ਸੁਲਤਾਨਪੁਰ ਲੋਧੀ, 23 ਫਰਵਰੀ (ਨਰੇਸ਼ ਹੈਪੀ)-ਨੰਬਰਦਾਰ ਯੂਨੀਅਨ ਨੰਬਰ 643 ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਸਮੂਹ ਨੰਬਰਦਾਰਾਂ ਨੂੰ ਮਾਣ ਭੱਤਾ ਦੇਣ ਤੇ ਡੀ.ਸੀ. ਕਪੂਰਥਲਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਨਾਲ ਹੀ ਤਹਿਸੀਲ ਪੱਧਰ 'ਤੇ ਤਹਿਸੀਲਦਾਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੌਰਵ ਬਾਂਸਲ, ਬਿੱਲ ਕਲਰਕ ਅਮਨ ਸ਼ਰਮਾ ਤੇ ਸੌਰਭ ਕੁਮਾਰ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਇਹ ਮਾਣਭੱਤਾ ਬੜੇ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ ਪਰ ਨੰਬਰਦਾਰਾਂ ਦੀ ਪੁਰਜ਼ੋਰ ਮੰਗ ਨੂੰ ਵੇਖਦਿਆਂ ਅੱਜ ਡੀ.ਸੀ. ਕਪੂਰਥਲਾ ਵਲੋਂ ਮਾਣ ਭੱਤਾ ਜਾਰੀ ਕੀਤਾ ਗਿਆ | ਇਸ ਮੌਕੇ ਨੰਬਰਦਾਰ ਮੰਗਲ ਸਿੰਘ, ਅਮਰਜੀਤ ਸਿੰਘ ਫ਼ੌਜੀ ਕਲੋਨੀ, ਕੁਲਦੀਪ ਸਿੰਘ ਸਾਂਗਰਾ, ਨਿਰਮਲ ਸਿੰਘ ਸ਼ੇਖਮਾਂਗਾ, ਲਖਵਿੰਦਰ ਸਿੰਘ ਆਹਲੀ ਕਲਾਂ, ਸੁਖਦੇਵ ਸਿੰਘ ਕਬੀਰਪੁਰ, ਗੁਰਪ੍ਰੀਤ ਸਿੰਘ ਚੱਕਾ, ਜੋਬਨਪ੍ਰੀਤ ਹਾਜੀਪੁਰ, ਹਰਜੀਤ ਸਿੰਘ ਬੂਸੋਵਾਲ, ਜੋਗਿੰਦਰ ਕੁਮਾਰ ਬੂਸੋਵਾਲ, ਹਰਪਾਲ ਸਿੰਘ ਖ਼ੁਰਦਾਂ (ਸਮੂਹ ਨੰਬਰਦਾਰ) ਆਦਿ ਹਾਜ਼ਰ ਹਨ |