਰਦੀਪ ਕੰਡਾ, ਸੁਰਿੰਦਰ ਸ਼ਿੰਦਾ, ਰਾਣਾ ਪ੍ਰਤਾਪ ਨੇ ਸ਼ਿਵ ਭਜਨਾਂ ਦੀ ਝੜੀ ਲਾਈ | ਸ਼ਿਵ ਵਿਆਹ ਨਾਲ ਸੁੰਦਰ ਝਾਕੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ | ਪੰਡਿਤ ਲਛਮਣ ਪ੍ਰਸਾਦ ਵੱਲੋਂ ਸ਼ਿਵ ਆਰਤੀ ਕਰਕੇ ਸਮਾਗਮ ਦੀ ਸਮਾਪਤੀ ਕੀਤੀ ਗਈ | ਇਸ ਮੌਕੇ ਪ੍ਰਧਾਨ ਰਕੇਸ਼ ਨੀਟੂ, ਖ਼ਜ਼ਾਨਚੀ ਡਿੰਪਲ ਟੰਡਨ, ਅਸ਼ੋਕ ਕਨੌਜੀਆ, ਗੁਰਦੀਪ ਸਿੰਘ, ਪ੍ਰਮੁੱਖ ਰੰਗ ਮੰਚ ਆਰਟਿਸਟ ਸੋਮਕਾਂਤੀ, ਪ੍ਰਦੀਪ ਕੰਡਾ, ਦਵਿੰਦਰ ਭਗਤ, ਰਾਜ ਕੁਮਾਰ ਰਾਜੂ, ਕੁਲਭੂਸ਼ਣ ਸ਼ਰਮਾ, ਸੁਨੀਤਾ ਦੇਵਾ, ਜਗੀਰ ਸਿੰਘ ਜਗੀਰਾ, ਬਾਬਾ ਬਲੌਰੀ ਨਾਥ, ਨਰਿੰਦਰ ਨਿੰਦੀ, ਸੁਰਿੰਦਰ ਸ਼ਿੰਦਾ, ਕੇਵਲ ਕਿ੍ਸ਼ਨ ਵਧਵਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਵਰਗਰੀਨ ਡੇ ਬੋਰਡਿੰਗ ਸਕੂਲ ਖੱਸਣ ਵਿਖੇ ਕਰਵਾਇਆ ਸਾਲਾਨਾ ਖੇਡ ਸਮਾਗਮ <br/> ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਭੁਲੱਥ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ <br/>
Ad Position 24